ਕੋਰੋਨਾਵਾਇਰਸ: ਨਿਊਜ਼ੀਲੈਂਡ ‘ਚ ਲਗਾਤਾਰ ਦੂਜੇ ਦਿਨ ਜ਼ੀਰੋ ਨਵੇਂ ਕੇਸ

ਵੈਲਿੰਗਟਨ, 5 ਮਈ – ਨਿਊਜ਼ੀਲੈਂਡ ਵਿੱਚ ਲਗਾਤਾਰ ਦੂਜੇ ਦਿਨ ਕੋਵਿਡ -19 ਦਾ ਕੋਈ ਵੀ ਨਵਾਂ ਕੇਸ ਨਹੀਂ ਆਇਆ ਹੈ।
ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਕਿਹਾ ਕਿ ਲਗਾਤਾਰ ਦੋ ਦਿਨ ਜ਼ੀਰੋ ਕੇਸ ਪ੍ਰਾਪਤ ਕਰਨਾ ਨਿਊਜ਼ੀਲੈਂਡਰਾਂ ਦੇ ਯਤਨਾਂ ਦਾ ਸਬੂਤ ਹੈ ਕਿ “ਸਾਨੂੰ ਬਿਨਾਂ ਸ਼ੱਕ ਮਾਣ ਹੋ ਸਕਦਾ ਹੈ”। ਪਰ ਉਨ੍ਹਾਂ ਨੇ ਵਾਇਰਸ ਨੂੰ ਡਬਲ-ਡਾਊਨ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਅਜਿਹਾ ਕੁੱਝ ਨਾ ਕਰੋ ਜੋ ਇਸ ਸਮੇਂ ਸਾਡੀ ਸੰਭਾਵੀ ਜਿੱਤ ਨੂੰ ਖੋਹ ਲਵੇ’।
ਨਿਊਜ਼ੀਲੈਂਡ ਦੇ 1,486 ਕੇਸਾਂ ਵਿੱਚੋਂ 1,136 ਕੰਨਫ਼ਰਮ ਅਤੇ 350 ਪ੍ਰੋਬੈਵਲੀ ਕੇਸ ਹਨ। ਮੈਡੀਕਲ ਸਟੇਟਸ ਅਨੁਸਾਰ 164 ਐਕਟਿਵ ਅਤੇ 1302 ਰਿਕਵਰ ਕੇਸ ਹਨ ਅਤੇ ਹਸਪਤਾਲ ਵਿੱਚ 4 ਲੋਕ ਹਨ। ਕੋਵਿਡ -19 ਨਾਲ ਦੇਸ਼ ਵਿੱਚ 20 ਮੌਤਾਂ ਹੋਈਆ ਹਨ।
ਜ਼ਿਕਰਯੋਗ ਹੈ ਕਿ ਦੁਨੀਆ ਭਰ ਵਿੱਚ ਕੋਰੋਨਾਵਾਇਰਸ ਤੋਂ ਪੀੜਤ 3,579,512 ਦੇ ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ ਕੋਰੋਨਾ ਨਾਲ ਮੌਤਾਂ ਦੀ ਗਿਣਤੀ 251,349 ਉੱਤੇ ਪਹੁੰਚ ਗਈ ਹੈ ਅਤੇ ਰਿਕਵਰ ਹੋਣ ਵਾਲਿਆਂ ਦੀ ਗਿਣਤੀ 1,135,854 ਹੈ।