ਭਾਰਤ ‘ਚ ਕੋਰੋਨਾਵਾਇਰਸ ਤੋਂ 7,447 ਪੀੜਿਤ ਤੇ 239 ਲੋਕਾਂ ਦੀ ਮੌਤ

ਨਵੀਂ ਦਿੱਲੀ, 11 ਅਪ੍ਰੈਲ – ਸਿਹਤ ਮੰਤਰਾਲੇ ਦੇ ਤਾਜ਼ਾ ਆਂਕੜਿਆਂ ਮੁਤਾਬਿਕ ਕੋਰੋਨਾਵਾਇਰਸ ਨਾਲ ਦੇਸ਼ ਭਰ ਵਿੱਚ ਹੁਣ ਤੱਕ 7,447 ਪੀੜਿਤ ਲੋਕਾਂ ਦੇ ਮਾਮਲੇ ਸਾਹਮਣੇ ਆਏ ਹਨ। ਉੱਥੇ ਹੀ 239 ਲੋਕਾਂ ਦੀ ਮੌਤ ਹੋਈ ਹੈ। 5,709 ਲੋਕਾਂ ਦਾ ਇਲਾਜ ਜਾਰੀ ਹੈ ਤੇ ਇਸ ਰੋਗ ਤੋਂ 642 ਲੋਕ ਠੀਕ ਹੋਏ ਹਨ।
ਭਾਰਤ ਭਰ ਵਿੱਚ ਲਾਕਡਾਊਨ ਦੇ ਬਾਵਜੂਦ ਕੋਰੋਨਾਵਾਇਰਸ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ, ਜਿਸ ਦੇ ਕਰਕੇ ਕਈ ਸੂਬਿਆਂ ਦੇ ਕੁੱਝ ਹੌਟਸਪਾਟ ਇਲਾਕਿਆਂ ਨੂੰ ਪੂਰੀ ਤਰ੍ਹਾਂ ਨਾਲ ਸਿਲ ਕਰ ਦਿੱਤਾ ਗਿਆ ਹੈ।