ਟਵਿੰਗ ਨੇ ਸਿੰਗਲ ਸਕਲਜ਼ ਫਾਈਨਲ ‘ਚ ਸੋਨੇ ਦਾ ਤਗਮਾ, ਵੁਮੈਨਸ ਅੱਠਾਂ ਨੇ ਚਾਂਦੀ ਅਤੇ ਮੈਨਸ ਅੱਠਾਂ ਨੇ ਸੋਨੇ ਦਾ ਤਗਮਾ ਜਿੱਤਿਆ

ਟੋਕੀਓ, 30 ਜੁਲਾਈ – ਐਮਾ ਟਵਿੰਗ ਨੇ ਸਿੰਗਲ ਸਕਲਜ਼ ਫਾਈਨਲ ‘ਚ ਸੋਨੇ ਦਾ ਤਗਮਾ ਜਿੱਤਿਆ। ਉਸ ਨੇ ਆਪਣੇ ਚੌਥੇ ਉਲੰਪਿਕ ਸਿੰਗਲ ਸਕਲਜ਼ ਫਾਈਨਲ ਵਿੱਚ ਇਹ ਕਾਰਨਾਮਾ ਕੀਤਾ। 34 ਸਾਲਾ ਐਮਾ ਟਵਿੰਗ ਦੇ ਅੱਜ ਸੋਨੇ ਦਾ ਤਗਮਾ ਜਿੱਤਣ ਤੋਂ ਪਹਿਲਾਂ ਮਹਿਲਾ ਅੱਠਾਂ ਨੇ ਚਾਂਦੀ ਦਾ ਤਗਮਾ ਜਿੱਤਿਆ ਅਤੇ ਫਿਰ ਪੁਰਸ਼ਾਂ ਦੇ ਅੱਠ ਨੇ 1972 ਉਲੰਪਿਕ ਤੋਂ ਬਾਅਦ ਸੋਨੇ ਦਾ ਤਗਮਾ ਜਿੱਤਿਆ।
ਟਵਿੰਗ ਨੇ ਉਲੰਪਿਕ ‘ਚ ਸਰਬੋਤਮ ਸਮੇਂ 7 ਮਿੰਟ 13.97 ਸਕਿੰਟ ਦੇ ਨਾਲ ਜਿੱਤ ਪ੍ਰਾਪਤ ਕੀਤੀ। ਪ੍ਰਾਕਤਸੇਨ ਨੇ 7 ਮਿੰਟ 17.39 ਸਕਿੰਟ ਵਾਲ ਚਾਂਦੀ ਅਤੇ ਲੋਬਨਿਗ ਨੇ 7 ਮਿੰਟ 19.72 ਸਕਿੰਟ ਵਿੱਚ ਕਾਂਸੀ ਦਾ ਜਿੱਤੀ।