ਆਮ ਚੋਣਾਂ 2026: ਸੱਤਾਧਾਰੀ ਨੈਸ਼ਨਲ ਪਾਰਟੀ 42 ਸੀਟਾਂ ਨਾਲ ਸਭ ਤੋਂ ਵੱਡੀ ਧਿਰ ਬਣ ਕੇ ਉੱਭਰੀ, ਜਦੋਂ ਕਿ ਲੇਬਰ 36 ਸੀਟਾਂ ਨਾਲ ਦੂਜੇ ਨੰਬਰ ਉੱਤੇ ਰਹੀ

ਆਕਲੈਂਡ, 8 ਨਵੰਬਰ (ਕੂਕ ਪੰਜਾਬੀ ਸਮਾਚਾਰ) – ਦੇਸ਼ ਭਰ’ਚ 7 ਨਵੰਬਰ ਨੂੰ ਹੋਈਆਂ ਆਮ ਚੋਣਾਂ ਦੇ ਵਿੱਚ ਸੱਤਾਧਾਰੀ ਨੈਸ਼ਨਲ ਪਾਰਟੀ ਅਤੇ ਵਿਰੋਧੀ ਧਿਰ ਲੇਬਰ ਪਾਰਟੀ ਵਿਚਾਲੇ ਬਹੁਤ ਨੇੜੇ ਦਾ ਮੁਕਾਬਲਾ ਵੇਖਣ ਨੂੰ ਮਿਲਿਆ। ਜਿਸ ਵਿੱਚ ਨੈਸ਼ਨਲ ਪਾਰਟੀ 29.21% ਵੋਟਾਂ ਦੇ ਨਾਲੇ 42 ਸੀਟਾਂ ਹਾਸਿਲ ਕਰਕੇ ਪਹਿਲੇ ਨੰਬਰ ਉੱਤੇ ਰਹੀ, ਜਦੋਂ ਕਿ ਲੇਬਰ ਪਾਰਟੀ ਨੇ 29.36% ਵੋਟਾਂ ਦੇ ਨਾਲ 36 ਸੀਟਾਂ ਹਾਸਿਲ ਕਰਕੇ ਦੂਜਾ ਸਥਾਨ ਉੱਤੇ ਰਹੀ।
ਗ੍ਰੀ ਪਾਰਟੀ ਨੇ 13.30% ਨਾਲ 16 ਸੀਟਾਂ, ਐਕਟ ਪਾਰਟੀ ਨੇ 10.92% ਨਾਲ 13 ਸੀਟਾਂ, ਐਨਜ਼ੈੱਡ ਫ਼ਰਸਟ ਪਾਰਟੀ ਨੇ 9.80% ਨਾਲ 12 ਲਿਸਟ ਸੀਟਾਂ, ਆਪਰਚੂਨਿਟੀ ਪਾਰਟੀ ਨੇ 6.00% ਦੇ ਨਾਲ 7 ਲਿਸਟ ਸੀਟਾਂ ਜਦੋਂ ਕਿ ਟੀ ਪਾਤੀ ਮਾਓਰੀ ਪਾਰਟੀ ਨੇ 0.60% ਦੇ ਨਾਲ 5 ਲਿਸਟ ਸੀਟਾਂ ਪ੍ਰਾਪਤ ਕੀਤੀਆਂ।
ਹੋਰ ਛੋਟੀਆਂ ਪਾਰਟੀਆਂ ਵਿੱਚ ਆਓਤੇਆਰੋਆ ਲੀਗਲਾਈਜ਼ ਕੈਨਾਬਿਸ ਪਾਰਟੀ ਨੂੰ 0.19%, ਨਿਊਜ਼ੀਲੈਂਡ ਆਊਟਡੋਰਜ਼ ਐਂਡ ਫ੍ਰੀਡਮ ਪਾਰਟੀ ਨੂੰ 0.11%, ਐਨੀਮਲ ਜਸਟਿਸ ਪਾਰਟੀ ਨੂੰ 0.10%, ਕੰਜ਼ਰਵੇਟਿਵ ਪਾਰਟੀ ਨੂੰ 0.07%, ਵੂਮੈਨਜ਼ ਰਾਈਟਸ ਪਾਰਟੀ ਨੂੰ 0.07%, ਨਿਊਜ਼ੀਲੈਂਡ ਲੋਇਲ ਨੂੰ 0.07%, ਵਿਜ਼ਨ ਨਿਊਜ਼ੀਲੈਂਡ ਨੂੰ 0.06%, ਤੇ ਤਾਈ ਤੋਕਰੌ ਪਾਰਟੀ ਨੂੰ 0.05%, ਫ੍ਰੀ ਪਲਸਤੀਨ ਨੂੰ 0.04% ਅਤੇ ਐਲਾਇੰਸ ਪਾਰਟੀ ਨੂੰ 0.04% ਵੋਟਾਂ ਮਿਲੀਆਂ, ਪਰ ਇਹ ਪਾਰਟੀਆਂ ਚੋਣਾਂ ਵਿੱਚ ਕੋਈ ਵੀ ਸੀਟ ਹਾਸਲ ਨਹੀਂ ਕਰ ਸਕੀਆਂ। ਚੋਣਾਂ ਵਿੱਚ ਕੁੱਲ 2,418,565 ਵੋਟਾਂ ਪਈਆਂ, ਜਿਸ ਵਿੱਚ 71 ਸੀਟਾਂ ਅਤੇ 60 ਲਿਸਟ ਸੀਟਾਂ ਮਿਲਾ ਕੇ ਕੁੱਲ 131 ਸੰਸਦੀ ਸੀਟਾਂ ਦੇ ਨਤੀਜੇ ਤਹਿ ਹੋਏ।
ਭਾਰਤੀ ਉਮੀਦਵਾਰਾਂ ਵਿੱਚੋਂ ਨੈਸ਼ਨਲ ਪਾਰਟੀ ਦੇ ਉਮੀਦਵਾਰ ਮਹੇਸ਼ ਮੁਰਲੀਧਰ ਨੇ ਹਾਈ-ਪ੍ਰੋਫਾਈਲ ਟਾਮਾਕੀ ਹਲਕੇ ਤੋਂ ਜਿੱਤ ਦਰਜ ਕੀਤੀ ਹੈ। ਗੌਰਤਲਬ ਹੈ ਕਿ ਨੈਸ਼ਨਲ ਪਾਰਟੀ ਦੇ ਹੁਣ ਤੱਕ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਕਿ ਕੋਈ ਭਾਰਤੀ ਮੂਲ ਦੇ ਕਿਸੇ ਉਮੀਦਵਾਰ ਨੇ ਸਿੱਧੇ ਤੌਰ ‘ਤੇ ਚੋਣ ਜਿੱਤ ਕੇ ਸੰਸਦ ਵਿੱਚ ਥਾਂ ਬਣਾਈ ਹੈ।
ਮਹੇਸ਼ ਤੋਂ ਇਲਾਵਾ ਲੇਬਰ ਪਾਰਟੀ ਵੱਲੋਂ 13ਵਾਂ ਸਥਾਨ ਹਾਸਿਲ ਸਾਬਕਾ ਸੀਨੀਅਰ ਪੁਲਿਸ ਸੁਪਰਡੈਂਟ ਰਾਕੇਸ਼ ਨਾਇਡੂ ਪਹਿਲੀ ਵਾਰ ਲਿਸਟ ਐਮਪੀ (ਸੰਸਦ ਮੈਂਬਰ) ਬਣੇ ਹਨ। ਲੇਬਰ ਪਾਰਟੀ ਦੀ ਹੀ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਪ੍ਰਿਯੰਕਾ ਰਾਧਾਕ੍ਰਿਸ਼ਨਨ ਪਾਰਟੀ ਦੀ ਲਿਸਟ ਰੈਂਕ ਵਿੱਚ 18ਵੇਂ ਸਥਾਨ ਉੱਤੇ ਹੋਣ ਕਰਕੇ ਮੁੜ ਸੰਸਦ ਮੈਂਬਰ ਬਣੀ ਹੈ। ਐਕਟ ਪਾਰਟੀ ਦੀ ਮੌਜੂਦਾ ਲਿਸਟ ਐਮਪੀ ਡਾ. ਪਰਮਜੀਤ ਪਰਮਾਰ ਆਪਣੀ ਪਾਰਟੀ ਦੀ ਲਿਸਟ ਰੈਂਕ 10ਵੇਂ ਸਥਾਨ ਉੱਤੇ ਹੋਣ ਕਰਕੇ ਮੁੜ ਸੰਸਦ ਵਿੱਚ ਪਹੁੰਚ ਗਈ ਹੈ।
ਪਰ ਪੰਜਾਬੀਆਂ ਦੇ ਗੜ੍ਹ ਮੰਨੇ ਜਾਂਦੇ ਟਾਕਾਨੀਨੀ ਹਲਕੇ ਤੋਂ ਲੇਬਰ ਪਾਰਟੀ ਦੇ ਸਿੱਖ ਉਮੀਦਵਾਰ ਸ. ਖੜਗ ਸਿੰਘ (10,633 ਵੋਟਾਂ) ਜਿੱਤ ਹਾਸਿਲ ਨਹੀਂ ਕਰ ਸਕੇ, ਉਹ 1487 ਵੋਟਾਂ ਦੇ ਫ਼ਰਕ ਨਾਲ ਨੈਸ਼ਨਲ ਪਾਰਟੀ ਦੀ ਉਮੀਦਵਾਰ ਰੀਮਾ ਨਾਖਲੇ (12,120 ਵੋਟਾਂ) ਤੋਂ ਹਾਰ ਗਏ।