ਪ੍ਰਧਾਨ ਮੰਤਰੀ ਕ੍ਰਿਸ ਹਿਪਕਿਨਜ਼ ਨੇ ਵੈਲਥ ਅਤੇ ਕੈਪੀਟਲ ਗੇਨਸ ਟੈਕਸ ਨੂੰ ਰੱਦ ਕੀਤਾ

ਵੈਲਿੰਗਟਨ, 12 ਜੁਲਾਈ – ਲੇਬਰ ਪਾਰਟੀ ਲੀਡਰ ਕ੍ਰਿਸ ਹਿਪਕਿਨਜ਼ ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਲੇਬਰ ਪਾਰਟੀ ਚੋਣਾਂ ‘ਚ ਵੈਲਥ ਟੈਕਸ ਜਾਂ ਕੈਪੀਟਲ ਗੇਨਸ ਟੈਕਸ ਦਾ ਪ੍ਰਸਤਾਵ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ, ‘ਮੈਂ ਅੱਜ ਪੁਸ਼ਟੀ ਕਰ ਰਿਹਾ ਹਾਂ ਕਿ ਮੇਰੀ ਅਗਵਾਈ ਵਾਲੀ ਸਰਕਾਰ ਦੇ ਅਧੀਨ ਚੋਣਾਂ ਤੋਂ ਬਾਅਦ ਕੋਈ ਵੈਲਥ ਜਾਂ ਕੈਪੀਟਲ ਗੇਨਸ ਟੈਕਸ ਨਹੀਂ ਲੱਗੇਗਾ’। ਉਨ੍ਹਾਂ ਨੇ ਕਿਹਾ, “ਹੁਣ ਸਾਡੀ ਟੈਕਸ ਪ੍ਰਣਾਲੀ ਵਿੱਚ ਵੱਡੇ ਬਦਲਾਅ ਦਾ ਸਮਾਂ ਨਹੀਂ ਹੈ”।
ਉਨ੍ਹਾਂ ਕਿਹਾ ਜੇ ਅਕਤੂਬਰ ‘ਚ ਲੇਬਰ ਦੀ ਮੁੜ ਸਰਕਾਰ ਬਣਦੀ ਹੈ ਤਾਂ ਤਾਂ ਕੋਈ ਵੈਲਥ ਟੈਕਸ ਜਾਂ ਕੈਪੀਟਲ ਗੇਨਸ ਟੈਕਸ ਲਾਗੂ ਕੀਤਾ ਜਾਏਗਾ। ਉਨ੍ਹਾਂ ਨੇ ਇੱਕ ਬਿਆਨ ਵਿੱਚ ਕਿਹਾ, “ਮੈਂ ਅੱਜ ਪੁਸ਼ਟੀ ਕਰ ਰਿਹਾ ਹਾਂ ਕਿ ਜਿਸ ਸਰਕਾਰ ਦੀ ਮੈਂ ਅਗਵਾਈ ਕਰ ਰਿਹਾ ਹਾਂ, ਉੱਥੇ ਚੋਣਾਂ ਤੋਂ ਬਾਅਦ ਕੋਈ ਵੈਲਥ ਟੈਕਸ ਜਾਂ ਕੈਪੀਟਲ ਗੇਨਸ ਟੈਕਸ ਨਹੀਂ ਲੱਗੇਗਾ”। ਪ੍ਰਧਾਨ ਮੰਤਰੀ ਹਿਪਕਿਨਜ਼ ਨੇ ਇੱਕ ਬਿਆਨ ‘ਚ ਕਿਹਾ ਕਿ ਬਹੁਤ ਸਾਰੇ ਨਿਊਜ਼ੀਲੈਂਡਰ ਰਹਿਣ ਦੇ ਖ਼ਰਚੇ (ਕੋਸਟ ਆਫ਼ ਲਿਵਿੰਗ) ਨਾਲ ਸੰਘਰਸ਼ ਕਰ ਰਹੇ ਹਨ, ਇਹ ਟੈਕਸ ਪ੍ਰਣਾਲੀ ਵਿੱਚ ਵੱਡੇ ਬਦਲਾਅ ਲਈ ਇਹ ‘ਸਮਾਂ ਨਹੀਂ’ ਹੈ।
ਵਿੱਤ ਮੰਤਰੀ ਗ੍ਰਾਂਟ ਰੌਬਰਟਸਨ ਨੇ ਕਿਹਾ ਕਿ ਬਜਟ 2023 ਦੀ ਪ੍ਰਕਿਰਿਆ ਵਿੱਚ “ਟੈਕਸ ਦੇ ਸਵਿੱਚ ਲਈ ਕਈ ਪ੍ਰਸਤਾਵਾਂ ‘ਤੇ ਕੰਮ ਕੀਤਾ ਗਿਆ ਹੈ। ਖ਼ਾਸ ਤੌਰ ‘ਤੇ ਮਾਲੀਆ ਨਿਰਪੱਖ ਸਵਿੱਚ ਦੇ ਅਧਾਰ ‘ਤੇ ਜਿਸ ਨੇ $10,000 ਤੱਕ ਦਾ ਟੈਕਸ-ਮੁਕਤ ਜ਼ੋਨ ਬਣਾਇਆ ਗਿਆ ਹੈ,ਜੋ ਸਭ ਤੋਂ ਅਮੀਰ ਨਿਊਜ਼ੀਲੈਂਡਰਾਂ ‘ਤੇ ਵਧੇ ਹੋਏ ਟੈਕਸ ਦੁਆਰਾ ਫ਼ੰਡ ਕੀਤਾ ਜਾਵੇਗਾ।
ਨੈਸ਼ਨਲ ਪਾਰਟੀ ਲੀਡਰ ਕ੍ਰਿਸਟੋਫਰ ਲਕਸਨ ਨੇ ਇੱਕ ਟਵੀਟ ਵਿੱਚ ਕਿਹਾ ਕਿ ਲੇਬਰ ਮਹੀਨਿਆਂ ਤੋਂ ਇੱਕ ਵੈਲਥ ਟੈਕਸ ਜਾਂ ਕੈਪੀਟਲ ਗੇਨਸ ਟੈਕਸ ਦੀ ਸਾਜ਼ਿਸ਼ ਰਚ ਰਹੀ ਸੀ। ਹੁਣ, ਕ੍ਰਿਸ ਹਿਪਕਿਨਜ਼ ਉਨ੍ਹਾਂ ਦੋਵਾਂ ਨੂੰ ਬਾਹਰ ਕੱਢਣ ਦੀ ਸਖ਼ਤ ਕੋਸ਼ਿਸ਼ ਕਰ ਰਿਹਾ ਹੈ, ਇਹ ਨਿੰਦਣਯੋਗ ਰਾਜਨੀਤੀ ਹੈ। ਤੁਸੀਂ ਇੱਕ ਮਜ਼ਬੂਤ ਅਰਥਵਿਵਸਥਾ ਦੇ ਲਈ ਟੈਕਸ ਨਹੀਂ ਲਗਾ ਸਕਦੇ ਹੋ।
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਹਿਪਕਿਨਜ਼ ਨੇ ਅਪ੍ਰੈਲ ਵਿੱਚ ਵਾਅਦਾ ਕੀਤਾ ਸੀ ਕਿ ਚੱਕਰਵਾਤ ਗੈਬਰੀਏਲ ਨਾਲ ਸਬੰਧਿਤ ਤੂਫ਼ਾਨ ਦੀ ਮੁਰੰਮਤ ਲਈ ਭੁਗਤਾਨ ਕਰਨ ਲਈ ਬਜਟ 2023 ਵਿੱਚ ਕੋਈ ਕੈਪੀਟਲ ਗੇਨਸ ਟੈਕਸ ਜਾਂ ਕੋਈ ਵੈਲਥ ਟੈਕਸ ਨਹੀਂ ਹੋਵੇਗਾ।