ਕੋਰੋਨਾਵਾਇਰਸ: ਨਿਊਜ਼ੀਲੈਂਡ ‘ਚ 2 ਹੋਰ ਮੌਤਾਂ, 29 ਨਵੇਂ ਕੇਸ ਤੇ ਗਿਣਤੀ 1,312’ਤੇ ਪੁੱਜੀ

ਵੈਲਿੰਗਟਨ, 11 ਅਪ੍ਰੈਲ – ਨਿਊਜ਼ੀਲੈਂਡ ਵਿੱਚ ਕੋਰੋਨਾਵਾਇਰਸ ਨਾਲ 2 ਹੋਰ ਮੌਤਾਂ ਹੋਈਆਂ ਹਨ, ਡਾਇਰੈਕਟਰ ਆਫ਼ ਪਬਲਿਕ ਹੈਲਥ ਡਾ. ਕੈਰੋਲੀਨ ਮੈਕਲੇਨੇ ਨੇ ਕਿਹਾ ਕਿ ਜਿਸ ਨਾਲ ਦੇਸ਼ ਵਿੱਚ ਕੋਵਿਡ -19 ਨਾਲ ਮਰਨ ਵਾਲਿਆਂ ਦੀ ਗਿਣਤੀ 4 ਹੋ ਗਈ ਹੈ। ਦੋਵੇਂ ਮਰਨ ਵਾਲੇ ਬਜ਼ੁਰਗ ਪੁਰਸ਼ ਹਨ, ਜਿਨ੍ਹਾਂ ਵਿੱਚ ਇੱਕ 80 ਸਾਲਾ ਪੁਰਸ਼ ਜਿਸ ਦਾ ਵੈਲਿੰਗਟਨ ਦੇ ਪਬਲਿਕ ਹਸਪਤਾਲ ਵਿੱਚ ਦੇਹਾਂਤ ਹੋਇਆ ਅਤੇ ਦੂਜੇ ਦਾ ਦੇਹਾਂਤ ਬੁਰਵੁੱਡ ਹਸਪਤਾਲ ਵਿੱਚ ਹੋਇਆ ਜਿਸ ਦਾ ਸੰਬੰਧ ਕ੍ਰਾਈਸਟਚਰਚ ਦੇ ਰੋਜ਼ਵੁੱਡ ਰੈਸਟ ਹੋਮ ਨਾਲ ਹੈ, ਜਿੱਥੇ ਵੀਰਵਾਰ ਨੂੰ ਕੋਵਿਡ -19 ਨਾਲ 90 ਸਾਲਾ ਮਹਿਲਾ ਦਾ ਦੇਹਾਂਤ ਹੋਇਆ ਸੀ।
ਉਨ੍ਹਾਂ ਨੇ ਦੱਸਿਆ ਕਿ ਦੇਸ਼ ‘ਚ ਕੋਵਿਡ -19 ਦੇ 29 ਨਵੇਂ ਕੇਸ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ 20 ਪੁਸ਼ਟੀ ਕੀਤੇ ਅਤੇ 9 ਸੰਭਾਵਿਤ ਕੇਸ ਹਨ। ਦੇਸ਼ ਵਿੱਚ ਕੁੱਲ 1,312 ਕੇਸ ਹੋ ਗਏ ਹਨ ਅਤੇ ਕੋਰੋਨਾਵਾਇਰਸ ਤੋਂ ਰਿਕਵਰ ਹੋਇਆਂ ਦੀ ਗਿਣਤੀ 422 ਹੋ ਗਈ ਹੈ। ਹਸਪਤਾਲ ਵਿੱਚ 15 ਲੋਕ ਹਨ, 5 ਲੋਕ ਆਈ.ਸੀ.ਯੂ. ਵਿੱਚ ਹਨ ਅਤੇ ਡੁਨੇਡਿਨ ਵਿੱਚ 1 ਮਰੀਜ਼ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਨਿਊਜ਼ੀਲੈਂਡ ਦੇ 1,312 ਕੇਸਾਂ ਵਿੱਚੋਂ 1,035 ਕੰਨਫ਼ਰਮ ਅਤੇ 277 ਪ੍ਰੋਬੈਵਲੀ ਕੇਸ ਹਨ। ਮੈਡੀਕਲ ਸਟੇਟਸ ਅਨੁਸਾਰ 890 ਐਕਟਿਵ ਅਤੇ 422 ਰਿਕਵਰ ਕੇਸ ਹਨ ਅਤੇ ਕੋਵਿਡ -19 ਨਾਲ ਹੋਈਆਂ 2 ਮੌਤਾਂ ਨੂੰ ਮਿਲਾ ਕੇ ਦੇਸ਼ ਵਿੱਚ ਹੁਣ ਮੌਤਾਂ ਦੀ ਕੁੱਲ ਗਿਣਤੀ 4 ਹੋ ਗਈ ਹੈ। ਕੋਰੋਨਾਵਾਇਰਸ ਦੇ ਕੇਸ ਓਰੀਜ਼ਨ ਨਿਊਜ਼ੀਲੈਂਡ ‘ਚ 606, ਓਵਰਸੀਜ਼ 517 ਅਤੇ ਅਨਨੌਨ 160 ਹਨ, ਜਦੋਂ ਸੋਰਸ ਆਫ਼ ਟਰਾਂਸਮਿਸ਼ਨ ਓਵਰਸੀਜ਼ ਟਰੈਵਲਰ 525, ਕਾਨਟੈਕਟ ਵਿੱਦ ਅਨਨੌਨ ਕੇਸ 604, ਅੰਡਰ ਇੰਵੈਸਟੀਗੇਸ਼ਨ 144 ਅਤੇ ਕਮਿਊਨਿਟੀ ਟਰਾਂਸਮਿਸ਼ਨ 26 ਹੈ।
ਇਸ ਵੇਲੇ ਨਿਊਜ਼ੀਲੈਂਡ ਦੇ ਵੱਖ-ਵੱਖ ਹਿੱਸਿਆਂ ਵਿੱਚ ਕੋਰੋਨਾਵਾਇਰਸ ਦੇ ਕੇਸਾਂ ਦਾ ਵੇਰਵਾ ਇਸ ਤਰ੍ਹਾਂ ਹੈ :-
ਸਾਊਥਰਨ ਹਿੱਸੇ ‘ਚ 202, ਵਾਈਟਾਮਾਟਾ 171, ਆਕਲੈਂਡ 169, ਵਾਈਕਾਟੋ 176, ਕੈਂਟਬਰੀ 135, ਕੈਪੀਟਲ ਐਂਡ ਕੋਸਟ 86, ਕਾਊਂਟੀ ਮੈਨੁਕਾਓ 95, ਨੈਲਸਨ ਮਾਰਲੋਬ੍ਰੋਚ 48, ਹਾਕਸ ਬੇਅ 35, ਬੇਅ ਆਫ਼ ਪੈਨਲਟੀ 39, ਮਿਡ ਸੈਂਟਰਲ 28, ਹੱਟ ਵੈਲੀ 21, ਨਾਰਥਲੈਂਡ 24, ਤਾਰਾਨਾਕੀ 14, ਲੇਕ 13, ਸਾਊਥ ਕੈਂਟਬਰੀ 11, ਵਾਈਰਾਰਾਪਾ 8, ਵਾਂਗਾਨੂਈ 7, ਵੈਸਟ ਕੋਸਟ 5 ਅਤੇ ਟਾਈਰਾਵਹੀਟੀ 1    
ਜ਼ਿਕਰਯੋਗ ਹੈ ਕਿ ਕੋਰੋਨਾਵਾਇਰਸ ਦੇ ਦੁਨੀਆ ਭਰ ਵਿੱਚ 1,694,249 ਮਾਮਲੇ, ਕੋਰੋਨਾ ਨਾਲ ਮੌਤਾਂ ਦੀ ਗਿਣਤੀ 102,595 ਅਤੇ ਰਿਕਵਰ ਹੋਏ 369,677 ਮਾਮਲੇ ਸਾਹਮਣੇ ਆਏ ਹਨ।