ਕੋਵਿਡ -19: ਨਿਊਜ਼ੀਲੈਂਡ ‘ਚ 1 ਕੇਸ ਮੈਨੇਜਡ ਆਈਸੋਲੇਸ਼ਨ ‘ਚੋਂ, ਕਮਿਊਨਿਟੀ ਦਾ ਅੱਜ ਕੋਈ ਨਵਾਂ ਕੇਸ ਨਹੀਂ

ਵੈਲਿੰਗਟਨ, 27 ਫਰਵਰੀ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦਾ 1 ਕੇਸ ਮੈਨੇਜਡ ਆਈਸੋਲੇਸ਼ਨ ‘ਚੋਂ ਆਇਆ ਹੈ। ਜਦੋਂ ਕਿ ਅੱਜ ਕਮਿਊਨਿਟੀ ‘ਚੋਂ ਕੋਈ ਹੋਰ ਨਵਾਂ ਕੇਸ ਸਾਹਮਣੇ ਨਹੀਂ ਆਇਆ ਹੈ। ਅੱਜ ਮੈਨੇਜਡ ਆਈਸੋਲੇਸ਼ਨ ‘ਚੋਂ ਆਇਆ 1 ਨਵਾਂ ਕੇਸ 21 ਫਰਵਰੀ ਨੂੰ ਪਾਕਿਸਤਾਨ ਤੋਂ ਨਿਊਜ਼ੀਲੈਂਡ ਆਇਆ ਸੀ।
ਫੋਕਸ ਕੇਐਫਸੀ ਬੋਟਨੀ ‘ਤੇ ਹੈ ਕਿਉਂਕਿ ਪਾਪਾਟੋਏਟੋਏ ਹਾਈ ਸਕੂਲ ਦੇ ਵਿਦਿਆਰਥੀਆਂ ਵਿੱਚੋਂ ਇਕ ਦੇ ਪਰਿਵਾਰਕ ਮੈਂਬਰ ਦਾ ਪਾਜ਼ੇਟਿਵ ਟੈੱਸਟ ਆਇਆ ਸੀ, ਉਸ ਨੂੰ ਘਰ ਰਹਿਣ ਅਤੇ ਆਈਸੋਲੇਟ ਹੋਣ ਲਈ ਕਿਹਾ ਗਿਆ ਸੀ, ਪਰ ਇਸ ਦੀ ਬਜਾਏ ਉਹ 22 ਫਰਵਰੀ ਦਿਨ ਸੋਮਵਾਰ ਨੂੰ ਫਾਸਟ ਫੂਡ ਰੈਸਟੋਰੈਂਟ ਵਿੱਚ ਕੰਮ ਕਰਨ ਲਈ ਚਲਾ ਗਿਆ ਸੀ।
ਸਿਹਤ ਮੰਤਰਾਲੇ ਨੇ ਕਿਹਾ ਕਿ ਕੇਐਫਸੀ ਨਾਲ ਸੰਬੰਧਿਤ ਤਿੰਨ ਕੈਟਾਗਰੀ ਦੇ ਸੰਪਰਕ ਸਨ। ਪਹਿਲੀ ਕੈਟਾਗਰੀ ਦੇ 11 ਲੋਕ ਕੈਜ਼ੂਅਲ ਪਲੱਸ ਸੰਪਰਕ ਹਨ ਜਿਨ੍ਹਾਂ ਨੇ ਉੱਥੇ ਕੰਮ ਵੀ ਕੀਤਾ ਅਤੇ 14 ਦਿਨਾਂ ਦੀ ਅਲੱਗ ਥਲੱਗ ਵਿੱਚ ਰਹਿ ਰਹੇ ਹਨ। ਉਸ ਸਮੇਂ ਸਟੋਰ ਵਿੱਚ ਦਾਖ਼ਲ ਹੋਣ ਵਾਲੇ ਪਬਲਿਕ ਦੇ ਮੈਂਬਰ ਨਜ਼ਦੀਕੀ ਸੰਪਰਕ ਹਨ ਜਿਨ੍ਹਾਂ ਦਾ ਅੱਜ ਟੈੱਸਟ ਹੋਣਾ ਲਾਜ਼ਮੀ ਹੈ ਅਤੇ ਐਕਸਪ੍ਰੈੱਸ ਪਲੱਸ ਸੰਪਰਕ ਜੋ ਡਰਾਈਵ ਥਰੂ ਦੁਆਰਾ ਗਏ ਸਨ। ਉਨ੍ਹਾਂ ਨੂੰ ਵੀ ਅੱਜ ਟੈੱਸਟ ਕਰਵਾਉਣਾ ਚਾਹੀਦਾ ਹੈ ਅਤੇ ਨੈਗੇਟਿਵ ਨਤੀਜਾ ਪ੍ਰਾਪਤ ਹੋਣ ਤੱਕ ਦੋਵੇਂ ਸਮੂਹਾਂ ਨੂੰ ਆਈਸੋਲੇਟ ਕਰ ਦੇਣਾ ਚਾਹੀਦਾ ਹੈ।
ਦੇਸ਼ ਵਿੱਚ ਕੋਵਿਡ -19 ਦੇ ਹੁਣ ਕੁੱਲ ਮਿਲਾ ਕੇ 2,372 ਕੰਨਫ਼ਰਮ ਅਤੇ ਪ੍ਰੋਵੈਬਲੀ ਕੇਸ ਦੀ ਗਿਣਤੀ ਹੋ ਗਈ ਹੈ। ਜਿਨ੍ਹਾਂ ਵਿੱਚੋਂ 2,016 ਕੰਨਫ਼ਰਮ ਕੇਸ ਹਨ। ਇਸ ਵੇਲੇ ਕੁੱਲ ਐਕਟਿਵ ਕੇਸਾਂ ਦੀ ਗਿਣਤੀ 66 ਹੈ, ਜਿਨ੍ਹਾਂ ਵਿੱਚੋਂ 12 ਕੇਸ ਕਮਿਊਨਿਟੀ ਦੇ ਹਨ। ਕੋਰੋਨਾਵਾਇਰਸ ਤੋਂ ਰਿਕਵਰ ਹੋਣ ਵਾਲਿਆਂ ਦੀ ਗਿਣਤੀ 2280 ਹੋ ਗਈ ਹੈ। ਕੋਵਿਡ ਤੋਂ 2 ਕੇਸ ਕੱਲ੍ਹ ਰਿਕਵਰ ਹੋਏ ਹਨ। ਨਿਊਜ਼ੀਲੈਂਡ ਵਿੱਚ ਕੋਵਿਡ -19 ਨਾਲ ਹਸਪਤਾਲ ਵਿੱਚ ਕੋਈ ਦਾਖ਼ਲ ਨਹੀਂ ਹੈ। ਹੁਣ ਦੇਸ਼ ‘ਚ ਕੋਵਿਡ -19 ਨਾਲ ਮੌਤਾਂ ਦੀ ਗਿਣਤੀ 26 ਹੋ ਗਈ ਹੈ।