‘ਏਕ ਥਾ ਟਾਈਗਰ’ ਦੀ ਕਮਾਈ 100 ਕਰੋੜ ਤੋਂ ਪਾਰ

ਮੁੰਬਈ, 20 ਅਗਸਤ (ਏਜੰਸੀ) – ਸਲਮਾਨ ਖਾਨ ਤੇ ਕੈਟਰੀਨਾ ਕੈਫ ਦੀ ਫਿਲਮ ‘ਏਕ ਥਾ ਟਾਈਗਰ’ ਕਰੀਬ ਪੰਜ ਦਿਨਾਂ ਵਿੱਚ ਹੀ 1.25 ਕਰੋੜ ਤੋਂ ਜ਼ਿਆਦਾ ਕਮਾ ਚੁੱਕੀ ਹੈ। ਫਿਲਮ ਨੇ ਕਰੀਬ ਪੰਜ ਦਿਨਾਂ ਵਿੱਚ ਹੀ 1.25 ਕਰੋੜ ਦਾ ਬਿਜ਼ਨਸ ਕਰ ਲਿਆ ਹੈ। ਬਾਲੀਵੁੱਡ ਦੀ ਇਹ ਪਹਿਲੀ ਫਿਲਮ….. ਹੋਵੇਗੀ, ਜਿਸ ਨੇ ਇੰਨੇ ਘੱਟ ਸਮੇਂ ਵਿੱਚ 1.25 ਕਰੋੜ ਰੁਪਏ ਕਮਾਏ ਹੋਣ।
15 ਅਗਸਤ ਨੂੰ ਰਿਲੀਜ਼ ਹੋਈ ਡਾਇਰੈਕਟਰ ਕਬੀਰ ਖਾਨ ਦੀ ਇਸ ਫਿਲਮ ਨੇ ਇਕ ਹੀ ਦਿਨ ਵਿੱਚ 32.90 ਕਰੋੜ ਦਾ ਬਿਜ਼ਨਸ ਕਰ ਲਿਆ ਸੀ। ਹਾਲਾਂਕਿ ਬਿਜ਼ਨਸ ਦੂਸਰੇ ਦਿਨ ਕੁਝ ਘੱਟ ਨਜ਼ਰ ਆਇਆ ਅਤੇ ਤੀਸਰੇ ਦਿਨ 12.80 ਕਰੋੜ ਦਾ। ਪ੍ਰੰਤੂ ਸ਼ਨੀਵਾਰ ਨੂੰ ਫਿਲਮ ਨੇ 16.80 ਕਰੋੜ ਦੀ ਕਮਾਈ ਕੀਤੀ। ਇਸ ਤਰ੍ਹਾਂ ਫਿਲਮ ਨੇ ਸਿਰਫ਼ ਚਾਰ ਹੀ ਦਿਨਾਂ ਵਿੱਚ ਲਗਭਗ 77 ਕਰੋੜ ਦਾ ਬਿਜ਼ਨਸ ਕਰ ਲਿਆ ਸੀ। ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਇਸ ਫਿਲਮ ਦਾ ਬਿਜ਼ਨਸ ਜੇਕਰ ਇਸ ਤਰ੍ਹਾਂ ਹੀ ਚਲਦਾ ਰਿਹਾ ਤਾਂ ਇਹ ਫਿਲਮ ਕਈ ਰਿਕਾਰਡ ਸਥਾਪਿਤ ਕਰ ਜਾਵੇਗੀ।