ਕੋਵਿਡ -19 ਡੈਲਟਾ ਆਊਟਬ੍ਰੇਕ: ਨਿਊਜ਼ੀਲੈਂਡ ‘ਚ ਅੱਜ ਕਮਿਊਨਿਟੀ ਦੇ 106 ਨਵੇਂ ਕੇਸ ਆਏ

ਵੈਲਿੰਗਟਨ, 5 ਦਸੰਬਰ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦੇ ਡੈਲਟਾ ਪ੍ਰਕੋਪ ਦੇ ਕਮਿਊਨਿਟੀ ਨਾਲ ਸੰਬੰਧਿਤ ਅੱਜ ਵੀ 106 ਹੋਰ ਨਵੇਂ ਕੇਸ ਸਾਹਮਣੇ ਆਏ ਹਨ। ਬਾਰਡਰ ਤੋਂ 2 ਕੇਸ ਮੈਨੇਜਡ ਆਈਸੋਲੇਸ਼ਨ ਦੇ ਵਿੱਚ ਆਏ ਹਨ, ਜੋ ਆਇਰਲੈਂਡ ਅਤੇ ਇੰਗਲੈਂਡ ਤੋਂ ਆਏ ਸਨ ਅਤੇ ਪਹਿਲੇ ਦਿਨ ਰੁਟੀਨ ਟੈਸਟਿੰਗ ਦੌਰਾਨ ਪਾਏ ਗਏ ਸਨ।
ਸਿਹਤ ਮੰਤਰਾਲੇ ਨੇ ਕਿਹਾ ਕਿ ਅੱਜ ਦੇ ਇਨ੍ਹਾਂ ਨਵੇਂ 106 ਕਮਿਊਨਿਟੀ ਕੇਸਾਂ ‘ਚੋਂ ਆਕਲੈਂਡ ‘ਚ 93 ਕੇਸ, 8 ਕੇਸ ਵਾਇਕਾਟੋ, 3 ਕੇਸ ਨੌਰਥਲੈਂਡ, 1 ਕੇਸ ਫੰਗਾਨੁਈ ਅਤੇ 1 ਕੇਸ ਕੈਂਟਰਬਰੀ ਵਿੱਚ ਹੈ। ਅੱਜ ਦੇ ਨਵੇਂ ਕੇਸਾਂ ਵਿੱਚੋਂ 67 ਅਜੇ ਤੱਕ ਮਹਾਂਮਾਰੀ ਵਿਗਿਆਨਕ ਤੌਰ ‘ਤੇ ਨਹੀਂ ਜੁੜੇ ਹੋਏ ਹਨ। ਜਦੋਂ ਕਿ 39 ਕੇਸ ਲਿੰਕ ਹਨ। ਆਕਲੈਂਡ ਵਿੱਚ MIQ ਸਹੂਲਤਾਂ ਦੀ ਬਜਾਏ 3,628 ਲੋਕ ਘਰ ਵਿੱਚ ਆਈਸੋਲੇਟ ਹਨ। ਇਨ੍ਹਾਂ ਵਿੱਚੋਂ 857 ਨੂੰ ਵਾਇਰਸ ਹੈ।
ਅੱਜ ਦੇ ਨਵੇਂ 106 ਕੇਸਾਂ ਨਾਲ ਡੈਲਟਾ ਪ੍ਰਕੋਪ ਦੇ ਕੇਸਾਂ ਦੀ ਗਿਣਤੀ ਹੁਣ ਵਧ ਕੇ 8,934 ਹੋ ਗਈ ਹੈ। ਇਸ ਵੇਲੇ ਹਸਪਤਾਲ ਵਿੱਚ 77 ਮਰੀਜ਼ ਹਨ ਅਤੇ ਇਨ੍ਹਾਂ ਵਿੱਚੋਂ 7 ਕੇਸ ਸਖ਼ਤ ਦੇਖਭਾਲ (ICU/HDU) ਵਿੱਚ ਹਨ।
ਨਿਊਜ਼ੀਲੈਂਡ ਹੁਣ ਪੂਰੀ ਤਰ੍ਹਾਂ ਟੀਕਾਕਰਣ ਕਰਨ ਵਾਲੀ ਕੁੱਲ ਯੋਗ ਆਬਾਦੀ ਦੇ 88% ਤੱਕ ਪਹੁੰਚ ਗਿਆ ਹੈ। ਐਤਵਾਰ ਨੂੰ ਟ੍ਰੈਫ਼ਿਕ ਲਾਈਟ ਫਰੇਮਵਰਕ ਦੇ ਤੀਜੇ ਦਿਨ ਵਜੋਂ ਮਾਰਕ ਕੀਤਾ ਗਿਆ, ਆਕਲੈਂਡ ਵਿੱਚ ਪੁਲਿਸ ਵੀਕਐਂਡ ਵਿੱਚ ਅਲਕੋਹਲ ਨਾਲ ਸਬੰਧਿਤ ਵਿਗਾੜਾਂ, ਹਮਲਿਆਂ ਅਤੇ ਕਈ ਵਾਹਨ ਦੁਰਘਟਨਾਵਾਂ ਨਾਲ ਸਬੰਧਿਤ ਸੇਵਾਵਾਂ ਦੇ ਲਈ ਕਾਲਾਂ ਵਿੱਚ ਰੁੱਝੀ ਰਹੀ।