ਗੁਰਦੁਆਰਾ ਦਸਮੇਸ਼ ਦਰਬਾਰ ਸਾਹਿਬ, ਕੋਲਮਰ ਰੋਡ ਅਗਲੇ ਆਦੇਸ਼ਾਂ ਤੱਕ ਬੰਦ ਰਹੇਗਾ

ਪਾਪਾਟੋਏਟੋਏ, 24 ਮਾਰਚ – ਗੁਰਦੁਆਰਾ ਦਸਮੇਸ਼ ਦਰਬਾਰ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਸਰਕਾਰ ਵੱਲੋਂ 23 ਮਾਰਚ ਦਿਨ ਸੋਮਵਾਰ ਤੋਂ ਕੋਵਿਡ -19 ਦੇ ਸੰਬੰਧ ਵਿੱਚ 25 ਮਾਰਚ ਦਿਨ ਬੁੱਧਵਾਰ ਰਾਤ ਤੋਂ 4 ਹਫ਼ਤਿਆਂ ਦੇ ਹੋਣ ਵਾਲੇ ਲੋਕਡਾਊਨ ਦੇ ਜਾਰੀ ਕੀਤੇ ਐਲਾਨ ਦੇ ਬਾਅਦ ਗੁਰਦੁਆਰਾ ਸਾਹਿਬ ਨੂੰ ਅਗਲੇ ਹੁਕਮਾਂ ਤੱਕ ਬੰਦ ਰੱਖਣ ਦਾ ਫ਼ੈਸਲਾ ਕੀਤਾ ਹੈ। ਗੁਰਦੁਆਰਾ ਦਸਮੇਸ਼ ਦਰਬਾਰ ਸਾਹਿਬ ਖੁੱਲ੍ਹਣ ਬਾਰੇ ਸੰਗਤ ਨੂੰ ਸੂਚਿਤ ਕਰ ਦਿੱਤਾ ਜਾਵੇਗਾ।