ਭਾਰਤ ‘ਚ ਕੋਰੋਨਾ ਦੇ ਪੀੜਤਾਂ ਦੀ ਗਿਣਤੀ 46 ਹਜ਼ਾਰ ਤੋਂ ਪਾਰ

ਨਵੀਂ ਦਿੱਲੀ, 5 ਮਈ – ਕੋਰੋਨਾਵਾਇਰਸ ਦਾ ਕਹਿਰ ਦੁਨੀਆ ਦੇ ਨਾਲ-ਨਾਲ ਭਾਰਤ ਵਿੱਚ ਵੀ ਵੱਧ ਦਾ ਜਾ ਰਿਹਾ ਹੈ। ਦੇਸ਼ ਭਰ ਵਿੱਚ ‘ਕੋਵਿਡ -19’ ਨਾਲ ਹੁਣ ਤੱਕ 46,433 ਪੀੜਿਤ ਲੋਕਾਂ ਦੇ ਮਾਮਲੇ ਸਾਹਮਣੇ ਆਏ ਹਨ। ਉੱਥੇ ਹੀ 12,727 ਮਰੀਜ਼ ਠੀਕ ਹੋਏ ਜਾਂ ਡਿਸਚਾਰਜ ਤੇ ਮਾਈਗ੍ਰੇਟ ਕੀਤੇ ਗਏ ਹਨ। ਕੋਰੋਨਾਵਾਇਰਸ ਨਾਲ ਦੇਸ਼ ਵਿੱਚ 1,568 ਲੋਕਾਂ ਦੀ ਮੌਤ ਹੋਈ ਹੈ। ਪਿਛਲੇ 24 ਘੰਟਿਆਂ ਵਿੱਚ 3,900 ਨਵੇਂ ਕੇਸ ਸਾਹਮਣੇ ਆਏ ਹਨ, ਜਦੋਂ ਕਿ 195 ਲੋਕਾਂ ਦੀ ਮੌਤ ਹੋਈ ਹੈ।
ਸਭ ਤੋਂ ਜ਼ਿਆਦਾ ਮਾਮਲੇ ਮਹਾਰਾਸ਼ਟਰ (14,541) ਦੇ ਮੁੰਬਈ ਤੋਂ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਗੁਜਰਾਤ (5,804), ਦਿੱਲੀ (4,898), ਮੱਧ ਪ੍ਰਦੇਸ (2,942), ਰਾਜਸਥਾਨ (3,061), ਤਾਮਿਲਨਾਡੂ (3,550), ਉੱਤਰ ਪ੍ਰਦੇਸ (2,766), ਆਂਧਰਾ ਪ੍ਰਦੇਸ (1,650), ਪੱਛਮ ਬੰਗਾਲ (1,259), ਪੰਜਾਬ (1,233), ਤੇਲੰਗਾਨਾ (1,085), ਜੰਮੂ-ਕਸ਼ਮੀਰ (772), ਕਰਨਾਟਕਾ (651) ਵਿੱਚ ਮਾਮਲੇ ਸਾਹਮਣੇ ਆਏ ਹਨ।