ਕੋਵਿਡ -19: ਨਿਊਜ਼ੀਲੈਂਡ ‘ਚ ਕਮਿਊਨਿਟੀ ਦੇ 2 ਹੋਰ ਨਵਾਂ ਕੇਸ ਸਾਹਮਣੇ ਆਇਆ

ਵੈਲਿੰਗਟਨ, 23 ਫਰਵਰੀ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦਾ ਅੱਜ ਕਮਿਊਨਿਟੀ ‘ਚੋਂ 3 ਹੋਰ ਨਵਾਂ ਕੇਸ ਸਾਹਮਣੇ ਆਇਆ ਹੈ। ਸਿਹਤ ਮੰਤਰਾਲੇ ਨੇ ਕਿਹਾ ਕਿ ਨਵੇਂ ਕੇਸ ਮੌਜੂਦਾ ਕਮਿਊਨਿਟੀ ਮਾਮਲਿਆਂ ਨਾਲ ਜੁੜੇ ਹੋਏ ਹਨ। ਆਕਲੈਂਡ ਅੱਜ ਅੱਧੀ ਰਾਤ ਯਾਨੀ 11.59 ਵਜੇ ਤੋਂ ਅਲਰਟ ਲੈਵਲ 1 ਉੱਤੇ ਬਾਕੀ ਦੇਸ਼ ਨਾਲ ਵਾਪਸ ਪਰਤ ਆਇਆ ਹੈ ਅਤੇ ਪਬਲਿਕ ਟਰਾਂਸਪੋਰਟ ‘ਤੇ ਫੇਸ ਮਾਸਕ ਲਾਉਣਾ ਹਾਲੇ ਵੀ ਪੂਰੇ ਦੇਸ਼ ਵਿੱਚ ਲਾਜ਼ਮੀ ਬਣਿਆ ਰਹੇਗਾ।
ਅੱਜ ਸਵੇਰੇ ਪਛਾਣਿਆ ਗਿਆ ਨਵਾਂ ਕੋਵਿਡ -19 ਕਮਿਊਨਿਟੀ ਕੇਸ ਪਾਪਾਟੋਏਟੋਏ ਹਾਈ ਸਕੂਲ ਦਾ ਵਿਦਿਆਰਥੀ ਹੈ ਜਿਸ ਦਾ ਕੱਲ੍ਹ ਪਹਿਲੀ ਵਾਰ ਟੈੱਸਟ ਕੀਤਾ ਗਿਆ ਸੀ। ਜਿਸ ਤੋਂ ਬਾਅਦ 2 ਹੋਰ ਨਵੇਂ ਕੇਸਾਂ ਦੀ ਪੁਸ਼ਟੀ ਕੀਤੀ ਗਈ, ਜੋ ਇਸੇ ਕੇਸ ਨਾਲ ਸੰਬੰਧਿਤ ਹਨ। ਕੱਲ੍ਹ ਰਾਤ ਪਾਪਾਟੋਏਟੋਏ ਹਾਈ ਸਕੂਲ ਦੀ ਵਿਦਿਆਰਥਣ ਦੇ ਦੋ ਭੈਣ ਅਤੇ ਭਰਾ ਨੇ ਪਾਜ਼ੇਟਿਵ ਟੈੱਸਟ ਦਿੱਤਾ, ਜਿਨ੍ਹਾਂ ਦੀ ਕੋਵਿਡ -19 ਕੇਸਾਂ ਦੇ ਤੌਰ ‘ਤੇ ਪੁਸ਼ਟੀ ਕੀਤੀ ਗਈ। ਇਨ੍ਹਾਂ ‘ਚ ਇਕ ਸਕੂਲ ਛੱਡਣ ਵਾਲਾ ਹੈ ਜੋ ਕਿ ਕੇਮਾਰਟ ਬੋਟਨੀ ਵਿਖੇ ਕੰਮ ਕਰਦਾ ਹੈ, ਜੋ ਕਿ ਹੁਣ ਇਕ ਦਿਲਚਸਪ ਜਗ੍ਹਾ ਬਣ ਗਿਆ ਹੈ। 31 ਸਟਾਫ਼ ਮੈਂਬਰਾਂ ਨੂੰ ਨੇੜਲੇ ਸੰਪਰਕ ਮੰਨਿਆ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਆਈਸੋਲੇਟ ਹੋਣ ਅਤੇ ਟੈੱਸਟ ਕਰਵਾਉਣ ਲਈ ਕਿਹਾ ਗਿਆ ਹੈ।
ਸਿਹਤ ਦੇ ਡਾਇਰੈਕਟਰ ਜਨਰਲ ਡਾ. ਐਸ਼ਲੇ ਬਲੂਮਫੀਲਡ ਨੇ ਕਿਹਾ ਕਿ ਯੂਕੇ ਦੇ ਨਵੇਂ ਕੋਵਿਡ ਰੂਪ ਨਾਲ ਜੁੜੇ ਲੱਛਣਾਂ ਬਾਰੇ ਤਾਜ਼ਾ ਚੇਤਾਵਨੀ ਜਾਰੀ ਕਰ ਰਹੇ ਹਾਂ, ਜੋ ਕਿ ਇਸ ਸਾਲ ਕਮਿਊਨਿਟੀ ਵਿੱਚ ਸਾਹਮਣੇ ਆਇਆ ਹੈ। ਕਮਿਊਨਿਟੀ ਦੇ ਹੁਣ ਇਨ੍ਹਾਂ ਦੋਵੇਂ ਨਵੇਂ ਕੇਸਾਂ ਨੂੰ ਮਿਲਾ ਕੇ 11 ਕੇਸ ਹੋ ਗਏ ਹਨ।