ਕੋਵਿਡ -19 ਡੈਲਟਾ ਆਊਟਬ੍ਰੇਕ: ਨਿਊਜ਼ੀਲੈਂਡ ‘ਚ ਅੱਜ ਕਮਿਊਨਿਟੀ ਦੇ 63 ਨਵੇਂ ਕੇਸ ਆਏ

ਵੈਲਿੰਗਟਨ, 11 ਦਸੰਬਰ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦੇ ਡੈਲਟਾ ਪ੍ਰਕੋਪ ਦੇ ਕਮਿਊਨਿਟੀ ਨਾਲ ਸੰਬੰਧਿਤ ਅੱਜ ਵੀ 63 ਹੋਰ ਨਵੇਂ ਕੇਸ ਸਾਹਮਣੇ ਆਏ ਹਨ। ਜ਼ਿਕਰਯੋਗ ਹੈ ਕਿ 20 ਅਕਤੂਬਰ ਤੋਂ ਲੈ ਕੇ ਹੁਣ ਤੱਕ ਸਭ ਤੋਂ ਘੱਟ ਰੋਜ਼ਾਨਾ ਕੇਸ ਆਏ ਹਨ। ਜਦੋਂ ਕਿ ਅੱਜ 2 ਕੇਸ ਬਾਡਰ ਤੋਂ ਆਏ ਹਨ।
ਸਿਹਤ ਮੰਤਰਾਲੇ ਨੇ ਕਿਹਾ ਕਿ ਅੱਜ ਦੇ ਇਨ੍ਹਾਂ ਨਵੇਂ 63 ਕਮਿਊਨਿਟੀ ਕੇਸਾਂ ‘ਚੋਂ ਆਕਲੈਂਡ ‘ਚ 53 ਕੇਸ, 3 ਕੇਸ ਵਾਇਕਾਟੋ ‘ਚ, 2 ਕੇਸ ਨੌਰਥਲੈਂਡ ‘ਚ, 2 ਕੇਸ ਕੈਂਟਰਬਰੀ ‘ਚ, 1 ਕੇਸ ਬੇਅ ਆਫ਼ ਪਲੇਨਟੀ ‘ਚ ਅਤੇ 1 ਕੇਸ ਤਾਰਾਨਾਕੀ ਵਿੱਚ ਹੈ।
ਅੱਜ ਦੇ ਨਵੇਂ 63 ਕੇਸਾਂ ਨਾਲ ਡੈਲਟਾ ਪ੍ਰਕੋਪ ਦੇ ਕੇਸਾਂ ਦੀ ਗਿਣਤੀ ਹੁਣ ਵਧ ਕੇ 9,613 ਹੋ ਗਈ ਹੈ। ਇਸ ਵੇਲੇ ਹਸਪਤਾਲ ਵਿੱਚ 60 ਮਰੀਜ਼ ਹਨ, ਇਨ੍ਹਾਂ ਵਿੱਚੋਂ 11 ਨੌਰਥ ਸ਼ੋਰ ਵਿਖੇ, 20 ਆਕਲੈਂਡ ਸਿਟੀ ਵਿਖੇ ਅਤੇ 24 ਮਿਡਲਮੋਰ, 2 ਮਰੀਜ਼ ਵਾਇਕਾਟੋ ‘ਚ, 2 ਟੌਰੰਗਾ ‘ਚ ਅਤੇ 1 ਨੈਲਸਨ-ਮਾਰਲਬਰੋ ‘ਚ ਹਸਪਤਾਲ ਵਿੱਚ ਹੈ। 3 ਕੇਸ ਸਖ਼ਤ ਇੰਟੈਂਸਿਵ ਕੇਅਰ (ICU/HDU) ਵਿੱਚ ਹਨ। ਹਸਪਤਾਲ ਵਿੱਚ ਦਾਖ਼ਲ ਮਰੀਜ਼ਾਂ ਦੀ ਔਸਤ ਉਮਰ 50 ਸਾਲ ਹੈ।
ਪੂਰੇ ਆਕਲੈਂਡ ਵਿੱਚ 2,809 ਤੋਂ ਵੱਧ ਲੋਕ ਘਰਾਂ ਵਿੱਚ ਆਈਸੋਲੇਟ ਹਨ, ਜਿਨ੍ਹਾਂ ਵਿੱਚ 677 ਕੇਸ ਸ਼ਾਮਲ ਹਨ। ਅੱਜ ਤੱਕ 94% ਯੋਗ ਲੋਕਾਂ ਨੇ ਵੈਕਸੀਨ ਦੀ ਆਪਣੀ ਪਹਿਲੀ ਖ਼ੁਰਾਕ ਲਈ ਹੈ ਅਤੇ 89% ਪੂਰੀ ਤਰ੍ਹਾਂ ਟੀਕਾਕਰਣ ਕਰਵਾ ਚੁੱਕੇ ਹਨ। ਕੱਲ੍ਹ ਲਗਭਗ 21,013 ਲੋਕਾਂ ਨੂੰ ਵੈਕਸੀਨ ਦੀਆਂ ਖ਼ੁਰਾਕਾਂ ਦਿੱਤੀਆਂ ਗਈਆਂ, ਇਸ ਵਿੱਚ 2,859 ਪਹਿਲੀ ਖ਼ੁਰਾਕਾਂ, 9,250 ਦੂਜੀਆਂ ਖ਼ੁਰਾਕਾਂ ਸ਼ਾਮਲ ਹਨ।