ਕੋਵਿਡ -19: ਨਿਊਜ਼ੀਲੈਂਡ ‘ਚ ਕਮਿਊਨਿਟੀ ਦਾ ਕੋਈ ਨਵਾਂ ਕੇਸ ਨਹੀਂ, ਪਰ 4 ਕੇਸ ਐਮਆਈਕਿਊ ‘ਚੋਂ ਆਏ

ਵੈਲਿੰਗਟਨ, 9 ਮਾਰਚ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦਾ ਕਮਿਊਨਿਟੀ ਵਿੱਚੋਂ ਕੋਈ ਨਵਾਂ ਕੇਸ ਨਹੀਂ ਆਇਆ ਹੈ, ਪਰ ਅੱਜ ਮੈਨੇਜਡ ਆਈਸੋਲੇਸ਼ਨ ‘ਚੋਂ 4 ਨਵੇਂ ਕੇਸ ਸਾਹਮਣੇ ਆਏ ਹਨ। ਬੀਤੇ ਐਤਵਾਰ ਪਾਜ਼ੇਟਿਵ ਆਉਣ ਵਾਲੀ ਫਲਾਈਟ ਅਟੈਂਡੈਂਟ ਰਸ਼ੀਅਨ ਵਾਰੀਐਂਟ ਦੇ ਵਾਇਰਸ ਤੋਂ ਪ੍ਰਭਾਵਿਤ ਹੈ। ਉਸ ਦੇ ਸਾਥੀਆਂ ਏਅਰ ਕ੍ਰਿਓ ਮੈਂਬਰਾਂ ਦੇ ਟੈੱਸਟ ਨੈਗੇਟਿਵ ਆਏ ਹਨ ਪਰ ਹਾਲੇ ਇੱਕ ਦਾ ਨਤੀਜਾ ਆਉਣਾ ਬਾਕੀ ਹੈ।
ਸਿਹਤ ਮੰਤਰਾਲੇ ਨੇ ਕਿਹਾ ਕਿ ਅੱਧੇ ਤੋਂ ਵੱਧ ਸੰਪਰਕ ਦੇ ਟੈੱਸਟ ਨੈਗੇਟਿਵ ਆਏ ਹਨ ਅਤੇ ਟੀਕਾਕਰਣ ਕੇਂਦਰ ਵੱਲੋਂ ਸਾਰੇ 35 ਸੰਪਰਕਾਂ ਨੂੰ ਸੰਪਰਕ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਹੈਲਥ ਐਡਵਾਈਸ ਦਿੱਤੀ ਗਈ ਹੈ। ਏਅਰ ਕ੍ਰਿਓ ਮੈਂਬਰਾਂ ਦੇ ਪੂਰੇ ਜਿਨੋਮ ਸਿਕਿਊਐਂਸਿੰਗ ਨੇ ਵਾਇਰਸ ਦੇ B.1.1.317 ਵਾਰੀਐਂਟ ਨੂੰ ਪਛਾਣ ਲਿਆ ਹੈ। ਪਹਿਲੇ ਪਛਾਣੇ ਗਏ ਯੂਕੇ ਅਤੇ ਦੱਖਣੀ ਅਫ਼ਰੀਕਾ ਸਮੇਤ ਹੋਰ ਵਾਰੀਐਂਟਸ ਦੇ ਉਲਟ, ਇਸ ਵਾਰੀਐਂਟ ਨੂੰ ਫ਼ਿਲਹਾਲ ਚਿੰਤਾ ਦੇ ਰੂਪ ਵਿੱਚ ਸ਼੍ਰੇਣੀਬੱਧ ਨਹੀਂ ਗਿਆ। ਇਸ B.1.1.317 ਸਟੇਨਰ ਨੂੰ ਰਸ਼ੀਅਨ ਵਾਰੀਐਂਟ ਦੇ ਤੌਰ ‘ਤੇ ਜਾਣਿਆ ਜਾਂਦਾ ਹੈ।
ਮੈਨੇਜਡ ਆਈਸੋਲੇਸ਼ਨ ‘ਚੋਂ 4 ਨਵੇਂ ਕੇਸ ਹਨ। ਇਨ੍ਹਾਂ ਚਾਰਾਂ ਵਿੱਚੋਂ ਇੱਕ ਹਿਸਟੋਰੀਕਲ ਹੈ ਅਤੇ ਇਸ ਨੂੰ ਛੂਤਕਾਰੀ ਨਹੀਂ ਮੰਨਿਆ ਜਾਂਦਾ ਹੈ। ਜਦੋਂ ਕਿ ਤਾਜ਼ੇ ਮਾਮਲੇ ਭਾਰਤ ਤੋਂ 6 ਅਤੇ 7 ਮਾਰਚ ਨੂੰ ਨਿਊਜ਼ੀਲੈਂਡ ਪਹੁੰਚੇ ਹਨ। ਇੱਕ ਹੋਰ ਕੇਸ ਯੂਕੇ ਦਾ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ, ਜੋ 17 ਦਸੰਬਰ ਦਾ ਹੈ ਅਤੇ ੧੩ ਦਸੰਬਰ ਨੂੰ ਨਿਊਜ਼ੀਲੈਂਡ ਆਇਆ ਸੀ ਅਤੇ ਆਕਲੈਂਡ ਦੀ ਜੈੱਟ ਪਾਰਕ ਕੁਆਰੰਟੀਨ ਸਹੂਲਤ ਵਿੱਚ ਸੀ।
ਦੇਸ਼ ਵਿੱਚ ਕੋਵਿਡ -19 ਦੇ ਹੁਣ ਕੁੱਲ ਮਿਲਾ ਕੇ 2,409 ਕੰਨਫ਼ਰਮ ਅਤੇ ਪ੍ਰੋਵੈਬਲੀ ਕੇਸ ਦੀ ਗਿਣਤੀ ਹੋ ਗਈ ਹੈ, ਜਿਨ੍ਹਾਂ ਵਿੱਚੋਂ 2,059 ਕੰਨਫ਼ਰਮ ਕੇਸ ਹਨ। ਇਸ ਵੇਲੇ ਕੁੱਲ ਐਕਟਿਵ ਕੇਸਾਂ ਦੀ ਗਿਣਤੀ 79 ਹੈ। ਕੋਰੋਨਾਵਾਇਰਸ ਤੋਂ ਰਿਕਵਰ ਹੋਣ ਵਾਲਿਆਂ ਦੀ ਗਿਣਤੀ 2304 ਹੀ ਹੈ। ਦੇਸ਼ ਵਿੱਚ 3 ਕੇਸ ਰਿਕਵਰ ਹੋਏ ਹਨ। ਦੇਸ਼ ‘ਚ ਕੋਵਿਡ -19 ਨਾਲ ਮੌਤਾਂ ਦੀ ਗਿਣਤੀ 26 ਹੋ ਗਈ ਹੈ।