ਟੋਕੀਓ ਉਲੰਪਿਕ 2020: ਭਾਰਤ ਨੇ ਅਰਜਨਟੀਨਾ ਨੂੰ 3-1 ਨਾਲ ਹਰਾਇਆ, ਕੁਆਟਰ ਫਾਈਨਲ ‘ਚ ਥਾਂ ਪੱਕੀ

India defeat Argentina 3-1 in men's hockey Group A match.(photo:india hockey y twitter)

ਟੋਕੀਓ, 29 ਜੁਲਾਈ – ਆਖ਼ਰੀ ਕੁਆਟਰ ਵਿੱਚ ਕੀਤੇ ਗਏ 2 ਸ਼ਾਨਦਾਰ ਗੋਲਾਂ ਦੀ ਮਦਦ ਨਾਲ ਭਾਰਤੀ ਪੁਰਸ਼ ਹਾਕੀ ਟੀਮ ਨੇ 29 ਜੁਲਾਈ ਦਿਨ ਵੀਰਵਾਰ ਨੂੰ ਖੇਡੇ ਗਏ ਆਪਣੇ ਚੌਥੇ ਗਰੁੱਪ ਮੈਚ ਵਿੱਚ ਮੌਜੂਦਾ ਉਲੰਪਿਕ ਚੈਂਪੀਅਨ ਅਰਜਨਟੀਨਾ ਨੂੰ 3-1 ਨਾਲ ਹਰਾ ਦਿੱਤਾ। ਭਾਰਤ ਦੀ ਇਹ ਚਾਰ ਮੈਚਾਂ ਵਿੱਚ ਤੀਜੀ ਜਿੱਤ ਹੈ। ਹੁਣ ਉਸ ਦੇ ਖਾਤੇ ਵਿੱਚ 9 ਅੰਕ ਹੋ ਗਏ ਹਨ ਅਤੇ ਉਹ ਆਪਣੇ ਗਰੁੱਪ ‘ਏ’ ਵਿੱਚ ਆਸਟੇਰਲੀਆ ਦੇ ਬਾਅਦ ਮਜ਼ਬੂਤੀ ਨਾਲ ਦੂਜੇ ਨੰਬਰ ਉੱਤੇ ਹੈ।
ਭਾਰਤੀ ਟੀਮ ਦਾ ਅਗਲੇ ਦੌਰ ਵਿੱਚ ਜਾਣਾ ਤੈਅ ਹੋ ਗਿਆ ਹੈ। ਭਾਰਤ ਲਈ ਵਰੁਣ ਕੁਮਾਰ ਨੇ 43ਵੇਂ, ਵਿਵੇਕ ਸਾਗਰ ਪ੍ਰਸਾਦ ਨੇ 58ਵੇਂ ਅਤੇ ਹਰਮਨਪ੍ਰੀਤ ਸਿੰਘ ਨੇ 59ਵੇਂ ਮਿੰਟ ਵਿੱਚ ਗੋਲ ਕੀਤੇ। ਅਰਜਨਟੀਨਾ ਲਈ ਇੱਕਲੌਤਾ ਗੋਲ 48ਵੇਂ ਮਿੰਟ ਵਿੱਚ ਸਕੁਥ ਕਾਸੇਲਾ ਨੇ ਕੀਤਾ। ਸ਼ੁਰੂਆਤ ਦੇ ਦੋ ਕੁਆਟਰ ਗੋਲ ਰਹਿਤ ਜਾਣ ਦੇ ਬਾਅਦ ਭਾਰਤ ਨੇ ਤੀਸਰੇ ਕੁਆਟਰ ਦੇ ਅੰਤ ਵਿੱਚ ਗੋਲ ਕਰ 1-0 ਦੀ ਲੀਡ ਲਈ ਸੀ। ਭਾਰਤ ਲਈ ਇਹ ਗੋਲ ਵਰੁਣ ਕੁਮਾਰ ਨੇ ਪੈਨਲਟੀ ਕਾਰਨਰ ਉੱਤੇ ਕੀਤਾ ਸੀ।