ਕੋਰੋਨਾਵਾਇਰਸ: ਅਮਰੀਕਾ ਵਿੱਚ ਦੀ ਮੌਤ ਦੀ ਗਿਣਤੀ 72,271 ਤੋਂ ਵੱਧ, ਵਿਸ਼ਵ ਵਿੱਚ ਕੇਸਾਂ ਦੀ ਗਿਣਤੀ 3.7 ਮਿਲੀਅਨ

ਕੈਲੇਫੋਰਨੀਆ, 6 ਮਈ (ਹੁਸਨ ਲੜੋਆ ਬੰਗਾ) – ਅਮਰੀਕਾ ਦੇ ਵੱਖ ਵੱਖ ਮੁੱਖ ਸਿਹਤ ਕੇਂਦਰਾਂ ਮੁਤਾਬਿਕ ਕੋਰੋਨਾਵਾਇਰਸ ਤੋਂ ਅਮਰੀਕਾ ਵਿੱਚ ਮਰਨ ਵਾਲਿਆਂ ਦੀ ਗਿਣਤੀ ਹੁਣ ਤੱਕ 72,271 ਹੈ, ਕੁੱਲ ਕੇਸ 1,237,633 ਹਨ। ਤਾਜ਼ਾ ਅੰਕੜੇ ਉਦੋਂ ਸਾਹਮਣੇ ਆਏ ਹਨ ਜਦੋਂ ਜ਼ਿਆਦਾਤਰ ਮਹਾਂਮਾਰੀ ਦੌਰਾਨ ਕਈ ਸੂਬਿਆਂ ਵਿੱਚ ਕੁੱਝ ਢਿੱਲ ਦਿੱਤੀ ਗਈ ਹੈ। ਅਮਰੀਕਾ ਵਿੱਚ ਦੇ ਕੋਰੋਨਾ ਦੇ ਕੇਸਾਂ ਅਤੇ ਮੌਤਾਂ ਦੀ ਗਿਣਤੀ ਪਿਛਲੇ 24 ਘੰਟਿਆਂ ਦੌਰਾਨ ਦਰ ਕੁੱਝ ਘੱਟ ਰਹੀ ਹੈ। ਅਮਰੀਕਾ 13 ਮਾਰਚ ਤੋਂ ਕੌਮੀ ਐਮਰਜੈਂਸੀ ਦੇ ਆਦੇਸ਼ਾਂ ਹੇਠ ਹੈ, ਜਿਸ ਨੇ ਇੱਥੋਂ ਅਤੇ ਵਿਦੇਸ਼ਾਂ ਦੀਆਂ ਆਰਥਿਕਤਾਵਾਂ ਨੂੰ ਪ੍ਰਭਾਵਿਤ ਕੀਤਾ ਹੈ। ਵਿਸ਼ਵ-ਵਿਆਪੀ ਤੌਰ ‘ਤੇ ਵਾਇਰਸ ਕਾਰਨ 258,343 ਮੌਤਾਂ ਹੋਈਆਂ ਹਨ। ਅਮਰੀਕਾ ਵਿੱਚ ਕੇਸਾਂ ਦੀ ਕੁੱਲ ਸੰਖਿਆ ਹੁਣ ਪਹਿਲੇ ਛੇ ਸਭ ਤੋਂ ਵੱਧ ਸੰਕਰਮਿਤ ਦੇਸ਼ਾਂ ਦੇ ਬਰਾਬਰ ਹੋ ਗਈ ਹੈ। ਸਪੇਨ, ਜੋ ਕਿ ਇਟਲੀ ਨੂੰ ਸਭ ਤੋਂ ਵੱਧ ਕੇਸਾਂ ਦੇ ਨਾਲ ਯੂਰਪ ਵਿੱਚ ਪਛਾੜ ਗਿਆ ਹੈ, ਉਸ ਦੇ ਬਾਅਦ ਯੂਕੇ, ਜਰਮਨੀ, ਰੂਸ ਅਤੇ ਫਰਾਂਸ ਹੈ। ਜੋਹਨਜ ਹਾਪਕਿਨਜ਼ ਕੋਰੋਨਾਵਾਇਰਸ ਰਿਸੋਰਸ ਸੈਂਟਰ ਮੁਤਾਬਿਕ ਅਮਰੀਕਾ ਦੇ ਸਿਹਤ ਵਿਭਾਗ ਨੇ ਦੁਪਹਿਰ ਤੱਕ ਰਾਜ ਭਰ ਵਿੱਚ ਕੁੱਲ 1,237,633 ਕੇਸਾਂ ਦੀ ਰਿਪੋਰਟ ਕੀਤੀ ਹੈ। ਉਨ੍ਹਾਂ ਵਿਚੋਂ ਅੱਧੇ ਤੋਂ ਜ਼ਿਆਦਾ ਨਿਊਯਾਰਕ ਸਿਟੀ ਨਾਲ ਸਬੰਧਿਤ ਹਨ, ਜਿਨ੍ਹਾਂ ਦੀ ਕੁਲ ਗਿਣਤੀ 330,139 ਹੈ। ਸ਼ਹਿਰ ਵਿੱਚ ਹੁਣ ਰਾਜ ਦੀਆਂ 25204 ਮੌਤਾਂ ਵਿਚੋਂ 16,889 ਇਕੱਲੇ ਨਿਊਯਾਰਕ ਦੀਆਂ ਹੀ ਹਨ ਜੇਕਰ ਨਿਊਯਾਰਕ ਅਤੇ ਨਿਉਂ ਜਰਸੀ ਕੁੱਲ ਮਿਲਾ ਲਈਏ ਤਾਂ 461,844 ਮਾਮਲੇ ਹਨ, ਜੋ ਹੁਣ ਤੱਕ ਅਮਰੀਕਾ ਤੋਂ ਬਾਹਰ ਕਿਸੇ ਵੀ ਹੋਰ ਦੇਸ਼ ਨਾਲੋਂ ਕੁੱਲ ਦੁੱਗਣੇ ਹਨ। ਕੈਲੇਫੋਰਨੀਆ ਇਸ ਦੌਰਾਨ 58,625 ਸੰਕਰਮਿਤ ਕੇਸਾਂ ਅਤੇ ਮੰਗਲਵਾਰ ਤੱਕ 2,376 ਮੌਤਾਂ ਦੇ ਨਾਲ ਅਮਰੀਕਾ ਦਾ ਪੰਜਵਾਂ ਸਭ ਤੋਂ ਸੰਕਰਮਿਤ ਰਾਜ ਰਿਹਾ।