ਕੋਰੋਨਾਵਾਇਰਸ: ਪ੍ਰਧਾਨ ਮੰਤਰੀ ਦਾ ਦੇਸ਼ ਵਾਸੀਆਂ ਨੂੰ ਪਹਿਲਾ ਸੁਨੇਹਾ

ਵੈਲਿੰਗਟਨ, 21 ਮਾਰਚ – ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਦੇਸ਼ ਨੂੰ ਆਪਣੇ ਪਹਿਲੇ ਸੰਬੋਧਨ ਵਿੱਚ ਕਿਹਾ ਕਿ 70 ਸਾਮ ਤੋਂ ਵੱਧ ਦੀ ਉਮਰ ਦੇ ਲੋਕ ਜਾਂ ਜਿਨ੍ਹਾਂ ਦਾ ਇਮਿਊਨ ਸਿਸਟਮ ਕਮਜ਼ੋਰ ਹੈ ਉਨ੍ਹਾਂ ਨੂੰ ਘਰ ਸਾਰੇ ਲੋਕਾਂ ਨੂੰ ਘਰ ਰਹਿਣ ਅਤੇ ਸਾਰੀਆਂ ਗ਼ੈਰ-ਜ਼ਰੂਰੀ ਘਰੇਲੂ ਯਾਤਰਾਵਾਂ ‘ਤੇ ਰੋਕ ਲਗਾਉਣ ਲਈ ਕਹਿ ਰਹੇ ਹਨ।
ਪ੍ਰਧਾਨ ਮੰਤਰੀ ਨੇ ਨਿਊਜ਼ੀਲੈਂਡ ਵਾਸੀਆਂ ਲਈ ਸਖ਼ਤ ਸੰਦੇਸ਼ ਦਿੱਤਾ ਕਿ ਜੋ ‘ਕੋਵਿਡ -19’ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ ਹਨ, ਉਨ੍ਹਾਂ ਨੂੰ ਆਪਣੇ ਦੋਸਤਾਂ ਅਤੇ ਪਰਿਵਾਰ ਬਾਰੇ ਸੋਚਣਾ ਚਾਹੀਦਾ ਹੈ ਅਤੇ ਵਿਚਾਰ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਦੀ ਇਸ ਅਣਗਹਿਲੀ ਕਰਕੇ ਲੋਕਾਂ ਦੀ ਜ਼ਿੰਦਗੀ ਖ਼ਤਰੇ ‘ਚ ਹੋ ਸਕਦੀ ਹੈ।
ਉਨ੍ਹਾਂ ਨੇ ਕੋਰੋਨਾਵਾਇਰਸ ਦੇ ਫੈਲਣ ਦੇ ਅਧਾਰ ‘ਤੇ ਇੱਕ ‘ਪੱਧਰੀ-4’ ਚੇਤਾਵਨੀ ਪ੍ਰਣਾਲੀ ਵੀ ਪੇਸ਼ ਕੀਤੀ ਹੈ। ਇਸ ਵੇਲੇ ਨਿਊਜ਼ੀਲੈਂਡ ‘ਪੱਧਰ-4’ ‘ਤੇ ਹੈ। ‘ਪੱਧਰ-2’ ਦਾ ਅਰਥ ਹੈ ‘ਬਿਮਾਰੀ ਹੈ ਪਰ ਖ਼ਤਰਾ ਵੱਧ ਰਿਹਾ ਹੈ’ ਅਤੇ ਰੱਦ ਕੀਤੇ ਗਏ ਸਮਾਗਮਾਂ, ਸਰਹੱਦ ਬੰਦੀ ਅਤੇ ਘਰਾਂ ਤੋਂ ਕੰਮ ਕਰਨ ਵਾਲੇ ਲੋਕਾਂ ਦੁਆਰਾ ਹੋਰ ਲੋਕਾਂ ਨਾਲ ਸੰਪਰਕ ਘੱਟ ਕਰਨ ਨਾਲ ਰਿਸਕ ਘਟਾਇਆ ਜਾ ਸਕਦਾ ਹੈ। ਗੌਰਤਲਬ ਹੈ ਕਿ ਨਿਊਜ਼ੀਲੈਂਡ ਵਿੱਚ 70 ਤੋਂ ਵੱਧ ਉਮਰ ਦੇ 528,000 ਲੋਕ ਹਨ, ਜਿਨ੍ਹਾਂ ਵਿੱਚ ਉਪ ਪ੍ਰਧਾਨ ਮੰਤਰੀ ਵਿੰਸਟਨ ਪੀਟਰਜ਼ ਵੀ ਸ਼ਾਮਲ ਹਨ, ਜੋ 74 ਸਾਲ ਦੇ ਹਨ।
ਪ੍ਰਧਾਨ ਮੰਤਰੀ ਆਡਰਨ ਨੇ ਆਪਣੇ ਸੰਬੋਧਨ ਤੋਂ ਬਾਅਦ ਇੱਕ ਪ੍ਰੈੱਸ ਕਾਨਫ਼ਰੰਸ ਵਿੱਚ ਕਿਹਾ ਕਿ ਉਪ ਪ੍ਰਧਾਨ ਮੰਤਰੀ ਵਿੰਸਟਨ ਕੰਮ ‘ਤੇ ਆਉਣਾ ਜਾਰੀ ਰੱਖਣਗੇ ਕਿਉਂਕਿ ਉਹ ਸਰਕਾਰ ਦੀ ‘ਕੋਵਿਡ -19’ ਟੀਮ ਦਾ ਇੱਕ ਜ਼ਰੂਰੀ ਹਿੱਸਾ ਹਨ, ਪਰ ਉਹ ਸਰੀਰਕ ਦੂਰੀਆਂ ਅਤੇ ਹੱਥ ਧੋਣ ਵਰਗੇ ਚੰਗੇ ਸਿਹਤ ਮਾਪਦੰਡਾਂ ਦਾ ਧਿਆਨ ਰੱਖਣਗੇ।