ਕਿਰਤੀ ਸ਼ਕਤੀ ਵਿਚ ਇਸਤਰੀ ਕਿਰਤ ਦੀ ਘੱਟ ਰਹੀ ਸ਼ਮੂਲੀਅਤ ਚਿੰਤਾਜਨਕ ?

ਰਾਜਿੰਦਰ ਕੌਰ ਚੋਹਕਾ, ਕੈਲੇਗਰੀ (ਕੈਨੇਡਾ) 91-98725-44738, 001-403-285-4208 E-Mail: chohkarajinder@gmail.com

‘‘ਯੂ.ਐਨ.ਡੀ.ਪੀ.`8 ਦੀ ਇਕ ਰੀਪੋਰਟ ਮੁਤਾਬਿਕ ਭਾਰਤ ਵਿਚ ਕਿਰਤ ਸ਼ਕਤੀ ਵਿੱਚ ਇਸਤਰੀਆਂ ਦੀ ਦਰ ਜੋ ! 2013 ‘ਚ 36-ਫੀ ਸੱਦ ਸੀ, ਘੱਟ ਕੇ 2018 ‘ਚ 23-ਫੀ ਸੱਦ ਹੀ ਰਹਿ ਗਈ। 2019-20 ਦੇ ਲੌਕ-ਡਾਊਨ ਤੋਂ ਪਹਿਲਾਂ ਜੋ 18-ਫੀ ਸੱਦ ਸੀ ਫਰਵਰੀ, 2021 ਤੱਕ ਸਿਰਫ਼ 9.24-ਫੀ ਸੱਦ ਹੀ ਰਹਿ ਗਹੀ ਸੀ ਜੋ ਇਕ ਚਿੰਤਾਜਨਕ ਵਿਸ਼ਾ ਹੈ ? ਇਸਤਰੀ-ਸ਼ਕਤੀ ਵਲੋਂ ਯੌਨ-ਹਿੰਸਾਂ ਦੇ ਡਰ ਨੂੰ ਲੈ ਕੇ ਨੌਕਰੀ ਛੱਡਣ ਦੀਆਂ ਘਟਨਾਵਾਂ ‘ਚ ਤੇਜ਼ੀ ਨਾਲ ਵਾਧਾ ਹੋਣਾ ਇਕ ਚਿੰਤਾ-ਜਨਕ ਸੀ। ਇਕ ਰੀਪੋਰਟ ਮੁਤਾਬਿਕ, ‘ਇਸਤਰੀਆਂ ਦੇ ਰਹਿਣ ਲਈ ਭਾਰਤ ਇਕ ਖਤਰਲਾਕ ਦੇਸ਼ ਸਮਝਿਆ ਜਾਂਦਾ ਹੈ` ! ਇਸ ਮਰਦ ਪ੍ਰਧਾਨ ਸਮਾਜ ਅੰਦਰ ਸ਼ੁਰੂ ਤੋਂ ਹੀ ਲਿੰਗਕ ਅਸਮਾਨਤਾ ਦਾ ਮੁੱਖ ਕਾਰਨ ਇਸਤਰੀਆਂ ਨੂੰ ਚਾਰ-ਦੀਵਾਰੀ ‘ਚ ਰਹਿਣ ਦੀਆਂ ਨਸੀਹਤਾਂ ਦਿੱਤੀਆਂ ਜਾਣੀਆਂ ਹਨ ! ਉਨ੍ਹਾਂ ਨੂੰ ਮਾਨਸਿਕ ਤੌਰ ਤੇ ਕਿਹਾ ਗਿਆ ਹੈ ਕਿ, ‘ਕਿ ਤੁਹਾਡਾ ਕੰਮ ਬੱਚਿਆਂ ਨੂੰ ਜਨਮ ਦੇਣਾ, ਬੱਚਿਆਂ ਦੀ ਦੇਖ-ਭਾਲ ਕਰਨੀ ਤੇ ਰਸੋਈ ਦਾ ਕੰਮ-ਕਾਰ ਕਰਨਾ ਹੀ ਹੈ, ਪੜ੍ਹਨਾ-ਲਿਖਣਾ ਕੋਈ ਜਰੂਰੀ ਨਹੀਂ ਹੈ। ਸਿਰਫ ਪੜ੍ਹ ਕੇ ਵੀ ਤਾਂ ਫਿਰ ਘਰ ਦਾ ਕੰਮ ਹੀ ਤਾਂ ਕਰਨਾ ਹੈ !
ਸੰਸਾਰ ਅੰਦਰ ਅੱਜ ! 21-ਵੀਂ ਸਦੀ ਵਿਚ ਵੀ ਪਿਤਰ-ਸੱਤਾ ਦੀਆਂ ਜੜ੍ਹਾਂ ਹਰ ਘਰ ਵਿਚ ਮੌਜੂਦ ਹਨ। 2005 ਦੌਰਾਨ ਇਸਤਰੀਆਂ ਦੀ ਕੰਮ ਕਰਨ ਦੀ ਸ਼ਕਤੀ 27-ਫੀ ਸੱਦ ਸੀ ਜੋ 2022 ‘ਚ ਡਿੱਗ ਕੇ ਸਿਰਫ਼ 23-ਫੀ ਸੱਦ ਹੀ ਰਹਿ ਗਈ ਹੈ। ਇਕ ਸਰਵੇਖਣ ਦੇ ਮੁਤਾਬਿਕ ਇਸਤਰੀਆ ਦੇ ਕੰਮ ਕਰਨ ਦੀ ਸ਼ਕਤੀ ਵਿਚ ਹਿੱਸੇਦਾਰੀ 131-ਦੇਸ਼ਾਂ ਦੀ ਸੂਚੀ ਵਿਚੋਂ ਭਾਰਤ ਦਾ 120-ਵਾਂ ਸਥਾਨ ਹੈ। ਜ਼ਿਆਦਾਤਰ ਉਹ ਇਸਤਰੀਆਂ ਕੰਮ ਛੱਡ ਰਹੀਆਂ ਹਨ ਜਿਹੜੀਆਂ ਮੱਧ ਵਰਗੀ ਅਸਾਮੀਆਂ ‘ਤੇ ਕੰਮ ਕਰਦੀਆਂ ਸਨ ਅਤੇ ਮੱਧ ਵਰਗਾਂ ਵਿਚੋਂ ਸਨ, ਇਹ ਉਹਨਾਂ ‘ਤੇ ਵੱਡੀ ਮਾਰ ਪਈ ਹੈ। ਜਿਨਸੀ ਨਾ-ਬਰਾਬਰੀ ਵਿੱਚ 146-ਦੇਸ਼ਾਂ ਅੰਦਰ ਭਾਰਤ ਦਾ 127-ਵਾਂ ਸਥਾਨ ਹੈ। ਜਿਸ ਦਾ ਮੁੱਖ ਕਾਰਨ ਦੱਕਿਆਨੂਸੀ ਸੋਚ, ਸਿੱਖਿਆ ‘ਤੇ ਗਿਆਨ-ਵਿਗਿਆਨ ਦੀ ਘਾਟ ‘ਤੇ ਭਾਰਤੀ ਸਮਾਜ ਅੰਦਰ ਭਿੰਨ-ਭੇਦ ਵਾਲੀ ਮਾਨਸਿਕਤਾ ਦਾ ਵੀ ਹੋਣਾ ਹੈ।
ਤਾਜ਼ਾ ਸਰਵੇਖਣਾਂ ਵਿਚ ਕੁਝ ਬੁਨਿਆਦੀ ਮੁੱਦੇ ਉੱਭਰ ਕੇ ਵੀ ਸਾਹਮਣੇ ਆਏ ਹਨ। ਭਾਵੇਂ ! ਦੇਸ਼ ਵਿੱਚ ਚੰਗੇ ਰੁਤਬਿਆਂ ‘ਤੇ ਕੰਮ ਕਰਦੇ ਪੁਰਸ਼, ਸੁਘਣ ਅਤੇ ਸਿਆਣੀਆਂ ਕੰਮ-ਕਾਜੀ ਇਸਤਰੀਆਂ ਦੇ ਇਕ ਸਮਾਨ ਹੋਣ ਦੇ ਬਾਵਜੂਦ ਅੱਜ ਵੀ ਇਸਤਰੀਆਂ ਦੀ ਤਨਖਾਹ ‘ਚ ਮਰਦ ਦੇ ਬਰਾਬਰ ‘ਚ ਨਾ-ਬਰਾਬਰੀਆਂ ਪਾਈਆ ਜਾ ਰਹੀਆਂ ਹਨ ‘ਤੇ ਇਸੇ ਤਰ੍ਹਾਂ ਤਰੱਕੀ ਦੇ ਮੌਕੇ ਵੀ ਘੱਟ ਰਹੇ ਹਨ। ਜਦ ਕਿ, ‘‘ਸੰਯੁਕਤ ਰਾਸ਼ਟਰ“ ਦੀ ਇਕ ਰੀਪੋਰਟ ਮੁਤਾਬਿਕ ਲਿੰਗਕ ਵਿਤਕਰੇ ਘੱਟ ਕੀਤੇ ਜਾ ਰਹੇ ਹਨ। ਅਰਥ ਵਿਵਸਥਾ ਵਿਚ ਇਸਤਰੀਆਂ ਦਾ ਸ਼ਸ਼ਕਤੀਕਰਨ ‘ਤੇ ਹਰ ਦੇਸ਼ ‘ਚ ਜ਼ੋਰ ਦਿੰਦਾ ਹੈ, ਇਸ ਨਾਲ ਹੀ ਆਰਥਿਕ ਵਿਵੱਸਥੀਕਰਨ ‘ਤੇ ਤਨਖਾਹਾਂ ਅਤੇ ਉਜ਼ਰਤਾਂ ‘ਚ ਸਮਾਨਤਾ ਤੇਜ਼ੀ ਵੱਲ ਵੱਧ ਸਕਦੀ ਹੈ। ਪਰ ! ਸੰਸਾਰ ਪੱਧਰ ‘ਤੇ 2.7 ਅਰਬ ਤੋਂ ਵੀ ਵੱਧ ਇਸਤਰੀਆਂ ਕਾਨੂੰਨੀ ਰੂਪ ਵਿਚ ਪੁਰਸ਼ਾਂ ਦੇ ਬਰਾਬਰ ਨੌਕਰੀਆਂ ਦੀ ਚੋਣ ਸਮੇਂ ਪਿਛੇ ਰਹਿ ਜਾਂਦੀਆਂ ਹਨ। ਅੱਜੇ ਤੱਕ ਵੀ ਬਹੁਤ ਸਾਰੇ ਦੇਸ਼ਾਂ ਵਿੱਚ ਇਸਤਰੀਆਂ ਨੂੰ ਚੰਗੇ ਕੰਮਾਂ ‘ਤੇ ਨਾ ਰੱਖਣ ਦੇ ਕਾਨੂੰਨ ਅਜੇ ਤੱਕ ਵੀ ਬਰਕਰਾਰ ਹਨ। 59-ਦੇਸ਼ਾਂ ਵਿੱਚ ਕੰਮ ਕਰਨ ਦੇ ਸਥਾਨ ‘ਤੇ ਇਸਤਰੀਟਾ ਨਾਲ ਹੋ ਰਹੇ ਯੌਨ ਉਤਪੀੜਨ ਰੋਕਣ ਦਾ ਕੋਈ ਵੀ ਕਾਨੂੰਨ ਨਹੀ ਹੈ। ਜਿਉਂ-ਜਿਉਂ ਉਦਾਰਵਾਦੀ ਆਰਥਿਕ ਨੀਤੀਆਂ ਤੇਜ਼ ਹੋ ਰਹੀਆਂ ਹਨ, ਸੰਸਾਰ ਪੱਧਰ ‘ਤੇ ਇਸਤਰੀਆਂ ਨੂੰ ਮਰਦਾਂ ਤੋਂ ਘੱਟ ਤਨਖਾਹਾਂ ਦਿੱਤੀਆਂ ਜਾ ਰਹੀਆਂ ਹਨ। ਅੱਜ ! ਵੀ ਜ਼ਿਆਦਾਤਰ ਇਸਤਰੀਆਂ ਘਰੇਲੂ ਕੰਮ-ਕਾਰ ‘ਤੇ ਘਰਾਂ ਦੇ ਹੋਰ ਵਾਧੂ ਕੰਮਾਂ ਵਿਚ ਜ਼ਿਆਦਾ ਜੁੰਮੇਵਾਰੀਆਂ ਨਿਭਾਅ ਰਹੀਆਂ ਹਨ। ਉਹਨਾਂ ਨੂੰ ਨਾ ਤਾਂ ਪੱਕੀਆਂ ਨੌਕਰੀਆਂ ਅਤੇ ਬਕਾਇਦਾ ਕੰਮ ‘ਤੇ ਸਥਾਈ ਡਿਊਟੀਆਂ ਵੀ ਨਹੀਂ ਮਿਲਦੀਆਂ ਹਨ।
ਇਸਤਰੀ ਕਿਰਤ ਸ਼ਕਤੀ ਦਾ ਹਰ-ਪੱਖ ਤੋਂ ਘੱਟ ਅਤੇ ਸਸਤਾ ਅਨੁਮਾਨ ਲਾਇਆ ਜਾ ਰਿਹਾ ਹੈ ! ਖਸ ਕਰਕੇ ਇਸਤਰੀਆਂ ਵਲੋਂ ਘਰਾਂ ਦੇ ਜੋ ਸਾਰੇ ਕੰਮ ਕੀਤੇ ਜਾਂਦੇ ਹਨ, ਉਨ੍ਹਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ। ਜੇਕਰ ਉਸ ਦੇ ਕੰਮ ਦਾ ਮੁਲਅੰਕਣ ਲਾਇਆ ਜਾਵੇ ਤਾਂ ! ਘਰੇਲੂ ਉਤਪਾਦਨ ਦਾ 10 ਤੋਂ 39-ਫੀ ਸੱਦ ਤੱਕ ਦਾ ਹਿੱਸਾ ਇਸਤਰੀ ਕਿਰਤ ਸ਼ਕਤੀ ਦਾ ਹੋ ਸਕਦਾ ਹੈ। ਜਦ ਕਿ ਲੱਗ-ਪੱਗ 40-ਫੀ ਸਦ ਕੰਮਕਾਜੀ ਇਸਤਰੀਆਂ ਲਈ ਸਮਾਜਿਕ ਸੁਰੱਖਿਆ ਤੱਕ ਨਾ ਤਾਂ ਪਹੰੁਚ ਹੁੰਦੀ ਹੈ ‘ਤੇ ਗ੍ਰੰਟੀ ਵੀ ਨਹੀਂ ?ਦੁਨੀਆਂ ਭਰ ਵਿੱਚ ਕੰਮ-ਕਾਜੀ ਕਿਰਤੀ ਇਸਤਰੀਆਂ ਨੂੰ ਹਿੰਸਾਂ ਤੋਂ ਬਿਨਾਂ ਭਿੰਨ-ਭੇਦ, ਵੁਮਰ ‘ਤੇ ਸਥਾਨ ਅਤੇ ਹੀਣਤਾ ਹੀ ਸਹਿਣੀ ਪੈ ਰਹੀ ਹੈ।
ਦੁਨੀਆ ਭਰ ਵਿਚ ਕੇਵਲ 58-ਫੀ ਸੱਦ ਇਸਤਰੀਆਂ ਦੀ ਵਿੱਤੀ ਬੈਕਾਂ ‘ਤੇ ਹੋਰ ਸੰਸਥਾਵਾਂ ਤੋਂ ਪੈਸੇ ਲੈਣ-ਦੇਣ ਤੱਕ ਪਹੰੁਚ ਹੈ। ‘‘ਅੰਤਰ-ਰਾਸ਼ਟਰੀ ਕਿਰਤ ਸੰਸਥਾ“ਦੀ ਰੀਪੋਰਟ (ਆਈ.ਐਲ.ਓ.) ਮੁਤਾਬਿਕ ਦੁਨੀਆਂ ਦੇ 64-ਦੇਸ਼ਾਂ ਦੀਆਂ ਇਸਤਰੀਆਂ ਦਿਨ ਭਰ ਵਿੱਚ 1640 ਕਰੋੜ ਘੰਟੇ ਬਿਨ੍ਹਾਂ ਕਿਸੇ ਤਨਖਾਹ ਅਤੇ ਉਜਰਤ ਦੇ ਕੰਮ ਕਰ ਰਹੀਆਂ ਹਨ, ਪਾਈਆਂ ਗਈਆਂ। ਜਿਨ੍ਹਾਂ ਨੂੰ ਇਸ ਸਮੇਂ ਦੌਰਾਨ ਨਾ ਕੋਈ ਵੁਜ਼ਰਤ ਜਾਂ ਭੱਤਾ ਮਿਲਿਆ ? ਕਿੰਨੀ ਬੇਇਨਸਾਫੀ ਹੈ ਇਸ ਵਰਗ ਨਾਲ ?
ਇਸ ਪੂੰਜੀਵਾਦੀ ਸੰਕਟ ਕਾਰਨ ਸਸਾਰ ਭਰ ਵਿਖ 25.8-ਪ੍ਰਵਾਸੀ ਲੋਕਾਂ ਵਿਚ ਲੱਗ-ਪੱਗ 50-ਫੀ ਸੱਦ ਕਿਰਤੀ ਇਸਤਰੀਆਂ ਹਨ, ਜੋ ਆਪਣੇ ਦੇਸ਼ ਤੋਂ ਬਾਹਰ ਰਹਿ ਕੇ ਵਿਦੇਸ਼ਾਂ ‘ਚ ਕੰਮ ਕਰਦੀਆਂ ਹਨ । ਜਦਕਿ ਪ੍ਰਵਾਸੀ ਇਸਤਰੀਆਂ ਜ਼ਿਆਦਾ ਪੜ੍ਹੀਆਂ ਲਿਖੀਆਂ, ਮਿਹਨਤੀ ‘ਤੇ ਕੁਸ਼ਲ ਹਨ। ਫਿਰ ਵੀ ਉਨ੍ਹਾਂ ਨੂੰ ਵਿਦੇਸ਼ੀ ਕਿਰਤ ਬਜ਼ਾਰਾਂ ਤੱਕ ਪੰਹੁਚ ਲਈ ਦੂਸਰਿਆਂ ਦੇ ਮੁਕਾਬਲੇ ਜ਼ਿਆਦਾ ਚੁਣੌਤੀਆ ਦਾ ਸਾਹਮਣਾ ਕਰਨਾ ਪੈਂਦਾ ਹੈ। ਪ੍ਰਵਾਸੀਆਂ ਲਈ ਰੁਜ਼ਗਾਰ ‘ਰੋਕਾਂ ਦੇ ਨਾਲ-ਨਾਲ, ਲਿੰਗਕ ਵਿਤਕਰੇ ‘ਤੇ ਮਿਹਨਤੀ-ਮਜ਼ਦੂਰੀ ਕਰਦੇ ਸਮੇਂ ਪ੍ਰਚਿਿਲਤ ਕੁਸ਼ਲਤਾ ਨੂੰ ਘਟਾ ਕੇ ‘ਤੇ ਵਿਦੇਸ਼ਾਂ ਵਿਚ ਪ੍ਰਵਾਸੀ ਇਸਤਰੀਆਂ ਨਾਲ ਜੁੜੀਆਂ ਹੋਰ ਰੂੜੀਵਾਦੀ, ਪਰੰਪਰਾਵਾਂ, ਉਨ੍ਹਾਂ ਦੀ ਨੌਕਰੀ ਦੀਆਂ ਸੰਭਾਵਨਾਵਾਂ ਨੂੰ ਨਕਾਰਆਤਮਿਕ ‘ਤੇ ਰੋਕਣ ਦੇ ਰੂਪ ‘ਚ ਵੀ ਪ੍ਰਭਾਵਿਤ ਕਰਦੀਆਂ ਹਨ ! ਅਸੀਂ ਪੰਜਾਬ ਅੰਦਰ ਹੀ ਖੇਤੀ, ਭੱਠਾ-ਉਸਾਰੀ ‘ਤੇ ਛੋਟੇ ਕਾਰਖਾਨਿਆਂ ਅੰਦਰ ਕੰਮ ਕਰਦੀਆਂ ਪ੍ਰਵਾਸੀ ਇਸਤਰੀ ਕਾਮਿਆਂ ਦੀਆਂ ਕੰਮ ਦੀਆਂ ਹਾਲਤਾਂ ਦੌਰਾਨ ਉਜ਼ਰਤਾਂ, ਰਿਹਾਇਸ਼ ਅਤੇ ਸਿਹਤ ਸੇਵਾਵਾਂ ਸੰਬੰਧੀ ਜੋ ਖਿਲਵਾੜ ਹੋ ਰਿਹਾ ਹੈ, ਰੋਜ਼ ਹੀ ਦੇਖਦੇ ਹਾਂ ! ਕੈਨੇਡਾ ਵਰਗੇ ਵਿਕਸਤ ਦੇਸ਼ ਅੰਦਰ ਵੀ ਪੜ੍ਹੀਆਂ-ਲਿਖੀਆਂ ‘ਤੇ ਕੁਸ਼ਲ ਲੜਕੀਆਂ ਦੀ ਕੁਸ਼ਲਤਾ ਨੂੰ ਘਟਾ ਕੇ ਘੱਟ ਉੱਜਰਤਾਂ ਮਿਲ ਰਹੀਆਂ ਹਨ। ਭਾਵੇ ! ਉਥੇ ਲਿੰਗੀ ਭੇਦ-ਪਾਵ ਤਾਂ ਇਨ੍ਹਾਂ ਪ੍ਰਬਲ ਨਹੀਂ, ਜਿੰਨਾਂ ਦੁਸਰੇ ਵਿਕਾਸਸ਼ੀਲ ਦੇਸ਼ਾਂ ਵਿਚ ਪਾਇਆ ਜਾ ਰਿਹਾ ਹੈ।
ਅਰਥ-ਸ਼ਾਸ਼ਤਰੀਆਂ ਦਾ ਮੰਨਣਾ ਹੈ, ‘‘ਕਿ ਸੰਸਾਰ ਵਿੱਤੀ-ਪੂੰਜੀ ਦੇ ਪ੍ਰਭਾਵ ਅਧੀਨ ਕਿਰਤੀ ਇਸਤਰੀਆ ਦੀ ਕੰਮ ਵਿਚ ਹਿੱਸੇਦਾਰੀ ਵਿਚ ਜੋ ਗਿਰਾਵਟ ਆ ਰਹੀ ਹੈ ਚਿੰਤਾਂ ਦਾ ਵਿਸ਼ਾ ਹੈ, ਜੋ ਅਰਥ-ਵਿਵਸਥਾ ਦੇ ਨਾਲ ਵੀ ਜੁੜਿਆ ਹੋਇਆ ਹੈ। ਜਿਸ ਕਰਕੇ ਭਾਰਤ ਵਿਚ ਇਸ ਤਰ੍ਹਾਂ ਦੇ ਲੋਕਾਂ ਦੀ ਗਿਣਤੀ ਜ਼ਿਆਦਾ ਹੈ, ਜਿਨ੍ਹਾਂ ਦੀ ਉਮਰ ਕੰਮ ਕਰਨ ਤੋਂ ਵਡੇਰੀ ਹੈ। ਇਸ ਕਾਰਨ ਭਾਰਤ ਵਿਚ ਇਸਤਰੀਆਂ ਲਈ ਜ਼ਿਆਦਾ ਰੁਜ਼ਗਾਰ (ਨੌਕਰੀਆਂ) ਪੈਦਾ ਕਰਨ ‘ਤੇ ਚੰਗਾਂ ਰੁਜ਼ਗਾਰ ਦੇਣ ਦੇ ਹਾਲਾਤ ਬਨਾਉਣ ਲਈ ਦੋਹਰੀ ਨੀਤੀ (ਸ਼ਿਫਟਾਂ ‘ਚ ਵਾਧਾ) ਅਪਨਾਉਣੀ ਪਏਗੀ। ਬਹੁਤ ਸਾਰੇ ਸਰਵੇਖਣਾਂ ਵਿਚ ਪਾਇਆ ਗਿਆ ਹੈ, ਕਿ ਘਰੇਲੂ ਦਬਾਓ ਦੇ ਕਾਰਨ ਨੌਕਰੀ-ਪੇਸ਼ਾਂ ਕਰਨ ਵਾਲੀਆਂ ਇਸਤਰੀਆਂ ਹਰ ਸਮੇਂ ਮਾਨਸਿਕ ਤੇ ਸਰੀਰਕ ਰੂਪ ਵਿਚ, ਆਪਣੇ-ਆਪ ਨੂੰ ਥੱਕਿਆ-ਹਾਰਿਆ ਤੇ ਠੱਗਿਆ ਮਹਿਸੂਸ ਕਰਦੀਆਂ ਹਨ। ਉਨ੍ਹਾਂ ਨੂੰ ਘਰਾਂ ਦੇ ਕੰਮ-ਕਾਰ, ਬੱਚੇ ਪਾਲਣਾ, ਰੁਜ਼ਗਾਰ ‘ਤੇ ਡਿਊਟੀ ਦੇਣ ਕਾਰਨ, ਉਹ ਦੋਹਰੀ ਲੁੱਟ ਦਾ ਸ਼ਿਕਾਰ ਹੋ ਰਹੀਆਂ ਹਨ।
ਭਾਰਤ ਵਿਚ ਘਰਾਂ ‘ਚ ਘਰੇਲੂ ਮਹੌਲ ਵੀ ਇਸਤਰੀਆਂ ਦੇ ਰੁਜ਼ਗਾਰ ਨੂੰ ਪ੍ਰਭਾਵਿਤ ਕਰਦਾ ਹੈ। ਉਨ੍ਹਾਂ ਦੀਆਂ ਘਰੇਲੂ ਜਿੰਮੇਵਾਰੀਆਂ ਵੀ ਵਧਦੀਆਂ ਜਾਂਦੀਆਂ ਹਨ। ਖਾਸ ਕਰਕੇ ਸੌਹਰਿਆਂ ਦੇ ਘਰਾਂ ਦਾ ਵਾਤਾਵਰਣ ਵੀ ਉਨ੍ਹਾਂ ਦੇ ਰੁਜ਼ਗਾਰ ਵਿੱਚ ਅੜਿਕਾ ਹੈ। ਜਿਸ ਨਾਲ ਉਹ ਘਰਾਂ ਦੀਆਂ ਜਿੰਮੇਵਾਰੀਆਂ ਨੂੰ ਨਿਭਾਉਣ ਲਈ ਪਹਿਲ ਦਿੰਦੀ ਹੈ ‘ਤੇ ਫਰਜ਼ ਵੀ ਨਿਭਾਉਂਦੀ ਹੈ। ਜ਼ਿਆਦਾਤਰ ਰੂੜ੍ਹੀਵਾਦੀ ਪ੍ਰੀਵਾਰਾਂ ਵਿਚ ਮੁੱਖੀ, ‘ਇਸਤਰੀ ਨੂੰ ਨੌਕਰੀ ਪੇਸ਼ਾਂ ਕਰਨ ਵਿੱਚ ਪ੍ਰਵੀਾਰ ਦੇ ਮੈਂਬਰ ਸਹਿਯੋਗ ਨਹੀ ਦਿੰਦੇ ਹਨ। ਇਸ ਤਰ੍ਹਾ ਕਿਰਤੀ, ਪੜ੍ਹੀਆਂ-ਲਿੱਖੀਆਂ ‘ਤੇ ਕੁਸ਼ਲ ਇਸਤਰੀਆਂ ਰੁਜ਼ਗਾਰ ‘ਤੇ ਨਾਲ ਲਗਣ ਕਾਰਨ, ਕਿਰਤ-ਸ਼ਕਤੀ ਦਾ ਇਕ ਵੱਡਾ ਹਿੱਸਾ ਨਾ ਬਨਣ ਕਰਨ ਕਰਕੇ ਜਿੱਥੇ ਰੁਜ਼ਗਾਰ ਨੂੰ ਸੱਟ ਲਗਦੀ ਹੈ, ਉਥੇ ਪੈਦਾਵਾਰ ਅਤੇ ਦੇਸ਼ ਦੀ ਆਰਥਿਕਤਾ ਨੂੰ ਵੀ ਨੁਕਸਾਨ ਹੁੰਦਾ ਹੈ। ਦੇਸ਼ ਦੇ ਵਿਕਾਸ ਦੀ ਦਰ ਹੇਠਾਂ ਆ ਜਾਂਦੀ ਹੈ।
ਪਿਛਲੇ ਇਕ ਦਹਾਕੇ ਵਿਚ 1.96 ਕਰੋੜ ਇਸਤਰੀਆ ਨੇ ਨੌਕਰੀਆਂ ਛੱਡੀਆ ਜਾਂ ਉਨ੍ਹਾਂ ਕੋਲੋਂ ਖੁੱਸ ਗਈਆਂ ! ਇੰਜਨੀਅਰਿੰਗ, ਮੈਡੀਕਲ ‘ਤੇ ਸਿੱਖਿਆ ਖੇਤਰਾਂ ਵਿੱਚ ਇਸਤਰੀਆਂ ਦੀ ਚੰਗੀ ਖਾਸੀ ਗਿਣਤੀ ਹੈ। ਇੱਥੇ ਕਰਮਵਾਰ 30-40 ਤੋਂ 50 ਫੀ-ਸੱਦ ਤੱਕ ਹੈ।ਆਈ.ਆਈ. ਟੀ. ਵਿਚ ਪ੍ਰਵੇਸ਼ ਕਰਨ ਸਮੇਂ ਇਸਤਰੀਆਂ ਦੀ ਗਿਣਤੀ ਕੇਵਲ 20.8-ਫੀ ਸੱਦ ਹੀ ਹੁੰਦੀ ਹੈ। ਪਰ ! ਆਈ.ਆਈ.ਟੀ. ‘ਚ ਨੌਕਰੀ ਕਰਨ ਵਾਲੀਆਂ ਦੀ ਸਿਰਫ਼ ਗਿਣਗੀ 8.9-ਫੀ ਸੱਦ ਹੀ ਰਹਿ ਜਾਂਦੀ ਹੈ। ਦਰਅਸਲ ਜ਼ਿਆਦਾਤਰ ਮਾਤਾ-ਪਿਤਾ ਔਸਤਨ ਲੜਕੀਆਂ ਉੱਪਰ ਖਾਸ ਧਿਆਨ ‘ਤੇ ਮਹਿੰਗੀ ਕੋਚਿੰਗ ਕਰਾ ਕੇ ਇਮਤਿਹਾਨਾਂ ਵਿਚ ਪੈਸਾਂ ‘ਤੇ ਸਮਾਂ ਖਰਚ ਕਰਨ ਦੇ ਪੱਖ ਵਿਚ ਨਹੀਂ ਹੁੰਦੇ ਹਨ ? ਕਿਉਂਕਿ ਉਨ੍ਹਾਂ ਦੇ ਮਾਤਾ ਪਿਤਾ ਦੀ ਮਾਨਸਿਕਤਾ ਇਹ ਹੈ, ‘ਕਿ ਵੱਧ ਪੜਾ ਕੇ ਲੜਕੀ ਨੂੰ ਕੰਮ ‘ਤੇ ਨਹੀਂ ਲਗਾਉਣਾ ਹੈ? ਜਦ ਕਿ ਇਸਤਰੀਆਂ ਨੂੰ ਵੇਜ਼ ਅਤੇ ਤਨਖਾਹ ਵਾਲੇ ਰੁਜ਼ਗਾਰ ਦੀ ਸੱਖਤ ਲੋੜ ਹੈ ! ਪਰ ! ਹੋ ਰਿਹਾ ਇਹ ਹੈ, ‘ਕਿ ਰੁਜ਼ਗਾਰ ਦੇ ਮੌਕਿਆਂ ਦੀ ਘਾਟ ਉਹਨਾਂ ਨੂੰ ਪਹਿਲਾਂ ਹੀ ਕਿਰਤੀ ਸ਼ਕਤੀ ‘ਚੋਂ ਬਾਹਰ ਧੱਕ ਰਹੀ ਹੈ ?
‘‘ਸੈਂਟਰ ਫਾਰ ਮੌਨਿੰਟਰਿੰਗ ਇੰਡੀਆਂ ਇਕੌਨਮੀ“ (ਸੀ.ਐਮ.ਆਈ.ਈ. ਮੁਬੰਈ) ਦੀ ਰੀਪੋਰਟ ਹਵਾਲੇ ਨਾਲ ‘‘ਬਲੂਮਬਰਗ“ ਦਾ ਕਹਿਣਾ ਹੈ, ਕਿ ਭਾਰਤ ਵਿਚ ਪਿਛਲੇ ਪੰਜ ਸਾਲਾਂ ਵਿੱਚ ਦੋ-ਕਰੋੜ ਇਸਤਰੀਆਂ ਨੇ ਨੌਕਰੀਆਂ ਛੱਡੀਆਂ। ਨੌਕਰੀਆਂ ਛੱਡਣ ਵਾਲੀਆਂ ਇਸਤਰੀਆਂ ਦੀ ਵੱਧ ਰਹੀ ਗਿਣਤੀ ਦੇਸ਼ ਦੇ ਆਰਥਿਕ ਵਿਕਾਸ ਦਰ ਲਈ ਇਕ ਵੱਡੇ ਆਰਥਿਕ ਖੇਤਰ ‘ਚ ਖਤਰੇ ਦਾ ਸੰਕੇਤ ਦੇ ਰਹੀ ਹੈ? ਸਾਲ 2021 ਵਿਚ ਭਾਰਤ ਦੀ ਔਸਤਨ ਮਾਸਿਕ ਇਸਤਰੀ ਰੁਜ਼ਗਾਰ ਦਰ, 2020 ਦੀ ਤੁਲਨਾ ਵਿਚ 4.9-ਫੀ ਸੱਦ ਜ਼ਿਆਦਾ ਸੀ। ਲੇਕਿਨ 2019 ਦੀ ਤੁਲਨਾ ਵਿਚ ਇਹ ਦਰ 6.4-ਫੀ ਸਦ ਤੋਂ ਵੀ ਘੱਟ ਗਈ ਹੈ !
‘‘ਆਰਥਿਕ ਕਿਰਤ ਫੋਰਮ“ ਦੇ ਸਰਵੇਖਣ ਮੁਤਾਬਿਕ ਭਾਰਤ ਵਿਚ ਤਕਰੀਬਨ 66-ਫੀ ਸੱਦ ਤੋਂ ਜ਼ਿਆਦਾ ਨੌਜਵਾਨ ਇਸਤਰੀਆਂ ਘਰੇਲੂ ਜਿੰਮੇਦਾਰੀਆਂ ਸੰਭਾਲ ਰਹੀਆਂ ਹਨ। ਅੱਜ ! ਵੀ ਭਾਰਤੀ ਸਮਾਜ ਵਿਚ ਲੜਕੀਆਂ ਦਾ ਜਲਦੀ ਵਿਆਹ ‘ਤੇ ਬੱਚੇ ਪਾਲਣਾ ਇਕ ਜਿੰਮੇਵਾਰੀ ਸਮਝੀ ਜਾਂਦੀ ਹੇ। ਉਦਯੋਗ ‘ਤੇ ਸੇਵਾ ਖੇਤਰ ਵਿਚ ਕੰਮ-ਕਾਜੀ ਇਸਤਰੀਆਂ ਦਾ ਅਨੁਪਾਤ ਸਭ ਤੋਂ ਜ਼ਿਆਦਾ ਗੁਜਰਾਤ ‘ਤੇ ਤਾਮਿਲਨਾਡੂ ਵਿਚ ਦੇਖਿਆ ਗਿਆ ਹੈ। ਕਰਨਾਟਕ, ਮਹਾਂਰਾਸ਼ਟਰ ਅਤੇ ਪੱਛਮੀ ਬੰਗਾਲ ਵਿਚ ਵੀ ਖੇਤੀ-ਬਾੜੀ ਅਤੇ ਹੋਰ ਖਿੱਤਿਆ ਵਿੱਚ ਵਿਆਹੀਆਂ ਅਤੇ ਅਣਵਿਆਹੀਆਂ ਨੌਜਵਾਨ ਇਸਤਰੀਆਂ ਵਿੱਚ ਵੱਡਾ ਅੰਤਰ ਦੇਖਿਆ ਗਿਆ ਹੈ।
ਸੰਸਾਰ ਪੱਧਰ ‘ਤੇ ਲੱਗ-ਪੱਗ ਇਕ ਤਿਹਾਈ ਇਸਤਰੀਆਂ ਦਾ ਮੂਲ ਰੁਜ਼ਗਾਰ ਖੇਤੀ ਦਾ ਧੰਦਾ ਹੈ। ਜਿਸ ਵਿਚ ਬਾਗਵਾਨੀ ‘ਤੇ ਮੱਛੀਆਂ ਫੜਨਾ ਵੀ ਹੈ। 12.8-ਫੀ ਸੱਦ ਕਿਸਾਨੀ ਕਿੱਤਿਆਂ ‘ਤੇ ਜ਼ਮੀਨੀ ਪੱਧਰ ‘ਤੇ ਕੰਮ ਕਰਦੀਆਂ ਇਸਤਰੀਆਂ ਵੀ ਦੇਖੀਆਂ ਜਾ ਸਕਦੀਆਂ ਹਨ। ਭਾਰਤ ਵਿਚ ਕੁੱਲ ਕੰਮ-ਕਾਜੀ ਇਸਤਰੀਆਂ ਵਿਚੋਂ ਤਕਰੀਬਨ 63-ਫੀ ਸੱਦ ਖੇਤੀ-ਬਾੜੀ ਦੇ ਕੰਮਾਂ ਤੇ ਲੱਗੀਆਂ ਹੋਈਆਂ ਹਨ। ਕੇਂਦਰੀ ਕਿਰਤ ਮੰਤਰਾਲੇ ਦੀ ਇਕ ਰੀਪੋਰਟ ਮੁਤਾਬਿਕ ਦੇਸ਼ ਦੇ ਹਰ ਕਿੱਤੇ ਦੇ ਮੁਕਾਬਲੇ ਖੇਤੀ-ਬਾੜੀ ਦੇ ਧੰਦਿਆਂ ਨਾਲ ਇਸਤਰੀ-ਕਾਮਾਂ ਵੱਧ ਜੁੜੀਆਂ ਹੋਈਆਂ ਹਨ। ਜਦ ਕਿ ਬਾਕੀ ਦੇ ਧੰਦਿਆਂ ਵਿਚ ਉਨ੍ਹਾਂ ਦੀ ਗਿਣਤੀ 11.2-ਫੀ ਸੱਦ ਹੀ ਹੈ। ਸਭ ਤੋਂ ਜ਼ਿਆਦਾ ਕੇਰਲਾ ਵਿਚ ਨੌਜਵਾਨ ਵਿਆਹੀਆਂ ਇਸਤਰੀਆਂ ਬੇਰੁਜ਼ਗਾਰ ਹਨ। ਸੰਸਾਰ ਬੈਂਕ ਦੀ ਇਕ ਰੀਪੋਰਟ ਮੁਤਾਬਿਕ ਭਾਰਤ ਵਿਚ ਇਸਤਰੀਆਂ ਵਲੋਂ ਨੌਕਰੀਆਂ ਛੱਡਣ ਦੀ ਦਰ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ। ਇਸ ਤਰ੍ਹਾਂ ਨੌਕਰੀ ਛੱਡਣ ਵਾਲੀਆਂ ਇਸਤਰੀਆਂ ਮੁੜ ਕੇ ਨੌਕਰੀ ਤੇ ਵਾਪਸ ਨਹੀਂ ਆ ਰਹੀਆਂ ਹਨ। ਇਹ ਇਕ ਗੰਭੀਰ ਚਿੰਤਾਂ ਦਾ ਵਿਸ਼ਾ ਵੀ ਹੈ।
‘‘ਸਲਾਨਾ ਆਰਿਥਕ ਕਿਰਤ-ਸ਼ਕਤੀ“ ਸਰਵੇਖਣ (ਪੀ.ਐਲ.ਐਫ.ਐਸ) ਦੇ ਮੁਤਾਬਿਕ 2021-22 ਵਿਚ ਛੋਟੇ ਉਦਯੋਗਾਂ ਵਿਚ ਕੰਮ-ਕਾਜੀ ਇਸਤਰੀਆਂ ਦਾ ਅਨੁਮਾਨਿਤ ਫੀ-ਸੱਦ ਹਿੱਸਾ 11.2-ਫੀ ਸੱਦ ਪਾਇਆ ਗਿਆ। ‘ਕੰਸਲਟੈਂਸੀ ਫਰਮ ਮੈਕਿੰਜੇ` ਦੀ ਰੀਪੋਰਟ ਤਾਂ ਇਥੋਂ ਤੱਕ ਦਾਅਵਾ ਕਰਦੀ ਹੈ, ‘ਕਿ ਜੇਕਰ ਇਸਤਰੀਆਂ ਨਾਲ ਭੇਦ-ਭਾਵ ਖੱਤਮ ਹੋ ਜਾਵੇ ਤਾਂ ! ਸਾਲ 2025 ਤੱਕ ਦੇਸ਼ ਦੀ ਜੀ.ਡੀ.ਡੀ. ਵਿਚ 46-ਲੱਖ ਕਰੋੜ ਰੁਪਏ ਦੇ ਵਾਧੂ ਵਾਧੇ ਦੇ ਨਾਲ ਵਿਕਾਸ ਦਰ 1.4-ਫੀ ਸੱਦ ਹੋਰ ਵੱਧ ਸਕਦੀ ਹੈ। ਇਸ ਲਈ ਦੇਸ਼ ਦੀ ਕਿਰਤ ਸ਼ਕਤੀ ‘ਚ ਘੱਟੋ-ਘੱਟ 6.8 ਕਰੋੜ ਹੋਰ ਕਿਰਤੀ ਇਸਤਰੀਆਂ ਨੂੰ ਰੁਜ਼ਗਾਰ ਮਿਲੇ ਤਾਂ ! ਉਨਾਂ ਦੀ ਹਿੱਸੇਦਾਰੀ 41-ਫੀ ਸੱਦ ਹੋ ਜਾਵੇਗੀ। ਭਾਵੇਂ ! ਰੁਜ਼ਗਾਰ ਦੀ ਗ੍ਰੰਟੀ ਅਤੇ ਬਰਾਬਰ ਹਿੱਸੇਦਾਰੀ ਲਈ ਗਲਾਂ ਤਾਂ ਹੁੰਦੀਆਂ ਹਨ, ਪਰ ! ਅਮਲ ਵਿੱਚ ਪੂੰਜੀਵਾਦੀ ਨਿਜ਼ਾਮ ‘ਚ ਅਜਿਹਾ ਨਹੀਂ ਹੋਵੇਗਾ ? ਹੱਕਾਂ ਲਈ ਲੜਨਾ ਪਏਗਾ ‘ਤੇ ਮੁਕਤੀ ਲਈ ਸੰਘਰਸ਼ ਜ਼ਰੂਰੀ ਹੈ !
‘‘ਜਿਸ ਦਿਨ ਇਸਤਰੀਆਂ ਆਪਣੀ ਕਿਰਤ ਦਾ ਹਿਸਾਬ ਮੰਗਣਗੀਆਂ, ਉਸ ਦਿਨ ਮਨੁੱਖੀ ਇਤਿਹਾਸ ਦੀ ਸਭ ਤੋਂ ਵੱਡੀ ‘ਤੇ ਸਭ ਤੋਂ ਪੁਰਾਣੀ ਕਿਰਤ ਦੀ ਚੋਰੀ ਫੜੀ ਜਾਵੇਗੀ !“
(ਰੋਜ਼ਾ ਲਕਸਮ ਬਰਗ)