ਕੋਵਿਡ -19 ਓਮੀਕਰੋਨ: ਨਿਊਜ਼ੀਲੈਂਡ ‘ਚ ਕਮਿਊਨਿਟੀ ਦੇ 6,718 ਨਵੇਂ ਕੇਸ ਅਤੇ ਕੋਵਿਡ ਨਾਲ 12 ਹੋਰਨਾਂ ਦੀ ਮੌਤ ਹੋਈ

ਵੈਲਿੰਗਟਨ, 10 ਅਪ੍ਰੈਲ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ਵਿੱਚ ਅੱਜ ਵੀ ਕੋਵਿਡ -19 ਦੇ ਰਿਕਾਰਡ 6,718 ਹੋਰ ਨਵੇਂ ਕਮਿਊਨਿਟੀ ਕੇਸ ਸਾਹਮਣੇ ਆਏ ਹਨ। ਦੇਸ਼ ਵਿੱਚ ਕੇਸਾਂ ਦਾ ਅੰਕੜਾ ਕੁੱਝ ਹੇਠਾਂ ਨੂੰ ਆ ਰਿਹਾ ਹੈ ਪਰ ਮੌਤਾਂ ਹੋਣ ਦਾ ਸਿਲਸਿਲਾ ਜਾਰੀ ਹੈ। ਜਦੋਂ ਕਿ ਅੱਜ ਵੀ ਕੋਵਿਡ ਨਾਲ 12 ਹੋਰ ਮੌਤਾਂ ਹੋਈਆਂ ਹਨ। ਇਨ੍ਹਾਂ 12 ਮੌਤਾਂ ਨਾਲ ਦੇਸ਼ ਭਰ ਵਿੱਚ ਹੁਣ ਤੱਕ ਕੋਵਿਡ -19 ਨਾਲ 489 ਮੌਤਾਂ ਹੋ ਚੁੱਕੀਆਂ ਹਨ। ਸਿਹਤ ਮੰਤਰਾਲੇ ਨੇ ਕਿਹਾ ਕਿ ਇਨ੍ਹਾਂ ਮੌਤਾਂ ਵਿੱਚੋਂ ਇੱਕ 40 ਸਾਲ ਦਾ, ਇੱਕ 50 ਸਾਲ ਦਾ, ਤਿੰਨ 60 ਸਾਲ ਦੇ, ਦੋ 70 ਸਾਲਾਂ ਦੇ, ਦੋ 80 ਸਾਲਾਂ ਦੇ ਅਤੇ ਤਿੰਨ 90 ਸਾਲ ਤੋਂ ਉੱਪਰ ਦੇ ਹਨ। ਇਹ ਮੌਤਾਂ ਆਕਲੈਂਡ (8), ਮਿਡਸੈਂਟਰਲ (2), ਲੇਕਸ ਡੀਐੱਚਬੀ (1) ਅਤੇ ਹਾਕਸ ਬੇਅ (1) ਵਿੱਚ ਹੋਈਆਂ ਹਨ। ਇਸ ਵਿੱਚ 6 ਮਰਦ ਅਤੇ 6 ਔਰਤਾਂ ਹਨ।
ਸਿਹਤ ਮੰਤਰਾਲੇ ਵੱਲੋਂ ਇਨ੍ਹਾਂ 6,718 ਕੇਸਾਂ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੈ, ਜਿਸ ਦੇ ਪਹਿਲੇ ਹਿੱਸੇ ‘ਚ ਨਵੇਂ ਕਮਿਊਨਿਟੀ ਕੇਸਾਂ ਦੀ ਸੰਖਿਆ (PCR) 169 ਅਤੇ ਦੂਜੇ ਹਿੱਸੇ ‘ਚ ਨਵੇਂ ਕਮਿਊਨਿਟੀ ਕੇਸਾਂ ਦੀ ਸੰਖਿਆ (RAT) 6,549 ਹੈ। ਅੱਜ ਬਾਰਡਰ ਤੋਂ 31 ਨਵੇਂ ਕੇਸ ਆਏ ਹਨ।
ਸਿਹਤ ਮੰਤਰਾਲੇ ਨੇ ਦੱਸਿਆ ਕਿ ਵਾਇਰਸ ਨਾਲ ਹਸਪਤਾਲ ਵਿੱਚ 604 ਲੋਕ ਹਨ। 22 ਕੇਸ ਇੰਟੈਂਸਿਵ ਕੇਅਰ ਯੂਨਿਟਾਂ ਵਿੱਚ ਹਨ। ਹਸਪਤਾਲ ਵਿੱਚ ਦਾਖਲ ਲੋਕਾਂ ਦੀ ਔਸਤ ਉਮਰ 59 ਸਾਲ ਹੈ।
ਕੱਲ੍ਹ ਦੇਸ਼ ਭਰ ਵਿੱਚ 24 ਘੰਟਿਆਂ ਵਿੱਚ ਕੁੱਲ (PCR) 1,812 ਟੈੱਸਟ ਕੀਤੇ ਗਏ ਹਨ ਅਤੇ ਪਿਛਲੇ 24 ਘੰਟਿਆਂ ਵਿੱਚ ਕੁੱਲ (RAT) 13,402 ਟੈੱਸਟ ਕੀਤੇ ਗਏ ਹਨ।
ਨਿਊਜ਼ੀਲੈਂਡ ਵਿੱਚ ਹੁਣ ਕੋਵਿਡ -19 ਦੇ 73,785 ਸਰਗਰਮ ਕਮਿਊਨਿਟੀ ਕੇਸ ਹਨ (ਪਿਛਲੇ 7 ਦਿਨਾਂ ਵਿੱਚ ਪਛਾਣੇ ਗਏ ਮਾਮਲੇ ਅਤੇ ਅਜੇ ਤੱਕ ਬਰਾਮਦ ਦੇ ਤੌਰ ‘ਤੇ ਵਰਗੀਕ੍ਰਿਤ ਨਹੀਂ ਕੀਤੇ ਗਏ ਹਨ)। ਜਦੋਂ ਤੋਂ ਮਹਾਂਮਾਰੀ ਸ਼ੁਰੂ ਹੋਈ ਹੈ, ਨਿਊਜ਼ੀਲੈਂਡ ਵਿੱਚ ਹੁਣ ਤੱਕ ਕੁੱਲ 765,609 ਕੇਸ ਹੋ ਚੁੱਕੇ ਹਨ।