ਕੋਰੋਨਾਵਾਇਰਸ: ਨਿਊਜ਼ੀਲੈਂਡ ‘ਚ ਅੱਜ 4 ਨਵੇਂ ਕੇਸ ਮੈਨੇਜਡ ਆਈਸੋਲੇਸ਼ਨ ‘ਚੋਂ ਸਾਹਮਣੇ ਆਏ,

ਵੈਲਿੰਗਟਨ, 9 ਨਵੰਬਰ (ਕੂਕ ਪੰਜਾਬੀ ਸਮਾਚਾਰ) – ਕੋਵਿਡ -19 ਦੇ ਨਿਊਜ਼ੀਲੈਂਡ ‘ਚ ਅੱਜ 4 ਨਵੇਂ ਕੇਸ ਸਾਹਮਣੇ ਆਏ ਹਨ। ਇਹ ਕੇਸ ਮੈਨੇਜਡ ਆਈਸੋਲੇਸ਼ਨ ਨਾਲ ਸਬੰਧਿਤ ਹੈ।
ਡਾਇਰੈਕਟਰ ਜਨਰਲ ਐਸ਼ਲੇ ਬਲੂਮਫੀਲਡ ਨੇ ਕਿਹਾ ਕਿ ਇੱਕ ਵਿਅਕਤੀ ਜੋ ਆਕਲੈਂਡ ਤੋਂ ਵੈਲਿੰਗਟਨ ਇੱਕ ਉਡਾਣ ਰਾਹੀ ਗਿਆ ਉਹ ਇੱਕ ਪਾਜ਼ੇਟਿਵ ਕਮਿਊਨਿਟੀ ਕੇਸ ਨਾਲ ਇੱਕ ਸਧਾਰਣ ਸੰਪਰਕ ਸੀ, ਉਸ ਨੇ ਵੀ ਅਸਵਸਥ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਉਸ ਦੇ ਟੈੱਸਟਾਂ ਦੇ ਨਤੀਜਿਆਂ ਦੀ ਉਡੀਕ ਕਰ ਰਹੇ ਹਾਂ।
ਬਲੂਮਫੀਲਡ ਆਕਲੈਂਡ, ਵੈਲਿੰਗਟਨ ਅਤੇ ਵਾਇਕਾਟੋ ਵਿੱਚ ਕੋਵਿਡ ਦੇ ਡਰ ਤੋਂ ਬਾਅਦ ਨਵੀਨਤਮ ਕੋਵਿਡ -19 ਅੱਪਡੇਟ ਦੇ ਰਹੇ ਸਨ। ਉਨ੍ਹਾਂ ਕਿਹਾ ਆਯਾਤ ਕੀਤੇ ਮਾਮਲਿਆਂ ਵਿੱਚੋਂ 1 ਆਸਟਰੀਆ, 2 ਦੁਬਈ ਅਤੇ 1 ਕਤਰ ਤੋਂ ਨਿਊਜ਼ੀਲੈਂਡ ਵਾਪਸ ਆਇਆ ਦੇ ਹਨ। ਇਹ ਸਾਰੇ ਪਾਜ਼ੇਟਿਵ ਆਏ ਹਨ ਅਤੇ ਇਹ ਸਾਰੇ ਕੁਆਰੰਟੀਨ ਸਹੂਲਤ ਵਿੱਚ ਹਨ।
ਨਿਊਜ਼ੀਲੈਂਡ ਵਿੱਚ ਕੋਵਿਡ -19 ਦੇ ਨਵੇਂ ਐਕਟਿਵ ਕੇਸਾਂ ਦੀ ਗਿਣਤੀ 51 ਹੋ ਗਈ ਹੈ। ਇਨ੍ਹਾਂ ਵਿੱਚ 47 ਕੇਸ ਵਿਦੇਸ਼ ਤੋਂ ਵਾਪਸ ਆਇਆ ਦੇ ਹਨ ਅਤੇ ੪ ਕੇਸ ਕਮਿਊਨਿਟੀ ਦੇ ਹਨ।
ਦੇਸ਼ ਵਿੱਚ ਕੋਵਿਡ -19 ਦੇ ਹੁਣ ਕੁੱਲ ਮਿਲਾ ਕੇ 1986 ਕੰਨਫ਼ਰਮ ਅਤੇ ਪ੍ਰੋਵੈਬਲੀ ਕੇਸ ਹਨ। ਜਿਨ੍ਹਾਂ ਵਿੱਚੋਂ 1,630 ਕੰਨਫ਼ਰਮ ਤੇ 356 ਪ੍ਰੋਵੈਬਲੀ ਕੇਸ ਹੀ ਹਨ। ਬਾਡਰ ਕੇਸਾਂ ਦੀ ਗਿਣਤੀ 307 ਹੋ ਗਈ ਹੈ। ਕੋਰੋਨਾਵਾਇਰਸ ਤੋਂ ਰਿਕਵਰ ਹੋਣ ਵਾਲਿਆਂ ਦੀ ਗਿਣਤੀ 1910 ਹੋ ਗਈ ਹੈ, 1 ਕੇਸ ਰਿਕਵਰ ਹੋਇਆ ਹੈ। ਨਿਊਜ਼ੀਲੈਂਡ ਵਿੱਚ ਕੋਵਿਡ -19 ਨਾਲ ਹਸਪਤਾਲ ਵਿੱਚ ਕੋਈ ਦਾਖ਼ਲ ਨਹੀਂ ਹੈ। ਦੇਸ਼ ‘ਚ ਕੋਵਿਡ -19 ਨਾਲ ਮੌਤਾਂ ਦੀ ਗਿਣਤੀ 25 ਹੀ ਹੈ।