ਇਮੀਗ੍ਰੇਸ਼ਨ ਮਨਿਸਟਰ ਇਆਨ ਲੀਜ਼-ਗਾਲੋਵੇਅ ਨੇ ਗੁਰਦੁਆਰਾ ਦਸਮੇਸ਼ ਦਰਬਾਰ ਸਾਹਿਬ ਵਿਖੇ

ਪਾਪਾਟੋਏਟੋਏ, 26 ਨਵੰਬਰ (ਕੂਕ ਪੰਜਾਬੀ ਸਮਾਚਾਰ) – ਇਮੀਗ੍ਰੇਸ਼ਨ ਮਨਿਸਟਰ ਸ੍ਰੀ ਇਆਨ ਲੀਜ਼-ਗਾਲੋਵੇਅ ਨੇ ਗੁਰਦੁਆਰਾ ਦਸਮੇਸ਼ ਦਰਬਾਰ ਸਾਹਿਬ, ਕੋਲਮਰ ਰੋਡ ਵਿਖੇ 26 ਨਵੰਬਰ ਦਿਨ ਮੰਗਲਵਾਰ ਨੂੰ ਪ੍ਰਬੰਧਕਾਂ ਤੇ ਕਮਿਊਨਿਟੀ ਦੇ ਕੁੱਝ ਚੋਣਵੇਂ ਨੁਮਾਇੰਦਿਆਂ ਨਾਲ ਇਮੀਗ੍ਰੇਸ਼ਨ ਦੇ ਭਖਦੇ ਮਸਲਿਆਂ ਉੱਤੇ ਵਿਚਾਰ ਵਟਾਂਦਰਾ ਕੀਤੀ ਅਤੇ ਆਪਣੇ ਮੰਤਰਾਲੇ ਤੇ ਸਰਕਾਰ ਦਾ ਪੱਖ ਰੱਖਿਆ। ਉਨ੍ਹਾਂ ਕਿਹਾ ਕਿ ਉਹ ਪਾਰਟਨਰਸ਼ਿਪ ਵੀਜ਼ਿਆਂ ਵਿੱਚ ਤੇਜ਼ੀ ਲਿਆ ਰਹੇ ਹਨ, ਉਨ੍ਹਾਂ ਕਿਹਾ ਕਿ ਕਈ ਪਾਰਟਨਰਸ਼ਿਪ ਮਾਮਲਿਆਂ ਨੂੰ ਉਹ ਟੈਕਨੀਕਲ ਕਮੇਟੀ ਰਾਹੀ ਵੀ ਘੋਖ ਰਹੇ ਹਾਂ ਅਤੇ ਮਾਪਿਆਂ ਨੂੰ ਬੁਲਾਉਣ ਵਾਲੀ ਪਾਲਸੀ ਦੇ ਬਾਰੇ ਵਿੱਚ ਵੀ ਮੁੜ ਵਿਚਾਰ ਕੀਤਾ ਜਾ ਸਕਦੀ ਹੈ। ਸ੍ਰੀ ਗਾਲੋਵੇਅ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦਾ ਮਕਸਦ ਸਹੀ ਲੋਕਾਂ ਨੂੰ ਦੇਸ਼ ਵਿੱਚ ਲਿਆਉਣਾ ਹੈ।
ਇਮੀਗ੍ਰੇਸ਼ਨ ਮਨਿਸਟਰ ਸ੍ਰੀ ਇਆਨ ਲੀਜ਼-ਗਾਲੋਵੇਅ ਨੂੰ ‘ਸਾਊਥ ਏਸ਼ੀਆ ਕਮਿਊਨਿਟੀ ਲੀਡਰਸ਼ਿਪ ਗਰੁੱਪ ਨਿਊਜ਼ੀਲੈਂਡ’ ਵੱਲੋਂ ਨਿਊਜ਼ੀਲੈਂਡ ਸਰਕਾਰ ਲਈ ਮੈਮੋਰੰਡਮ ਵੀ ਦਿੱਤਾ ਗਿਆ।
ਇਸ ਮੌਕੇ ਉਨ੍ਹਾਂ ਦੇ ਨਾਲ ਏਥਨਿਕ ਮਾਮਲਿਆਂ ਦੀ ਮੰਤਰੀ ਜੈਨੀ ਸਾਲੀਸਾ, ਲਿਸਟ ਐਮਪੀ ਪ੍ਰਿਅੰਕਾ ਰਾਧਾਕ੍ਰਿਸ਼ਨਾ, ਨੰਦਿਤਾ ਮਾਥੁਰ (ਰਿਜਨਲ ਮੈਨੇਜਰ, ਕਮਿਊਨਿਟੀ ਅੰਗੇਜ਼ਮੈਂਟ ਨਾਰਥ) ਅਤੇ ਵਿਭਾਗ ਦੇ ਹੋਰ ਅਧਿਕਾਰੀ ਹਾਜ਼ਰ ਸਨ। ਜਦੋਂ ਕਿ ਗੁਰਦੁਆਰਾ ਦਸਮੇਸ਼ ਦਰਬਾਰ ਤੋਂ ਪ੍ਰਿਥੀਪਾਲ ਸਿੰਘ ਬਸਰਾ, ਬੇਅੰਤ ਸਿੰਘ ਜਡੋਰ, ਰੇਸ਼ਮ ਸਿੰਘ, ਸ੍ਰੀ ਸੰਨੀ ਕੌਸ਼ਲ, ਸ. ਹਰਦੀਪ ਸਿੰਘ ਬਸਰਾ (ਪ੍ਰਧਾਨ), ਸ. ਕੁਲਵਿੰਦਰ ਬਾਠ (ਖ਼ਜ਼ਾਨਚੀ), ਸ. ਸਤਿੰਦਰਜੀਤ ਸਿੰਘ (ਸਹਿ-ਖ਼ਜ਼ਾਨਚੀ), ਸ. ਹਰਜੀਤ ਸਿੰਘ ਵਾਲੀਆ, ਸਰਦਾਰਨੀ ਰੇਸ਼ਮ ਕੌਰ ਜਡੋਰ, ਸਰਦਾਰਨੀ ਜਿੰਦੋ ਬਸਰਾ, ਸਰਦਾਰਨੀ ਸਰਬਜੀਤ ਕੌਰ, ਨਿੰਮੀ ਬੇਦੀ, ਰਾਜ ਬੇਦੀ, ਕਰਨੈਲ ਸਿੰਘ ਬੱਧਨ, ਸ. ਜਗਜੀਤ ਸਿੰਘ ਸਿੱਧੂ (ਇਮੀਗ੍ਰੇਸ਼ਨ ਐਡਵਾਈਜ਼ਰ), ਸ. ਅਮਰਜੀਤ ਸਿੰਘ (ਐਡੀਟਰ ਕੂਕ ਪੰਜਾਬੀ ਸਮਾਚਾਰ) ਅਤੇ ਹੋਰ ਵਕੀਲ ਤੇ ਇਮੀਗ੍ਰੇਸ਼ਨ ਐਡਵਾਈਜ਼ਰ ਹਾਜ਼ਰ ਸਨ।