ਕੋਵਿਡ -19: ਨਿਊਜ਼ੀਲੈਂਡ ‘ਚ ਅੱਜ ਕਮਿਊਨਿਟੀ ਦੇ ਡੈਲਟਾ ਵੇਰੀਐਂਟ ਦੇ 46 ਨਵੇਂ ਕੇਸ ਸਾਹਮਣੇ ਆਏ

ਵੈਲਿੰਗਟਨ, 29 ਦਸੰਬਰ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦੇ ਡੈਲਟਾ ਪ੍ਰਕੋਪ ਦੇ ਕਮਿਊਨਿਟੀ ਨਾਲ ਸੰਬੰਧਿਤ ਅੱਜ ਵੀ 46 ਹੋਰ ਨਵੇਂ ਕੇਸ ਸਾਹਮਣੇ ਆਏ ਹਨ। ਸਿਹਤ ਮੰਤਰਾਲੇ ਨੇ ਇਹ ਜਾਣਕਾਰੀ ਜਾਰੀ ਦਿੱਤੀ।
ਮੰਤਰਾਲੇ ਨੇ ਕਿ ਬਾਰਡਰ ਤੋਂ ਕੁੱਲ 71 ਓਮੀਕਰੋਨ ਦੇ ਕੇਸਾਂ ਦਾ ਪਤਾ ਲਗਾਇਆ ਗਿਆ ਹੈ। ਜੋ ਕੱਲ੍ਹ ਦੀ ਕੁੱਲ ਦੀ ਗਿਣਤੀ 49 ਕੇਸ ਤੋਂ ਵੱਧ ਹੈ। ਮੰਤਰਾਲੇ ਨੇ ਕਿਹਾ ਕਿ ਰੋਜ਼ਾਨਾ ਅੱਪਡੇਟ ਵਿੱਚ ਐਲਾਨ ਕੀਤੇ ਗਏ ਨਵੇਂ ਕੋਵਿਡ -19 ਕੇਸ ਪਾਜ਼ੇਟਿਵ ਟੈੱਸਟ ਕਰਨ ਲਈ ਤਾਜ਼ਾ ਵਾਪਸੀ ਵਾਲੇ ਹਨ।
ਸਿਹਤ ਮੰਤਰਾਲੇ ਨੇ ਦੱਸਿਆ ਕਿ ਡੈਲਟਾ ਪ੍ਰਕੋਪ ਦੇ ਕਮਿਊਨਿਟੀ ਨਾਲ ਸੰਬੰਧਿਤ ਅੱਜ 46 ਹੋਰ ਨਵੇਂ ਕੇਸ ਸਾਹਮਣੇ ਆਏ ਹਨ। ਜਿਨ੍ਹਾਂ ਵਿੱਚੋਂ ਆਕਲੈਂਡ ‘ਚ 30 ਕੇਸ, 6 ਕੇਸ ਵਾਇਕਾਟੋ ‘ਚ, 4 ਕੇਸ ਲੇਕਸ ‘ਚ, 2 ਕੇਸ ਤਾਇਰਾਵਿਟੀ ‘ਚ ਅਤੇ 1 ਕੇਸ ਤਾਰਾਨਾਕੀ ਵਿੱਚ ਹੈ।
ਅੱਜ ਦੇ ਨਵੇਂ 46 ਕੇਸਾਂ ਨਾਲ ਡੈਲਟਾ ਪ੍ਰਕੋਪ ਦੇ ਕੇਸਾਂ ਦੀ ਗਿਣਤੀ ਹੁਣ ਵਧ ਕੇ 10,716 ਹੋ ਗਈ ਹੈ। ਇਸ ਵੇਲੇ ਹਸਪਤਾਲ ਵਿੱਚ 48 ਮਰੀਜ਼ ਹਨ। ਜਿਨ੍ਹਾਂ ਵਿੱਚੋਂ 6 ਕੇਸ ਨੌਰਥ ਸ਼ੋਰ, 15 ਕੇਸ ਆਕਲੈਂਡ ਸਿਟੀ ਹਸਪਤਾਲ, 21 ਮਿਡਲਮੋਰ ‘ਚ, 3 ਟੌਰੰਗਾ ‘ਚ, 2 ਰੋਟੋਰੂਆ ਅਤੇ 1 ਮਰੀਜ਼ ਵਾਇਕਾਟੋ ਹਸਪਤਾਲ ਵਿੱਚ ਹਨ। 7 ਕੇਸ ਸਖ਼ਤ ਇੰਟੈਂਸਿਵ ਕੇਅਰ (ICU/HDU) ਵਿੱਚ ਹਨ। ਹਸਪਤਾਲ ਵਿੱਚ ਦਾਖ਼ਲ ਮਰੀਜ਼ਾਂ ਦੀ ਔਸਤ ਉਮਰ 52 ਸਾਲ ਹੈ।
ਆਕਲੈਂਡ ਵਿੱਚ 1,417 ਲੋਕ ਹੁਣ ਘਰ ਵਿੱਚ ਆਪਣੇ ਆਪ ਨੂੰ ਆਈਸੋਲੇਟ ਕਰ ਰਹੇ ਹਨ, ਜਿਨ੍ਹਾਂ ਵਿੱਚ ਵਾਇਰਸ ਨਾਲ ਸੰਕਰਮਿਤ 406 ਲੋਕ ਸ਼ਾਮਲ ਹਨ। ਵਾਇਕਾਟੋ ਵਿੱਚ ਹੋਰ 61 ਕੇਸ ਘਰ ਵਿੱਚ ਆਈਸੋਲੇਟ ਕੀਤੇ ਜਾ ਰਹੇ ਹਨ।
ਛੁੱਟੀਆਂ ਦੇ ਸਮੇਂ ਦੌਰਾਨ ਟੈਸਟਿੰਗ ਨੰਬਰ ਆਮ ਨਾਲੋਂ ਘੱਟ ਹਨ। ਬਾਰਡਰ ਤੋਂ 8 ਹੋਰ ਕੋਵਿਡ ਕੇਸਾਂ ਦੀ ਪਛਾਣ ਕੀਤੀ ਗਈ ਸੀ। ਸੰਕਰਮਿਤ ਹਾਲ ਹੀ ਵਿੱਚ ਵਾਪਸ ਪਰਤਣ ਵਾਲੇ ਲੋਕ 20 ਅਤੇ 26 ਦਸੰਬਰ ਦੇ ਵਿਚਕਾਰ ਆਸਟਰੇਲੀਆ, ਸੰਯੁਕਤ ਰਾਜ, ਭਾਰਤ ਅਤੇ ਤੁਰਕੀ ਤੋਂ ਆਏ ਹਨ।