ਕੋਵਿਡ -19 ਡੈਲਟਾ ਆਊਟਬ੍ਰੇਕ: ਨਿਊਜ਼ੀਲੈਂਡ ‘ਚ ਅੱਜ ਕਮਿਊਨਿਟੀ ਦੇ ਅੱਜ ਵੀ 56 ਨਵੇਂ ਕੇਸ ਸਾਹਮਣੇ ਆਏ

ਵੈਲਿੰਗਟਨ, 23 ਦਸੰਬਰ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦੇ ਡੈਲਟਾ ਪ੍ਰਕੋਪ ਦੇ ਕਮਿਊਨਿਟੀ ਨਾਲ ਸੰਬੰਧਿਤ ਅੱਜ ਵੀ 56 ਹੋਰ ਨਵੇਂ ਕੇਸ ਸਾਹਮਣੇ ਆਏ ਅਤੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਵਾਇਰਸ ਵੈਲਿੰਗਟਨ ਖੇਤਰ ਵਿੱਚ ਵੀ ਹੈ। ਸਿਹਤ ਮੰਤਰਾਲੇ ਨੇ ਪੁਸ਼ਟੀ ਕੀਤੀ ਕਿ ਉਹ ਵੈਲਿੰਗਟਨ ਦੇ ਹੱਟ ਵੈਲੀ ਖੇਤਰ ਵਿੱਚ 1 ਕੇਸ ਹੈ, ਜਿਸ ਦਾ ਲਿੰਕ ਲੇਕਸ ਡੀਐਚਬੀ ਖੇਤਰ ਨਾਲ ਹੈ।
ਸਿਹਤ ਮੰਤਰਾਲੇ ਨੇ ਕਿਹਾ ਕਿ ਅੱਜ ਦੇ ਇਨ੍ਹਾਂ ਡੈਲਟਾ ਦੇ ਨਵੇਂ 56 ਕਮਿਊਨਿਟੀ ਕੇਸਾਂ ‘ਚੋਂ ਆਕਲੈਂਡ ‘ਚ 42 ਕੇਸ, 4 ਕੇਸ ਵਾਇਕਾਟੋ ‘ਚ, 6 ਕੇਸ ਬੇਅ ਆਫ਼ ਪਲੇਨਟੀ ‘ਚ, 2 ਕੇਸ ਲੇਕਸ ‘ਚ, 1-1 ਕੇਸ ਤੈਰਾਵਿਟੀ ਤੇ ਤਾਰਾਨਾਕੀ ਵਿੱਚ ਹੈ।
ਅੱਜ ਦੇ ਨਵੇਂ 56 ਕੇਸਾਂ ਨਾਲ ਡੈਲਟਾ ਪ੍ਰਕੋਪ ਦੇ ਕੇਸਾਂ ਦੀ ਗਿਣਤੀ ਹੁਣ ਵਧ ਕੇ 10,431 ਹੋ ਗਈ ਹੈ। ਇਸ ਵੇਲੇ ਹਸਪਤਾਲ ਵਿੱਚ 48 ਮਰੀਜ਼ ਹਨ। ਜਿਨ੍ਹਾਂ ਵਿੱਚੋਂ 45 ਕੇਸ ਆਕਲੈਂਡ ‘ਚ, 2 ਕੇਸ ਵਾਇਕਾਟੋ ਅਤੇ 1 ਟੌਰੰਗਾ ਹਸਪਤਾਲ ਵਿੱਚ ਹਨ। 7 ਕੇਸ ਸਖ਼ਤ ਇੰਟੈਂਸਿਵ ਕੇਅਰ (ICU/HDU) ਵਿੱਚ ਹਨ।
ਸਿਹਤ ਮੰਤਰਾਲੇ ਨੇ ਦੱਸਿਆ ਕਿ ਅੱਜ ਤੱਕ ਦੇਸ਼ ਭਰ ‘ਚ 95% ਯੋਗ ਲੋਕਾਂ ਨੇ ਵੈਕਸੀਨ ਦੀ ਆਪਣੀ ਪਹਿਲੀ ਖ਼ੁਰਾਕ ਪ੍ਰਾਪਤ ਕੀਤੀ ਹੈ ਅਤੇ 95% ਪੂਰੀ ਤਰ੍ਹਾਂ ਟੀਕਾਕਰਣ ਕਰਵਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਗਿਆਰਾਂ ਜ਼ਿਲ੍ਹਾ ਸਿਹਤ ਬੋਰਡ ਹੁਣ ਪੂਰੀ ਤਰ੍ਹਾਂ 90% ਜਾਂ ਇਸ ਤੋਂ ਵੱਧ ਦਾ ਟੀਕਾਕਰਣ ਕਰ ਚੁੱਕੇ ਹਨ। ਹਾਕਸ ਬੇਅ ਅਤੇ ਵਾਇਕਾਟੋ ਡੀਐਚਬੀਜ਼ ਕੋਲ ਮੀਲ-ਪੱਥਰ ਤੱਕ ਪਹੁੰਚਣ ਤੋਂ ਪਹਿਲਾਂ ਕ੍ਰਮਵਾਰ 823 ਅਤੇ 2147 ਖ਼ੁਰਾਕਾਂ ਬਾਕੀ ਹਨ।