ਕੋਰੋਨਾਵਾਇਰਸ ਮਨੁੱਖਤਾ ਦਾ ਦੁਸ਼ਮਣ : ਡਬਲਿਊਐੱਚਓ ਡਾਇਰੈਕਟਰ ਜਨਰਲ

ਆਕਲੈਂਡ, 19 ਮਾਰਚ – ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਦੇ ਡਾਇਰੈਕਟਰ ਜਨਰਲ ਟੇਡਰੋਸ ਅਡਾਨੋਮ ਗੈਬਰੇਈਅਸ ਨੇ 18 ਮਾਰਚ ਬੁੱਧਵਾਰ ਨੂੰ ਕਿਹਾ ਕਿ ਕੋਰੋਨਾਵਾਇਰਸ ਮਨੁੱਖਤਾ ਦਾ ਦੁਸ਼ਮਣ ਹੈ, ਜਿਸ ਦੀ ਮਾਰ ਹੇਠ ਦੋ ਲੱਖ ਤੋਂ ਜ਼ਿਆਦਾ ਲੋਕ ਆ ਗਏ ਹਨ। ਗੇਬਰੇਇਸਸ ਨੇ ਵੀਡੀਓ ਕਾਂਫਰੈਂਸਿੰਗ ਦੇ ਜਰੀਏ ਆਯੋਜਿਤ ਪੱਤਰ ਪ੍ਰੇਰਕ ਸੰਮੇਲਨ ਵਿੱਚ ਸੰਪਾਦਕਾਂ ਨੂੰ ਕਿਹਾ ਕਿ, ਕੋਰੋਨਾਵਾਇਰਸ ਦੇ ਚਲਦੇ ਅਸੀਂ ਵੱਡੇ ਖ਼ਤਰੇ ਦਾ ਸਾਹਮਣਾ ਕਰ ਰਹੇ ਹਾਂ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਮਨੁੱਖਤਾ ਦੇ ਦੁਸ਼ਮਣਾਂ ਦੇ ਖ਼ਿਲਾਫ਼ ਨਾਲ ਆਉਣ ਦਾ ਇਹ ਮਹੱਤਵਪੂਰਣ ਮੌਕਾ ਹੈ।