ਕੋਵਿਡ -19 ਆਸਟਰੇਲੀਆ: ਨਿਊ ਸਾਊਥ ਵੇਲਜ਼ ‘ਚ ਡੈਲਟਾਕ੍ਰੋਨ ਦਾ ਪਹਿਲਾ ਮਾਮਲਾ ਸਾਹਮਣੇ ਆਇਆ

ਨਿਊ ਸਾਊਥ ਵੇਲਜ਼, 8 ਅਪ੍ਰੈਲ – ਆਸਟਰੇਲੀਆ ‘ਚ “ਡੈਲਟਾਕ੍ਰੋਨ” ਅਤੇ ਇੱਕ ਹੋਰ ਰੀਕੌਂਬੀਨੈਂਟ ਕੋਵਿਡ ਦੀ ਲਾਗ ਦਾ ਪਤਾ ਲਗਾਇਆ ਗਿਆ ਹੈ। ਆਪਣੀ ਹਫ਼ਤਾਵਾਰੀ ਕੋਵਿਡ ਰਿਪੋਰਟ ‘ਚ ਨਿਊ ਸਾਊਥ ਵੇਲਜ਼ (NSW) ਹੈਲਥ ਨੇ ਖ਼ੁਲਾਸਾ ਕੀਤਾ ਹੈ ਕਿ ਸੂਬੇ ਨੇ ਇੱਕ ਡੈਲਟਾਕ੍ਰੋਨ ਸੰਕਰਮਣ, ਡੈਲਟਾ ਅਤੇ ਓਮੀਕਰੋਨ BA.1 ਦਾ ਮਿਸ਼ਰਣ ਅਤੇ ਓਮੀਕਰੋਨ ਦੇ ਉਪ ਰੂਪਾਂ BA.1 ਅਤੇ BA.2 ਦੇ ਮੁੜ ਰੀਕੌਂਬੀਨੈਂਟ ਲਾਗ ਦੀ ਪਛਾਣ ਕੀਤੀ ਹੈ।
ਰੀਕੌਂਬੀਨੈਂਟ ਵਾਇਰਸ ਉਹ ਹੁੰਦੇ ਹਨ ਜਦੋਂ ਦੋ ਵਾਇਰਸ ਸਟ੍ਰੇਨ ਮਿਲ ਕੇ ਇੱਕ ਨਵਾਂ, ਸਿੰਗਲ, ਹਾਈਬ੍ਰਿਡ ਸਟ੍ਰੇਨ ਬਣਾਉਂਦੇ ਹਨ। ਜਦੋਂ ਕਿ ਇਹ ਲਾਗ ਅੱਜ ਪਹਿਲੀ ਵਾਰ ਰਿਪੋਰਟ ਕੀਤੀ ਗਈ ਸੀ, ਨਿਊ ਸਾਊਥ ਵੇਲਜ਼ ਹੈਲਥ ਨੇ ਕਿਹਾ ਕਿ ਇਸ ਹਫ਼ਤੇ ਉਨ੍ਹਾਂ ਦੀ ਪਛਾਣ ਨਹੀਂ ਕੀਤੀ ਗਈ ਸੀ।
ਡੈਲਟਾਕ੍ਰੋਨ ਨੂੰ ਪਹਿਲੀ ਵਾਰ ਫਰਵਰੀ ਵਿੱਚ ਪੈਰਿਸ ‘ਚ ਇੰਸਟੀਚਿਊਟ ਪਾਸਚਰ ਵਿੱਚ ਖ਼ੋਜਿਆ ਗਿਆ ਸੀ ਅਤੇ ਉਦੋਂ ਤੋਂ ਇਹ ਅਮਰੀਕਾ, ਯੂਕੇ ਅਤੇ ਡੈਨਮਾਰਕ ‘ਚ ਪਾਇਆ ਗਿਆ ਹੈ। ਹਾਲਾਂਕਿ ਹਾਈਬ੍ਰਿਡ ਸਟ੍ਰੇਨ ਡਰਾਉਣਾ ਲੱਗਦਾ ਹੈ, ਵਿਗਿਆਨੀ ਕਹਿੰਦੇ ਹਨ ਕਿ ਇਸ ਦੀ ਉਮੀਦ ਸੀ ਅਤੇ ਇਹ ਦੱਸਣਾ ਬਹੁਤ ਜਲਦੀ ਹੈ ਕਿ ਇਸ ਦਾ ਕੀ ਪ੍ਰਭਾਵ ਹੋ ਸਕਦਾ ਹੈ। ਯੂਨੀਵਰਸਿਟੀ ਆਫ਼ ਨਿਊ ਸਾਊਥ ਵੇਲਜ਼ ਦੇ ਵਾਇਰਲੋਜਿਸਟ ਪ੍ਰੋਫੈਸਰ ਵਿਲੀਅਮ ਰਾਵਲਿੰਸਨ ਨੇ ਸਿਡਨੀ ਮਾਰਨਿੰਗ ਹੇਰਾਲਡ ਨੂੰ ਦੱਸਿਆ ਕਿ ਰੀਕੌਂਬੀਨੈਂਟ ਵਾਲੇ ਲੋਕਾਂ ਵਿੱਚ ਹੁਣ ਤੱਕ ਇਸ ਤੋਂ ਮਾੜੇ ਲੱਛਣ ਨਹੀਂ ਦਿਖਾਈ ਦਿੱਤੇ ਹਨ। ਉਨ੍ਹਾਂ ਨੇ ਕਿਹਾ ਸਾਨੂੰ ਇਨ੍ਹਾਂ ਮਾਮਲਿਆਂ ਅਤੇ ਬਿਮਾਰੀ ਦੀ ਗੰਭੀਰਤਾ ਵਿਚਲੇ ਸਬੰਧਾਂ ‘ਤੇ ਨੇੜਿਓਂ ਨਜ਼ਰ ਰੱਖਣ ਦੀ ਜ਼ਰੂਰਤ ਹੈ।
ਇਸ ਹਫ਼ਤੇ ਨਿਊ ਸਾਊਥ ਵੇਲਜ਼ ‘ਚ ਦੋ ਨਵੇਂ ਮਿਕਸਡ ਇਨਫੈਕਸ਼ਨਾਂ ਦਾ ਵੀ ਪਤਾ ਲਗਾਇਆ ਗਿਆ ਸੀ, ਇਹ ਉਸ ਸਮੇਂ ਸਾਹਮਣੇ ਆਇਆ ਜਦੋਂ ਇੱਕ ਨਮੂਨੇ ਵਿੱਚ ਇੱਕੋ ਸਮੇਂ ਦੋ ਵੱਖ-ਵੱਖ ਵਾਇਰਸ ਕ੍ਰਮ ਖ਼ੋਜੇ ਜਾਂਦੇ ਹਨ। ਉਹ ਓਮੀਕਰੋਨ BA.1 ਅਤੇ BA.2 ਦਾ ਮਿਸ਼ਰਣ ਸਨ, ਹਾਲਾਂਕਿ ਇਸ ਹਫ਼ਤੇ ਕੋਈ ਵੀ ਨਮੂਨਾ ਇਕੱਠਾ ਨਹੀਂ ਕੀਤਾ ਗਿਆ ਸੀ। ਸੱਤ ਮਿਕਸਡ ਨਮੂਨੇ ਇਸ ਹਫ਼ਤੇ ਪਹਿਲਾਂ ਹੀ ਨਿਊ ਸਾਊਥ ਵੇਲਜ਼ ‘ਚ ਤਿੰਨ ਡੈਲਟਾ ਅਤੇ ਓਮੀਕਰੋਨ BA.1 ਅਤੇ ਚਾਰ ਓਮੀਕਰੋਨ BA.1 ਅਤੇ BA.2 ਨਾਲ ਪਛਾਣੇ ਜਾ ਚੁੱਕੇ ਸਨ। ਨਿਊ ਸਾਊਥ ਵੇਲਜ਼ ‘ਚ ਅੱਜ 20,396 ਨਵੇਂ ਕੋਵਿਡ ਕੇਸ ਦਰਜ ਹੋਏ ਹਨ ਅਤੇ ਕੋਵਿਡ ਨਾਲ 8 ਮੌਤਾਂ ਹੋਈਆਂ ਹਨ।