ਉੱਘੇ ਪੱਤਰਕਾਰ ਵਿਨੋਦ ਦੂਆ ਨਹੀਂ ਰਹੇ

ਨਵੀਂ ਦਿੱਲੀ, 4 ਦਸੰਬਰ – ਉੱਘੇ ਪੱਤਰਕਾਰ ਵਿਨੋਦ ਦੂਆ ਦਾ ਸਨਿਚਰਵਾਰ ਨੂੰ ਦੇਹਾਂਤ ਹੋ ਗਿਆ। ਉਹ 67 ਸਾਲ ਦੇ ਸਨ। ਉਹ ਇੱਥੋਂ ਦੇ ਅਪੋਲੋ ਹਸਪਤਾਲ ਦੇ ਆਈਸੀਯੂ ਵਿੱਚ ਦਾਖ਼ਲ ਸਨ। ਇਹ ਜਾਣਕਾਰੀ ਉਨ੍ਹਾਂ ਦੀ ਧੀ ਅਤੇ ਅਦਾਕਾਰਾ-ਹਾਸਰਸ ਕਲਾਕਾਰ ਮਲਿਕਾ ਦੂਆ ਨੇ ਦਿੱਤੀ। ਉਨ੍ਹਾਂ ਦਾ ਅੰਤਿਮ ਸਸਕਾਰ ਐਤਵਾਰ ਨੂੰ ਇੱਥੇ ਲੋਧੀ ਰੋਡ ਸਥਿਤ ਸ਼ਮਸ਼ਾਨਘਾਟ ਵਿੱਚ ਕੀਤਾ ਜਾਵੇਗਾ। ਇਸ ਸਾਲ ਜੂਨ ਵਿੱਚ ਕੋਰੋਨਾਵਾਇਰਸ ਕਾਰਣ ਉਨ੍ਹਾਂ ਦੀ ਪਤਨੀ ਰੇਡਿੳਲੋਜਿਸਟ ਪਦਮਾਵਤੀ ‘ਚਿੰਨਾ’ ਦੂਆ ਦਾ ਦੇਹਾਂਤ ਹੋ ਗਿਆ ਸੀ। ਵਿਨੋਦ ਦੂਆ ਨੇ ਹਿੰਦੀ ਸਮਾਚਾਰ ਚੈਨਲ ਐੱਨਡੀਟੀਵੀ ਅਤੇ ਦੂਰਦਰਸ਼ਨ ਵਿੱਚ ਵੀ ਕੰਮ ਕੀਤਾ ਸੀ। ਉਨ੍ਹਾਂ ਲਗਭਗ 42 ਸਾਲਾਂ ਤੱਕ ਪੱਤਰਕਾਰਤਾ ਦੇ ਸਿਖ਼ਰਾਂ ਨੂੰ ਛੁੰਹਦੇ ਹੋਏ ਸੱਦਾ ਸੱਚ ਦਾ ਸਾਥ ਦਿੱਤਾ। ਉਨ੍ਹਾਂ ਨੂੰ 29 ਨਵੰਬਰ ਦਿਨ ਸੋਮਵਾਰ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ।