ਕੋਵਿਡ -19 ਓਮੀਕਰੋਨ ਆਊਟਬ੍ਰੇਕ: ਕਮਿਊਨਿਟੀ ਦੇ ਅੱਜ 145 ਨਵੇਂ ਕੇਸ

ਵੈਲਿੰਗਟਨ, 3 ਫਰਵਰੀ (ਕੂਕ ਪੰਜਾਬੀ ਸਮਾਚਾਰ) – ਅੱਜ ਨਿਊਜ਼ੀਲੈਂਡ ਵਿੱਚ ਕੋਵਿਡ -19 ਦੇ 145 ਹੋਰ ਨਵੇਂ ਕਮਿਊਨਿਟੀ ਕੇਸ ਆਏ ਹਨ। ਅੱਜ ਬਾਰਡਰ ਤੋਂ 47 ਨਵੇਂ ਕੇਸ ਆਏ ਹਨ। ਅੱਜ ਅੱਧੀ ਰਾਤ ਤੋਂ ਕੱਪੜੇ ਵਾਲੇ ਮਾਸਕ ਦੀ ਥਾਂ ਹੁਣ ਮੈਡੀਕਲ ਸਰਜੀਕਲ ਮਾਸਕ ਜਾਂ ਤਿੰਨ ਤੈਹਾਂ ਵਾਲਾ ਮਾਸਕ ਜਾਂ ਅਜਿਹੀਆਂ ਸ਼ਰਤਾਂ ਨਾਲ ਬਣਿਆ ਮਾਸਕ ਪਹਿਨਣਾ ਲਾਜ਼ਮੀ ਹੋਵੇਗਾ। ਨਵੇਂ ਨਿਯਮ ਵੀਰਵਾਰ, 3 ਫਰਵਰੀ ਅੱਧੀ ਰਾਤ ਤੋਂ ਲਾਗੂ ਹੋਣਗੇ।
ਸਿਹਤ ਮੰਤਰਾਲੇ ਨੇ ਕਿਹਾ ਕਿ ਅੱਜ ਦੇ ਨਵੇਂ 145 ਕੇਸਾਂ ਨਾਲ ਡੈਲਟਾ ਪ੍ਰਕੋਪ ਦੇ ਕੇਸਾਂ ਦੀ ਗਿਣਤੀ ਹੁਣ ਵਧ ਕੇ 12,421 ਹੋ ਗਈ ਹੈ। ਇਨ੍ਹਾਂ 145 ਕੇਸਾਂ ਵਿੱਚੋਂ ਆਕਲੈਂਡ ‘ਚ 90 ਕੇਸ, 9 ਕੇਸ ਲੇਕਸ ‘ਚ, 14 ਕੇਸ ਨੌਰਥਲੈਂਡ ‘ਚ, 8 ਕੇਸ ਬੇਅ ਆਫ਼ ਪਲੇਨਟੀ ‘ਚ, 15 ਕੇਸ ਵਾਇਕਾਟੋ ‘ਚ, 7 ਕੇਸ ਹਾਕਸ ਬੇਅ ‘ਚ ਅਤੇ 4 ਕੇਸ ਕੈਪੀਟਲ ਐਂਡ ਕੋਸਟੋ ਵਿੱਚ ਹੈ।
ਵਾਇਰਸ ਨਾਲ ਹਸਪਤਾਲ ਵਿੱਚ 13 ਲੋਕ ਹਨ। ਜਿਨ੍ਹਾਂ ਵਿੱਚੋਂ 1 ਕੇਸ ਨੌਰਥ ਸ਼ੋਰ, 2 ਕੇਸ ਆਕਲੈਂਡ ਸਿਟੀ ਹਸਪਤਾਲ, 5 ਮਿਡਲਮੋਰ, 3 ਰੋਟੋਰੂਆ, 1 ਹਾਕਸ ਬੇਅ ਅਤੇ 1 ਵੈਲਿੰਗਟਨ ਵਿੱਚ ਹੈ। 0 ਕੇਸ ਇੰਟੈਂਸਿਵ ਕੇਅਰ ਯੂਨਿਟਾਂ ਵਿੱਚ ਹੈ। ਹਸਪਤਾਲ ਵਿੱਚ ਦਾਖਲ ਲੋਕਾਂ ਦੀ ਔਸਤ ਉਮਰ 56 ਸਾਲ ਹੈ।
ਕੱਲ੍ਹ ਦੇਸ਼ ਭਰ ਵਿੱਚ 24,909ਟੈੱਸਟ ਕੀਤੇ ਗਏ, ਜਿਨ੍ਹਾਂ ਵਿੱਚ ਆਕਲੈਂਡ ਦੇ 12,324 ਟੈੱਸਟ ਸ਼ਾਮਲ ਹਨ। ਮੰਤਰਾਲੇ ਨੇ ਦੱਸਿਆ ਕਿ ਕੱਲ੍ਹ 36,230 ਬੂਸਟਰ ਟੀਕੇ ਲਗਾਏ ਗਏ, ਜਿਸ ਨਾਲ ਹੁਣ ਤੱਕ ਕੁੱਲ 1,399,350 ਲਗਾਏ ਗਏ ਹਨ। ਨਾਲ ਹੀ, ਕੱਲ੍ਹ 5 ਤੋਂ 11 ਸਾਲ ਉਮਰ ਦੇ 5,725 ਟੀਕੇ ਲਗਾਏ ਗਏ, ਜਿਸ ਨਾਲ ਇਨ੍ਹਾਂ ਦੀ ਕੁੱਲ ਗਿਣਤੀ 183,706 ਹੋ ਗਈ ਹੈ। ਮੰਤਰਾਲੇ ਨੇ ਕਿਹਾ ਕਿ ਦੇਸ਼ ਦੇ ਲੋਕੀ ਜਲਦੀ ਤੋਂ ਜਲਦੀ ਬੂਸਟਰ ਡੋਜ਼ ਲਗਵਾਉਣ ਕਿਉਂਕਿ ਬੂਸਟਰ ਤੁਹਾਡੇ ਬਹੁਤ ਬਿਮਾਰ ਹੋਣ ਅਤੇ ਹਸਪਤਾਲ ਵਿੱਚ ਭਰਤੀ ਹੋਣ ਦੀ ਸੰਭਾਵਨਾ ਨੂੰ ਘਟਾਉਂਦੇ ਹਨ।