ਕੋਰੋਨਾਵਾਇਰਸ: ਨਿਊਜ਼ੀਲੈਂਡ ‘ਚ ਪਿਛਲੇ 24 ਘੰਟਿਆਂ ਵਿੱਚ 2 ਨਵੇਂ ਕੇਸ, 1 ਦੀ ਮੌਤ

ਵੈਲਿੰਗਟਨ, 6 ਮਈ – ਨਿਊਜ਼ੀਲੈਂਡ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਵਿਡ -19 ਦੇ 2 ਨਵੇਂ ਕੇਸ ਸਾਹਮਣੇ ਆਏ ਹਨ ਅਤੇ 1 ਵਿਅਕਤੀ ਦੀ ਕੋਰੋਨਾਵਾਇਰਸ ਨਾਲ ਮੌਤ ਹੋ ਗਈ ਹੈ। 2 ਨਵੇਂ ਕੇਸਾਂ ਆਉਣ ਨਾਲ ਹੁਣ ਦੇਸ਼ ‘ਚ ਕੋਰੋਨਾਵਾਇਰਸ ਦੇ ਮਾਮਲੇ ਵੱਧ ਕੇ 1488 ਹੋ ਗਏ ਹਨ।
ਡਾਇਰੈਕਟਰ ਜਨਰਲ ਆਫ਼ ਹੈਲਥ ਐਸ਼ਲੇ ਬਲੂਮਫੀਲਡ ਅਨੁਸਾਰ ਕ੍ਰਾਈਸਟਚਰਚ ਦੇ ਰੋਜ਼ਵੁੱਡ ਰੈਸਟ ਹੋਮ ਦੇ 1 ਹੋਰ ਨਿਵਾਸੀ ਦਾ ਦਿਹਾਂਤ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਹੁਣ ਤੱਕ ਰੈਸਟ ਹੋਮ ਦੇ 12 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਦੇਸ਼ ‘ਚ ਕੋਵਿਡ -19 ਨਾਲ ਸਬੰਧਿਤ ਮਰਨ ਵਾਲਿਆਂ ਦੀ ਗਿਣਤੀ 21 ਉੱਤੇ ਪਹੁੰਚ ਗਈ ਹੈ। ਉਨ੍ਹਾਂ ਨੇ ਕਿਹਾ ਕਿ ਮਹਿਲਾ ਦੀ ਸਿਹਤ ਸਥਿਤੀ ਪਹਿਲਾਂ ਦੀ ਸੀ, ਉਹ ਰੋਜ਼ਵੁੱਡ ਪਰਿਵਾਰ ਦੀ ਇੱਕ ਬਹੁਤ ਪਿਆਰੀ ਸਦੱਸ ਸੀ ਅਤੇ ਉਹ 2011 ਤੋਂ ਉੱਥੇ ਸੀ।
ਨਿਊਜ਼ੀਲੈਂਡ ਦੇ 1,488 ਕੇਸਾਂ ਵਿੱਚੋਂ 1,137 ਕੰਨਫ਼ਰਮ ਅਤੇ 351 ਪ੍ਰੋਬੈਵਲੀ ਕੇਸ ਹਨ। ਮੈਡੀਕਲ ਸਟੇਟਸ ਅਨੁਸਾਰ 151 ਐਕਟਿਵ ਅਤੇ ਰਿਕਵਰ ਹੋਏ ਕੇਸਾਂ ਦੀ ਗਿਣਤੀ 1302 ਉੱਤੇ ਪਹੁੰਚ ਗਈ ਹਨ ਅਤੇ ਹਸਪਤਾਲ ਵਿੱਚ 2 ਲੋਕ ਹਨ। ਕੋਵਿਡ -19 ਨਾਲ ਦੇਸ਼ ਵਿੱਚ 21 ਮੌਤਾਂ ਹੋਈਆ ਹਨ।
ਜ਼ਿਕਰਯੋਗ ਹੈ ਕਿ ਦੁਨੀਆ ਭਰ ਵਿੱਚ ਕੋਰੋਨਾਵਾਇਰਸ ਤੋਂ ਪੀੜਤ 3,659,026 ਦੇ ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ ਕੋਰੋਨਾ ਨਾਲ ਮੌਤਾਂ ਦੀ ਗਿਣਤੀ 256,913 ਉੱਤੇ ਪਹੁੰਚ ਗਈ ਹੈ ਅਤੇ ਰਿਕਵਰ ਹੋਣ ਵਾਲਿਆਂ ਦੀ ਗਿਣਤੀ 1,170,098 ਹੈ।