ਕੋਵਿਡ -19: ਨਿਊਜ਼ੀਲੈਂਡ ‘ਚ ਅੱਜ ਕਮਿਊਨਿਟੀ ਦੇ ਡੈਲਟਾ ਵੇਰੀਐਂਟ ਦੇ 126 ਅਤੇ ਓਮੀਕਰੋਨ ਵੇਰੀਐਂਟ ਦੇ 7 ਨਵੇਂ ਕੇਸ ਆਏ

ਵੈਲਿੰਗਟਨ, 26 ਦਸੰਬਰ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦੇ ਡੈਲਟਾ ਪ੍ਰਕੋਪ ਦੇ ਕਮਿਊਨਿਟੀ ਨਾਲ ਸੰਬੰਧਿਤ ਅੱਜ ਵੀ 126 ਹੋਰ ਨਵੇਂ ਕੇਸ ਸਾਹਮਣੇ ਆਏ ਹਨ। ਜਦੋਂ ਕਿ ਐਮਆਈਕਿਯੂ (MIQ) ਵਿੱਚ ਬਾਰਡਰ ਤੋਂ ਦੇਸ਼ ‘ਚ 7 ਹੋਰ ਨਵੇਂ ਕੇਸ ਆਏ ਹਨ।
ਸਿਹਤ ਮੰਤਰਾਲੇ ਨੇ ਦੱਸਿਆ ਕਿ ਡੈਲਟਾ ਪ੍ਰਕੋਪ ਦੇ ਕਮਿਊਨਿਟੀ ਨਾਲ ਸੰਬੰਧਿਤ ਅੱਜ ਵੀ 126 ਹੋਰ ਨਵੇਂ ਕੇਸ ਸਾਹਮਣੇ ਆਏ ਹਨ। ਜਿਨ੍ਹਾਂ ਵਿੱਚੋਂ ਆਕਲੈਂਡ ‘ਚ 88 ਕੇਸ, 17 ਕੇਸ ਵਾਇਕਾਟੋ ‘ਚ, 13 ਕੇਸ ਲੇਕਸ ‘ਚ, 6 ਕੇਸ ਬੇ ਆਫ਼ ਪੈਨਲਟੀ ‘ਚ ਅਤੇ 1-1 ਕੇਸ ਤਾਰਾਨਾਕੀ ਤੇ ਨੌਰਥਲੈਂਡ ਵਿੱਚ ਹੈ। ਪਿਛਲੇ ਦੋ ਦਿਨਾਂ ਵਿੱਚ ਬਾਰਡਰ ‘ਤੋਂ 7 ਓਮੀਕਰੋਨ ਕੇਸਾਂ ਦੀ ਪਛਾਣ ਕੀਤੀ ਗਈ ਸੀ, ਜਿਸ ਨਾਲ ਦੇਸ਼ ‘ਚ MIQ ਵਿੱਚ ਨਵੇਂ ਰੂਪ ਦੇ ਕੁੱਲ ਕੇਸਾਂ ਦੀ ਗਿਣਤੀ 45 ਹੋ ਗਈ ਹੈ।
ਪਿਛਲੇ ਦੋ ਦਿਨਾਂ ਵਿੱਚ ਕੁੱਲ 13 ਸਰਹੱਦੀ ਮਾਮਲਿਆਂ ਆਏ ਹਨ, ਜਿਸ ਵਿੱਚ ਇੱਕ ਵਿਅਕਤੀ ‘ਚ ਇਤਿਹਾਸਕ ਲਾਗ ਸ਼ਾਮਲ ਹੈ ਜੋ 21 ਦਸੰਬਰ ਨੂੰ ਆਇਆ ਸੀ ਅਤੇ ਜਿਸ ਦਾ ਆਪਣੀ ਠਹਿਰ ਦੇ ਪਹਿਲੇ ਦਿਨ ਕੋਵਿਡ ਕੀਤਾ ਟੈੱਸਟ ਪਾਜ਼ੇਟਿਵ ਆਇਆ। 10 ਕੇਸਾਂ ਵਿੱਚ ਪਰਿਵਾਰ ਦੇ ਤਿੰਨ ਮੈਂਬਰ ਸ਼ਾਮਲ ਹਨ ਜੋ 20 ਦਸੰਬਰ ਨੂੰ ਆਸਟਰੇਲੀਆ ਤੋਂ ਇਕੱਠੇ ਆਏ ਸਨ ਅਤੇ ਉਨ੍ਹਾਂ ਦਾ MIQ ਵਿੱਚ ਠਹਿਰ ਦੇ ਤੀਸਰੇ ਦਿਨ ਪਾਜ਼ੇਟਿਵ ਟੈੱਸਟ ਆਇਆ।
ਅੱਜ ਦੇ ਨਵੇਂ 62 ਕੇਸਾਂ ਨਾਲ ਡੈਲਟਾ ਪ੍ਰਕੋਪ ਦੇ ਕੇਸਾਂ ਦੀ ਗਿਣਤੀ ਹੁਣ ਵਧ ਕੇ 10,619 ਹੋ ਗਈ ਹੈ। ਇਸ ਵੇਲੇ ਹਸਪਤਾਲ ਵਿੱਚ 47 ਮਰੀਜ਼ ਹਨ। ਜਿਨ੍ਹਾਂ ਵਿੱਚੋਂ 5 ਕੇਸ ਨੌਰਥ ਸ਼ੋਰ, 14 ਕੇਸ ਆਕਲੈਂਡ ਸਿਟੀ ਹਸਪਤਾਲ, 22 ਮਿਡਲਮੋਰ ‘ਚ, 2 ਮਰੀਜ਼ ਵਾਇਕਾਟੋ ‘ਚ ਅਤੇ 4 ਟੌਰੰਗਾ ਹਸਪਤਾਲ ਵਿੱਚ ਹਨ। 7 ਕੇਸ ਸਖ਼ਤ ਇੰਟੈਂਸਿਵ ਕੇਅਰ (ICU/HDU) ਵਿੱਚ ਹਨ। ਹਸਪਤਾਲ ਵਿੱਚ ਦਾਖ਼ਲ ਮਰੀਜ਼ਾਂ ਦੀ ਔਸਤ ਉਮਰ 55 ਸਾਲ ਹੈ।