ਕੋਵਿਡ -19: ਅੱਜ ਕਮਿਊਨਿਟੀ ‘ਚ ਡੈਲਟਾ ਵੇਰੀਐਂਟ ਦੇ 31 ਨਵੇਂ ਕੇਸ, ਬਾਰਡਰ ਨਾਲ ਸੰਬੰਧਿਤ ਇੱਕ ਓਮੀਕਰੋਨ ਦਾ ਕੇਸ ਆਇਆ

ਵੈਲਿੰਗਟਨ, 4 ਜਨਵਰੀ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦੇ ਡੈਲਟਾ ਪ੍ਰਕੋਪ ਦੇ ਕਮਿਊਨਿਟੀ ਨਾਲ ਸੰਬੰਧਿਤ ਅੱਜ 31 ਹੋਰ ਨਵੇਂ ਕੇਸ ਸਾਹਮਣੇ ਆਏ ਹਨ। ਸਿਹਤ ਮੰਤਰਾਲੇ ਨੇ ਕਿਹਾ ਕਿ ਓਮੀਕਰੋਨ ਵੇਰੀਐਂਟ ਦਾ ਤੀਜਾ ਮਾਮਲਾ ਜੋ ਬਾਰਡਰ ਨਾਲ ਸੰਬੰਧਿਤ ਆਇਆ ਹੈ।
ਓਮੀਕਰੋਨ ਵਾਲਾ ਵਿਅਕਤੀ, ਜਿਸ ਦਾ ਪੂਰੀ ਤਰ੍ਹਾਂ ਟੀਕਾਕਰਣ ਕੀਤਾ ਗਿਆ ਹੈ, ਏਅਰ ਨਿਊਜ਼ੀਲੈਂਡ ਦੇ ਚਾਲਕ ਦਲ ਦੇ ਮੈਂਬਰ ਦਾ ਘਰੇਲੂ ਸੰਪਰਕ ਹੈ, ਜਿਸ ਦਾ ਪਿਛਲੇ ਹਫ਼ਤੇ ਓਮੀਕਰੋਨ ਲਈ ਕੀਤਾ ਟੈੱਸਟ ਪਾਜ਼ੇਟਿਵ ਆਇਆ ਹੈ। ਉਹ ਆਪਣੇ ਲੱਛਣਾਂ ਦੇ ਸਮੇਂ ਦੌਰਾਨ ਆਈਸੋਲੇਟ ਰਿਹਾ ਸੀ। ਪਬਲਿਕ ਹੈਲਥ ਸਟਾਫ਼ ਜਾਂਚ ਕਰਨਾ ਜਾਰੀ ਰੱਖ ਰਿਹਾ ਹੈ ਹਾਲਾਂਕਿ ਇਸ ਪੜਾਅ ‘ਤੇ ਕੋਈ ਦਿਲਚਸਪੀ ਜਾਂ ਐਕਸਪੋਜ਼ਰ ਦੀਆਂ ਘਟਨਾਵਾਂ ਨਹੀਂ ਹਨ। ਘਰੇਲੂ ਸੰਪਰਕ ਨੂੰ ਹੁਣ ਇੱਕ MIQ ਸਹੂਲਤ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਦੂਜਾ ਘਰੇਲੂ ਸੰਪਰਕ, ਜੋ ਆਈਸੋਲੇਸ਼ਨ ਵਿੱਚ ਹੈ, ਉਸ ਦਾ ਟੈੱਸਟ ਨੈਗੇਟਿਵ ਆਇਆ ਹੈ।
ਅੱਜ ਬਾਰਡਰ ਤੋਂ 29 ਕੇਸ ਆਏ ਹਨ ਅਤੇ ਕੁੱਝ ਦੇ ਓਮੀਕਰੋਨ ਰੂਪ ਹੋਣ ਦੀ ਉਮੀਦ ਹੈ, ਉਨ੍ਹਾਂ ਦੀ ਜੀਨੋਮ ਸੀਕਵੈਂਸਿੰਗ ਜਾਰੀ ਹੈ। ਨਿਊਜ਼ੀਲੈਂਡ ਭਰ ਵਿੱਚ ਹੁਣ ਤਕ ਕੁੱਲ ਟੋਟਲ ਕੋਵਿਡ ਕੇਸਾਂ ਦੀ ਗਿਣਤੀ 13,992 ਹੋ ਗਈ ਹੈ।
ਸਿਹਤ ਮੰਤਰਾਲੇ ਨੇ ਦੱਸਿਆ ਕਿ ਡੈਲਟਾ ਪ੍ਰਕੋਪ ਦੇ ਕਮਿਊਨਿਟੀ ਨਾਲ ਸੰਬੰਧਿਤ ਅੱਜ 31 ਹੋਰ ਨਵੇਂ ਕੇਸ ਸਾਹਮਣੇ ਆਏ ਹਨ। ਜਿਨ੍ਹਾਂ ਵਿੱਚੋਂ ਆਕਲੈਂਡ ‘ਚ 14 ਕੇਸ, 1 ਕੇਸ ਵਾਇਕਾਟੋ ‘ਚ, 12 ਕੇਸ ਬੇਅ ਆਫ਼ ਪਲੇਨਟੀ ‘ਚ ਅਤੇ 4 ਕੇਸ ਲੇਕਸ ਵਿੱਚ ਹੈ।
ਅੱਜ ਦੇ ਨਵੇਂ 31 ਕੇਸਾਂ ਨਾਲ ਡੈਲਟਾ ਪ੍ਰਕੋਪ ਦੇ ਕੇਸਾਂ ਦੀ ਗਿਣਤੀ ਹੁਣ ਵਧ ਕੇ 10,985 ਹੋ ਗਈ ਹੈ। ਇਸ ਵੇਲੇ ਹਸਪਤਾਲ ਵਿੱਚ 53 ਮਰੀਜ਼ ਹਨ। ਜਿਨ੍ਹਾਂ ਵਿੱਚੋਂ 9 ਕੇਸ ਨੌਰਥ ਸ਼ੋਰ, 16 ਕੇਸ ਆਕਲੈਂਡ ਸਿਟੀ ਹਸਪਤਾਲ, 22 ਮਿਡਲਮੋਰ ‘ਚ, 5 ਟੌਰੰਗਾ ‘ਚ ਅਤੇ 1 ਮਰੀਜ਼ ਰੋਟੋਰੂਆ ਵਿੱਚ ਹਨ। 6 ਕੇਸ ਸਖ਼ਤ ਇੰਟੈਂਸਿਵ ਕੇਅਰ (ICU/HDU) ਵਿੱਚ ਹਨ। ਹਸਪਤਾਲ ਵਿੱਚ ਦਾਖ਼ਲ ਮਰੀਜ਼ਾਂ ਦੀ ਔਸਤ ਉਮਰ 53 ਸਾਲ ਹੈ।