ਕੋਵਿਡ -19: ਨਿਊਜ਼ੀਲੈਂਡ ‘ਚ ਕਮਿਊਨਿਟੀ ਦਾ ਕੋਈ ਨਵਾਂ ਕੇਸ ਨਹੀਂ, 1 ਕੇਸ ਐਮਆਈਕਿਯੂ ‘ਚੋਂ ਆਇਆ, ਕਦੋਂ ਲੱਗੇਗਾ ਤੁਹਾਨੂੰ ਕੋਰੋਨਾ ਦਾ ਟੀਕਾ

ਵੈਲਿੰਗਟਨ, 10 ਮਾਰਚ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦਾ ਕਮਿਊਨਿਟੀ ਵਿੱਚੋਂ ਕੋਈ ਨਵਾਂ ਕੇਸ ਨਹੀਂ ਆਇਆ ਹੈ, ਪਰ ਅੱਜ ਮੈਨੇਜਡ ਆਈਸੋਲੇਸ਼ਨ ‘ਚੋਂ 1 ਨਵਾਂ ਕੇਸ ਸਾਹਮਣੇ ਆਇਆ ਹੈ। ਸਿਹਤ ਮੰਤਰਾਲੇ ਨੇ ਕਿਹਾ ਕਿ ਅੱਜ ਵਾਲਾ ਮੈਨੇਜਡ ਆਈਸੋਲੇਸ਼ਨ ਦਾ ਕੇਸ 8 ਮਾਰਚ ਦਿਨ ਸੋਮਵਾਰ ਨੂੰ ਅਮਰੀਕਾ ਤੋਂ ਆਇਆ ਹੈ। ਆਕਲੈਂਡ ਅਲਰਟ ਲੈਵਲ 2 ਦੇ ਅੱਜ ਚੌਥੇ ਦਿਨ ‘ਚ ਹੈ।
ਬੀਤੇ ਐਤਵਾਰ 7 ਮਾਰਚ ਨੂੰ ਪਾਜ਼ੇਟਿਵ ਆਉਣ ਵਾਲੀ ਫਲਾਈਟ ਅਟੈਂਡੈਂਟ ਰਸ਼ੀਅਨ ਵਾਰੀਐਂਟ ਦੇ ਵਾਇਰਸ ਤੋਂ ਪ੍ਰਭਾਵਿਤ ਹੈ। ਉਸ ਦੇ ਸਾਰੇ ਸਾਥੀਆਂ ਏਅਰ ਕ੍ਰਿਓ ਮੈਂਬਰਾਂ ਦੇ ਟੈੱਸਟ ਨੈਗੇਟਿਵ ਆਏ ਹਨ। ਉਸ ਦੇ ਇੰਟਰੈਸਟ ਦੀ ਹੋਰ ਕੋਈ ਲੋਕੇਸ਼ਨ ਨਹੀਂ ਹੈ। ਆਕਲੈਂਡ ਵਿੱਚ 7 ਥਾਵਾਂ ਵਿਰੀ, ਓਟਾਰਾ, ਪਕੁਰੰਗਾ ਹਾਈਟਸ, ਬਾਲਮੋਰਲ, ਨਿਉਂ ਲੀਨ, ਹੈਂਡਰਸਨ ਅਤੇ ਨੌਰਥਕੋਟ ਵਿਖੇ ਕਮਿਊਨਿਟੀ ਜਾਂਚ ਕੇਂਦਰ ਉਪਲਬਧ ਹਨ।
ਕੋਵਿਡ -19 ਦੇ ਰਿਸਪੋਂਸ ਮੰਤਰੀ ਕ੍ਰਿਸ ਹਿਪਕਿਨਸ ਅਤੇ ਸਿਹਤ ਦੇ ਡਾਇਰੈਕਟਰ ਨੇ ਵੈਕਸੀਨ ਰੋਲ ਆਊਟ ਕਰਨ ਦੀ ਯੋਜਨਾ ਦੀ ਰੂਪ ਰੇਖਾ ਦਾ ਐਲਾਨ ਕੀਤਾ। ਟੀਕੇ ਰੋਲ ਆਊਟ ਦਾ ਟੀਚਾ ਚਾਰ ਮਹੀਨਿਆਂ ਦੇ ਅੰਦਰ 2 ਮਿਲੀਅਨ ਕੀਵੀਆਂ ਤੱਕ ਪਹੁੰਚਣਾ ਦਾ ਹੈ, ਜਿਨ੍ਹਾਂ ਲੋਕਾਂ ਨੂੰ ਕੋਵਿਡ -19 ਦਾ ਵਧੇਰੇ ਖ਼ਤਰਾ ਹੈ, ਉਹ ਬਾਰਡਰ ਅਤੇ ਹੈਲਥ ਕੇਅਰ ਵਰਕਰਸ ਤੋਂ ਬਾਅਦ ਟੀਕਾ ਲਗਵਾਉਣ ਦੀ ਲਾਈਨ ਵਿੱਚ ਹਨ। ਦੱਖਣੀ ਆਕਲੈਂਡ ਵਿੱਚ ਰਹਿਣ ਵਾਲੇ ਸਿਹਤ ਸੰਬੰਧੀ ਸਥਿਤੀ ਵਾਲੇ ਬਜ਼ੁਰਗ ਲੋਕਾਂ, ਏਜਡ ਰਿਹਾਇਸ਼ੀ ਦੇਖਭਾਲ ਵਾਲੇ ਘਰਾਂ ਜਾਂ ਵਾਹਨਿਯੂ ਕੇਅਰ ਸੈਟਿੰਗ ਵਿੱਚ ਰਹਿਣ ਵਾਲੇ ਨੂੰ ਇਹ ਟੀਕਾ ਲਗਾਇਆ ਜਾਵੇਗਾ। ਫਿਰ ਮਈ ਵਿੱਚ 70 ਸਾਲ ਦੀ ਉਮਰ ਤੋਂ ਵੱਧ ਵਾਲੇ ਨੂੰ ਟੀਕੇ ਲਗਾਏ ਜਾਣਗੇ। ਉਸ ਤੋਂ ਬਾਅਦ 65 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਜੁਲਾਈ ਵਿੱਚ ਦੇਸ਼ ਦੀ ਬਾਕੀ ਵਸੋਂ ਨੂੰ ਟੀਕਾ ਲਗਾਉਣ ਤੋਂ ਪਹਿਲਾਂ ਟੀਕੇ ਲਾਏ ਜਾਣਗੇ।
ਹੈਲਥ ਸੰਬੰਧੀ ਸਮੱਸਿਆ ਦੇ ਹਿਸਾਬ ਨਾਲ ਪਹਿਲੇ ਵੈਕਸੀਨ ਪ੍ਰਾਪਤ ਕਰਨ ਵਾਲਿਆਂ ਵਿੱਚ ਕੋਰੋਨਰੀ ਦਿਲ ਦੀ ਬਿਮਾਰੀ, ਹਾਈਪਰਟੈਨਸ਼ਨ, ਸਟ੍ਰੋਕ, ਡਾਏਬਟੀਜ਼, ਕ੍ਰੋਨਿਕ ਉਬਸਟ੍ਰਟਿਕ ਪਲਮਨਰੀ ਬਿਮਾਰੀ / ਕ੍ਰੋਨਿਕ ਰੈਸਪੀਰੇਟਰੀ ਸਥਿਤੀਆਂ, ਕਿਡਨੀ ਦੀ ਬਿਮਾਰੀ, ਕੈਂਸਰ ਅਤੇ ਉਹ ਲੋਕ ਜੋ ਪ੍ਰੈਗਨੈਂਟ ਹਨ, ਉਹ ਸ਼ਾਮਲ ਹਨ।
ਮੰਤਰੀ ਹਿਪਕਿਨਸ ਨੇ ਕਿਹਾ ਕਿ ਕੈਬਨਿਟ ਕੈਬਨਿਟ ਨੇ ਕਿਹਾ ਕਿ ਅਜੇ ਇਹ ਤੈਅ ਨਹੀਂ ਕੀਤਾ ਹੈ ਕਿ ਵਿਦੇਸ਼ ਜਾਣ ਵਾਲੇ ਲੋਕਾਂ ਨੂੰ ਕਦੋਂ ਟੀਕਾ ਲਗਾਇਆ ਜਾਵੇਗਾ ਅਤੇ ਕੀ ਉਨ੍ਹਾਂ ਨੂੰ ਗਰੁੱਪ 2 ਜਾਂ ਗਰੁੱਪ 3 ਨਾਲ ਸ਼ਾਮਲ ਕੀਤਾ ਜਾਵੇਗਾ। ਉਨ੍ਹਾਂ ਹਾਲੇ ਇਹ ਨਹੀਂ ਕਿਹਾ ਕਿ ਕੀ ਉਲੰਪਿਅਨਜ਼ ਨੂੰ ਟੀਕਾ ਲਗਵਾਉਣ ਅਤੇ ਜਾਪਾਨ ਜਾਣ ਦੀ ਚੋਣ ਕਰਨੀ ਪਵੇਗੀ ਕਿਉਂਕਿ ਕੈਬਨਿਟ ਨੇ ਅਜੇ ਇਸ ਬਾਰੇ ਫ਼ੈਸਲੇ ਨਹੀਂ ਲਏ ਹਨ।
ਹਿਪਕਿਨਸ ਨੇ ਕਿਹਾ ਕਿ ਇਸ ਪੜਾਅ ‘ਤੇ ਕੋਈ ਵੀ ਨਿਊਜ਼ੀਲੈਂਡ ਜਿਸ ਨੂੰ ਟੀਕਾ ਲਗਾਇਆ ਜਾਂਦਾ ਹੈ ਉਲੰਪਿਅਨਜ਼ ਸਮੇਤ ਉਸ ਨੂੰ ਅਜੇ ਵੀ ਐਮਆਈਕਿਯੂ ਰਾਹੀਂ ਵਿਦੇਸ਼ਾਂ ਤੋਂ ਵਾਪਸ ਆਉਣਾ ਪਏਗਾ।
ਦੇਸ਼ ਵਿੱਚ ਕੋਵਿਡ -19 ਦੇ ਹੁਣ ਕੁੱਲ ਮਿਲਾ ਕੇ 2,410 ਕੰਨਫ਼ਰਮ ਅਤੇ ਪ੍ਰੋਵੈਬਲੀ ਕੇਸ ਦੀ ਗਿਣਤੀ ਹੋ ਗਈ ਹੈ, ਜਿਨ੍ਹਾਂ ਵਿੱਚੋਂ 2,054 ਕੰਨਫ਼ਰਮ ਕੇਸ ਹਨ। ਇਸ ਵੇਲੇ ਕੁੱਲ ਐਕਟਿਵ ਕੇਸਾਂ ਦੀ ਗਿਣਤੀ 80 ਹੈ। ਇਨ੍ਹਾਂ ਵਿੱਚ ਕਮਿਊਨਿਟੀ ਦੇ 2 ਅਤੇ ਬਾਰਡਰ ਦੇ 78 ਕੇਸ ਹਨ। ਕੋਰੋਨਾਵਾਇਰਸ ਤੋਂ ਰਿਕਵਰ ਹੋਣ ਵਾਲਿਆਂ ਦੀ ਗਿਣਤੀ 2304 ਹੀ ਹੈ। ਦੇਸ਼ ‘ਚ ਕੋਵਿਡ -19 ਨਾਲ ਮੌਤਾਂ ਦੀ ਗਿਣਤੀ 26 ਹੋ ਗਈ ਹੈ।