ਕੋਵਿਡ -19: ਨਿਊਜ਼ੀਲੈਂਡ ‘ਚ 4 ਨਵੇਂ ਕੇਸ ਮੈਨੇਜਡ ਆਈਸੋਲੇਸ਼ਨ ‘ਚੋਂ ਆਏ

ਵੈਲਿੰਗਟਨ, 2 ਅਗਸਤ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦੇ ਮੈਨੇਜਡ ਆਈਸੋਲੇਸ਼ਨ ‘ਚੋਂ 4 ਨਵੇਂ ਕੇਸ ਸਾਹਮਣੇ ਆਏ ਹਨ, ਜਦੋਂ ਕਿ ਕਮਿਊਨਿਟੀ ਵਿੱਚੋਂ ਅੱਜ ਵੀ ਕੋਈ ਕੇਸ ਸਾਹਮਣੇ ਨਹੀਂ ਆਇਆ ਹੈ।
ਸਿਹਤ ਮੰਤਰਾਲੇ ਨੇ ਕਿਹਾ ਕਿ ਨਿਊਜ਼ੀਲੈਂਡ ਵਿੱਚ ਹੁਣ ਐਕਟਿਵ ਕੋਵਿਡ ਕੇਸਾਂ ਦੀ ਕੁੱਲ ਗਿਣਤੀ 37 ਹੋ ਗਈ ਹੈ। ਜਦੋਂ ਮੈਨੇਜਡ ਆਈਸੋਲੇਸ਼ਨ ‘ਚੋਂ ੪ ਨਵੇਂ ਕੇਸ ਆਏ ਹਨ। ਬਾਰਡਰ ਤੋਂ ਆਏ ਨਵੇਂ ਮਾਮਲਿਆਂ ਦੀ ਸੱਤ ਦਿਨਾਂ ਦੀ ਰੋਲਿੰਗ ਐਵਰੇਜ਼ 2 ਹੈ।
ਇਸ ਦੌਰਾਨ ਕੋਵਿਡ ਵੈਕਸੀਨ ਦਾ ਰੋਲ-ਆਊਟ ਜਾਰੀ ਹੈ ਅਤੇ ਹੁਣ ਤੱਕ 19.4 ਮਿਲੀਅਨ ਤੋਂ ਵੱਧ ਖ਼ੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਇਨ੍ਹਾਂ ਵਿੱਚੋਂ 1.2 ਮਿਲੀਅਨ ਪਹਿਲੀ ਖ਼ੁਰਾਕ ਹਨ ਅਤੇ 740,000 ਤੋਂ ਵੱਧ ਦੂਜੀ ਖ਼ੁਰਾਕ ਲੈ ਚੁੱਕੇ ਹਨ। ਲਗਭਗ 73,300 ਮਾਓਰੀ ਅਤੇ 47,000 ਪੈਸੀਫਿਕ ਲੋਕਾਂ ਨੇ ਵੀ ਆਪਣੀ ਦੂਜੀ ਖ਼ੁਰਾਕ ਪ੍ਰਾਪਤ ਕੀਤੀ ਹੈ। ਇਕੱਲੇ ਕੱਲ੍ਹ ਹੀ 17,700 ਤੋਂ ਵੱਧ ਪਹਿਲੀ ਜੈਬਸ ਅਤੇ 4,600 ਤੋਂ ਵੱਧ ਦੂਜੀ ਜੈਬਸ ਦਿੱਤੇ ਗਏ।
ਨਿਊਜ਼ੀਲੈਂਡ ਵਿੱਚ ਕੋਵਿਡ -19 ਦੇ ਹੁਣ ਕੁੱਲ ਮਿਲਾ ਕੇ 2,877 ਕੰਨਫ਼ਰਮ ਅਤੇ ਪ੍ਰੋਵੈਬਲੀ ਕੇਸ ਦੀ ਗਿਣਤੀ ਹੋ ਗਈ ਹੈ। ਜਦੋਂ ਕਿ ਇਸ ਵੇਲੇ ਦੇਸ਼ ‘ਚ ਕੁੱਲ ਐਕਟਿਵ ਕੇਸਾਂ ਦੀ ਗਿਣਤੀ 37 ਹੈ। ਦੇਸ਼ ਵਿੱਚ ਕੋਰੋਨਾਵਾਇਰਸ ਤੋਂ ਰਿਕਵਰ ਹੋਣ ਵਾਲਿਆਂ ਦੀ ਗਿਣਤੀ 2,814 ਹੋ ਗਈ ਹੈ। ਦੇਸ਼ ‘ਚ ਕੋਵਿਡ -19 ਨਾਲ ਮੌਤਾਂ ਦੀ ਗਿਣਤੀ 26 ਹੀ ਹੈ।