ਕਲੌਂਜੀ ਦਾ ਤੇਲ ਵਾਲਾਂ ਅਤੇ ਸਕਿਨ ਲਈ ਵੀ ਫ਼ਾਇਦੇਮੰਦ

ਕਲੌਂਜੀ ਭਾਰਤੀ ਮਸਾਲਿਆਂ ਦਾ ਅਹਿਮ ਹਿੱਸਾ ਹੈ। ਖ਼ਾਸ ਕਰਕੇ ਅਚਾਰ ਬਣਾਉਣ ਵਿੱਚ ਇਸ ਦਾ ਬਹੁਤ ਜ਼ਿਆਦਾ ਇਸਤੇਮਾਲ ਕੀਤਾ ਜਾਂਦਾ ਹੈ, ਪਰ ਇਹ ਵਾਲਾਂ ਅਤੇ ਸਕਿਨ ਲਈ ਵੀ ਕਾਫ਼ੀ ਫ਼ਾਇਦੇਮੰਦ ਹੈ। ਖ਼ੂਬਸੂਰਤ ਅਤੇ ਤੰਦਰੁਸਤ ਵਾਲਾਂ ਦੇ ਇਲਾਵਾ ਸਕਿਨ ਦੇ ਗਲੋਅ ਲਈ ਕਲੌਂਜੀ ਖ਼ਾਸ ਕਰਕੇ ਇਸ ਦਾ ਤੇਲ ਕਾਫ਼ੀ ਫ਼ਾਇਦੇਮੰਦ ਹੈ।
ਕਲੌਂਜੀ ਯਾਨੀ ਬਲੈਕ ਸੀਡ ਆਇਲ ਵਿੱਚ ਐਂਟੀ ਇਨਫਲਾਮੈਟਰੀ, ਐਂਟੀ ਫੰਗਲ, ਐਂਟੀ ਬੈਕਟੀਰੀਅਲ ਅਤੇ ਐਂਟਰੀਵਾਇਰਲ ਪ੍ਰਾਪਰਟੀਜ਼ ਹੁੰਦੀਆਂ ਹਨ ਜੋ ਕਿ ਹਰ ਤਰ੍ਹਾਂ ਦੇ ਬੈਕਟੀਰੀਆ, ਗੰਦਗੀ ਅਤੇ ਵਾਇਰਸ ਨਾਲ ਵਾਲਾਂ ਦੇ ਸਕੈਲਪ ਨੂੰ ਬਚਾਉਂਦੀਆਂ ਹਨ। ਹੈਲਦੀ ਵਾਲਾਂ ਲਈ ਜ਼ਰੂਰੀ ਹੈ ਕਿ ਸਕੈਲਪ ਵੀ ਹੈਲਦੀ ਰਹੇ। ਇਸ ਕੰਮ ਵਿੱਚ ਕਲੌਂਜੀ ਦਾ ਤੇਲ ਕਾਫ਼ੀ ਕੰਮ ਦਾ ਹੈ। ਇਹ ਸਕੈਲਪ ਨੂੰ ਹੈਲਦੀ ਰੱਖਣ ਦੇ ਨਾਲ-ਨਾਲ ਵਾਲਾਂ ਨੂੰ ਕੰਡੀਸ਼ਨ ਵੀ ਕਰਦਾ ਹੈ ਅਤੇ ਸੋਰਾਇਸਿਸ ਅਤੇ ਏਕਜੀਮਾ ਵਰਗੀ ਸਕਿਨ ਸਬੰਧੀ ਬਿਮਾਰੀਆਂ ਤੋਂ ਵੀ ਬਚਾਉਂਦਾ ਹੈ।
ਕਲੌਂਜੀ ਦੇ ਤੇਲ ਵਿੱਚ ਥਾਇਮੋਕਵਿਨਾਨ (Thymoquinone) ਅਤੇ ਨਾਇਜਿਲੋਨ (Nigellone) ਹੁੰਦਾ ਹੈ। ਇਹ ਦੋਵੇਂ ਹਿਸਟਅਮੀਨ ਵਾਲਾਂ ਨੂੰ ਮੁੜ ਤੋਂ ਉਗਾਉਣ ਵਿੱਚ ਮਦਦ ਕਰਦੇ ਹਨ। ਇਸ ਦੇ ਇਲਾਵਾ ਇਹ ਵਾਲਾਂ ਨੂੰ ਝੜਨ ਤੋਂ ਰੋਕਣ ਵਿੱਚ ਵੀ ਮਦਦ ਕਰਦਾ ਹੈ। ਕਲੌਂਜੀ ਵਿੱਚ 100 ਤੋਂ ਵੀ ਜ਼ਿਆਦਾ ਵੱਖਰੇ ਪ੍ਰਕਾਰ ਦੇ ਨਿਊਟਰਿਐਂਟਸ ਹੁੰਦੇ ਹਨ, ਜੋ ਵਾਲਾਂ ਦੇ ਨਾਲ-ਨਾਲ ਫਾਲਿਕਲਸ ਨੂੰ ਵੀ ਜ਼ਰੂਰੀ ਪੋਸਣਾ ਪ੍ਰਦਾਨ ਕਰਦੇ ਹਨ।
ਸਕਿਨ ਲਈ ਵੀ ਕਲੌਂਜੀ ਦਾ ਤੇਲ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ। ਚਾਹੇ ਸਕਿਨ ਆਇਲੀ ਹੋਵੇ, ਡਰਾਈ ਹੋਵੇ ਜਾਂ ਫਿਰ ਕੀਲ-ਮੁਹਾਸੇ ਵਾਲੀ, ਕਲੌਂਜੀ ਦਾ ਤੇਲ ਹਰ ਤਰ੍ਹਾਂ ਦੀ ਪਰੇਸ਼ਾਨੀ ਵਿੱਚ ਮਦਦ ਕਰਦਾ ਹੈ। ਸਕਿਨ ਉੱਤੇ ਕਲੌਂਜੀ ਦਾ ਤੇਲ ਇਸਤੇਮਾਲ ਕਰਨ ਲਈ ਅੱਧਾ ਚਮਚ ਤੇਲ ਨੂੰ ਇੱਕ ਕੱਪ ਸਿਰਕੇ ਜਾਂ ਫਿਰ ਨਿੰਬੂ ਦੇ ਪਾਣੀ ਵਿੱਚ ਮਿਕਸ ਕਰ ਲਵੋ ਅਤੇ ਫਿਰ ਰੋਜ਼ਾਨਾ ਦਿਨ ਵਿੱਚ ਦੋ ਵਾਰ ਚਿਹਰੇ ਉੱਤੇ ਲਗਾਓ। ਇੱਕ ਘੰਟੇ ਬਾਅਦ ਧੋ ਦਿਓ।
ਜੇਕਰ ਤੁਸੀਂ ਚਾਹੁੰਦੀਆਂ ਹੋ ਕਿ ਤੁਹਾਡੀ ਸਕਿਨ ਉੱਤੇ ਇੰਸਟੈਂਟ ਗਲੋਅ ਆ ਜਾਵੇ ਤਾਂ ਇਸ ਦੇ ਲਈ ਤੁਸੀਂ ਅੱਧਾ ਚਮਚ ਕਲੌਂਜੀ ਦੇ ਤੇਲ ਵਿੱਚ ਅੱਧਾ ਚਮਚ ਆਲਿਵ ਆਇਲ ਅਤੇ 3 ਚਮਚ ਸ਼ਹਿਦ ਮਿਲਾ ਕੇ ਸਕਿਨ ਉੱਤੇ ਲਗਾਓ। ਥੋੜ੍ਹੀ ਦੇਰ ਇੰਜ ਹੀ ਰਹਿਣ ਦਿਓ ਅਤੇ ਫਿਰ ਠੰਢੇ ਪਾਣੀ ਨਾਲਾ ਚਿਹਰਾ ਧੋ ਲਵੋ।