ਕਾਂਗਰਸ ਖ਼ਿਲਾਫ਼ ਖ਼ਾਰਜ ਮਾਮਲੇ ਨੂੰ ਚੁਣੌਤੀ

ਨਿਊਯਾਰਕ – ਸਿੱਖ ਸੰਗਠਨ ਸਿੱਖਸ ਫ਼ਾਰ ਜਸਟਿਸ ਨੇ ਕਾਂਗਰਸ ਪਾਰਟੀ ਖ਼ਿਲਾਫ਼1984 ‘ਚ ਮਾਨਵੀ ਹੱਕਾਂ ਦੀ ਉਲੰਘਣਾ ਦਾ ਮਾਮਲਾ ਹੇਠਲੀ ਅਦਾਲਤ ਵੱਲੋਂ ਖ਼ਾਰਜ ਕਰਨ ਦੇ ਫ਼ੈਸਲੇ ਨੂੰ ਅਪੀਲਾਂ ਸੁਣਨ ਵਾਲੀ ਅਦਾਲਤ ਵਿੱਚ ਚੁਣੌਤੀ ਦਿੱਤੀ ਹੈ। ਸੰਗਠਨ ਨੇ ਕਿਹਾ ਕਿ ਮਾਮਲਾ ਅਮਰੀਕਾ ਨਾਲ ਸਬੰਧਿਤ ਹੈ ਅਤੇ ਸਿੱਖ ਭਾਈਚਾਰੇ ਦੀ ਵੱਲੋਂ ਫ਼ੈਸਲਾ ਮੰਗਣ ਲਈ ਇਹ ਮਾਮਲਾ ਸੰਸਥਾਗਤ ਤੌਰ ‘ਤੇ ਬਣਦਾ ਹੈ। ਗੌਰਤਲਬ ਹੈ ਕਿ ਜੱਜ ਰਾਬਰਟ ਸਵੀਟ ਨੇ ਪਿਛਲੇ ਮਹੀਨੇ ਸਿੱਖ ਸੰਗਠਨ ਸਿੱਖਸ ਫ਼ਾਰ ਜਸਟਿਸ ਵੱਲੋਂ ਦਾਇਰ ਮਾਮਲਾ ਇਸ ਆਧਾਰ ‘ਤੇ ਖ਼ਾਰਜ ਕਰ ਦਿੱਤਾ ਸੀ ਕਿ ਸਿੱਖ ਸੰਗਠਨ ਮਾਮਲਾ ਅਮਰੀਕਾ ਨਾਲ ਪੂਰੀ ਤਰ੍ਹਾਂ ਸਬੰਧਿਤ ਹੋਣ ਸਬੰਧੀ ਸਾਬਤ ਕਰਨ ‘ਚ ਨਾਕਾਮ ਰਿਹਾ ਹੈ।