ਕੋਵਿਡ -19: ਸਰਕਾਰ ਵੱਲੋਂ ਕੀਵੀਜ਼ ਦੇ ਘਰ ਪਰਤਣ ਲਈ ਏਅਰ ਐਨਜ਼ੈੱਡ ਦੀਆਂ ਉਡਾਣਾਂ ਦੀਆਂ ਸੀਟਾਂ ‘ਤੇ ਪਾਬੰਦੀ

ਆਕਲੈਂਡ, 7 ਜੁਲਾਈ – ਸਰਕਾਰ ਨੇ ਪੁਸ਼ਟੀ ਕੀਤੀ ਹੈ ਕਿ ਉਹ ਨਿਊਜ਼ੀਲੈਂਡ ਵਾਪਸ ਆਉਣ ਦੇ ਚਾਹਵਾਨ ਲੋਕਾਂ ਲਈ ਇੰਟਰਨੈਸ਼ਨਲ ਉਡਾਣਾਂ ਦੀਆਂ ਸੀਟਾਂ ‘ਤੇ ਪਾਬੰਦੀ ਲਗਾ ਰਹੀ ਹੈ। ਅੱਜ ਸਵੇਰੇ ਇੱਕ ਬਿਆਨ ਵਿੱਚ ਕੁਆਰੰਟੀਨ ਤੇ ਆਈਸੋਲੇਸ਼ਨ ਸਹੂਲਤਾਂ ਦੀ ਇੰਚਾਰਜ ਮੰਤਰੀ ਮੇਗਨ ਵੁੱਡਜ਼ ਨੇ ਕਿਹਾ ਕਿ ਸਰਕਾਰ ਅਤੇ ਏਅਰ ਨਿਊਜ਼ੀਲੈਂਡ ਥੋੜ੍ਹੇ ਸਮੇਂ ਲਈ ਆਉਣ ਵਾਲੀਆਂ ਬੁਕਿੰਗਾਂ ਦਾ ਪ੍ਰਬੰਧਨ ਕਰਨ ਲਈ ਸਹਿਮਤ ਹੋਏ ਹਨ। ਮੰਤਰੀ ਵੁੱਡਜ਼ ਨੇ ਕਿਹਾ ਕਿ ਸਰਕਾਰ ਘਰ ਪਹੁੰਚਣ ਵਾਲੇ ਨਿਊਜ਼ੀਲੈਂਡ ਵਾਸੀਆਂ ਨੂੰ ਮੈਨੇਜਡ ਆਈਸੋਲੇਸ਼ਨ ਜਾਂ ਕੁਆਰੰਟੀਨ ਜਗ੍ਹਾ ਵਿੱਚ ਸੁਰੱਖਿਅਤ ਤੌਰ ‘ਤੇ ਰੱਖਣ ਦੇ ਯੋਗ ਬਣਾਏਗੀ।
ਵੁੱਡਜ਼ ਨੇ ਮੰਗਲਵਾਰ ਨੂੰ ਇੱਕ ਪ੍ਰੈੱਸ ਕਾਨਫ਼ਰੰਸ ਵਿੱਚ ਕਿਹਾ ਕਿ ਜਿਹੜਾ ਵੀ ਵਿਅਕਤੀ ਅਗਲੇ ਤਿੰਨ ਹਫ਼ਤਿਆਂ ਵਿੱਚ ਨਿਊਜ਼ੀਲੈਂਡ ਵਾਪਸ ਜਾਣ ਲਈ ਟਿਕਟ ਖ਼ਰੀਦ ਚੁੱਕਾ ਹੈ ਉਹ ਅਜੇ ਵੀ ਉਡਾਣ ਦੇ ਯੋਗ ਹੋ ਜਾਵੇਗਾ। ਜਿਨ੍ਹਾਂ ਨੇ ਆਪਣੀਆਂ ਯਾਤਰਾਵਾਂ ਦੀ ਯੋਜਨਾ ਬਣਾਈ ਹੈ ਅਤੇ ਉਡਾਣਾਂ ਬੁੱਕ ਕੀਤੀਆਂ ਹਨ ਉਹ ਅਜੇ ਵੀ ਘਰ ਆ ਸਕਦੇ ਹਨ। ਹਾਲਾਂਕਿ, ਕੀਵੀਜ਼ ਜਿਨ੍ਹਾਂ ਕੋਲ ਪਹਿਲਾਂ ਹੀ ਟਿਕਟ ਨਹੀਂ ਸੀ, ਉਹ ਅਗਲੇ ਤਿੰਨ ਹਫ਼ਤਿਆਂ ਵਿੱਚ ਉਡਾਣਾਂ ਬੁੱਕ ਨਹੀਂ ਕਰ ਸਕਣਗੇ।
ਵੁੱਡਜ਼ ਨੇ ਕਿਹਾ ਕਿ, ‘ਅਸੀਂ ਕਦੇ ਵੀ ਸਰਹੱਦ ਦੀਆਂ ਸਹੂਲਤਾਂ ਨੂੰ ਵੱਧ ਤੋਂ ਵੱਧ ਸਮਰੱਥਾ ‘ਤੇ ਪਹੁੰਚਣ ਨਹੀਂ ਦੇਵਾਂਗੇ। ਉਸ ਨੇ ਕਿਹਾ ਪਰ ਇਹ ਜ਼ਾਹਿਰ ਹੋ ਗਿਆ ਕਿ ਉਨ੍ਹਾਂ ਨੂੰ ਕਾਰਵਾਈ ਕਰਨ ਦੀ ਲੋੜ ਸੀ। ਵੁੱਡਜ਼ ਨੇ ਕਿਹਾ ਕਿ ਨਿਊਜ਼ੀਲੈਂਡ ਦੀ ਜਗ੍ਹਾ ਖ਼ਤਮ ਨਹੀਂ ਹੋ ਰਹੀ ਸੀ, ਪਰ ਇਸ ਨੂੰ ਮੈਨੇਜਡ ਕਰਨ ਦੀ ਲੋੜ ਹੈ। ਉਨ੍ਹਾਂ ਨੇ ਦੁਹਰਾਇਆ ਕਿ ਅਗਲੇ ਤਿੰਨ ਹਫ਼ਤਿਆਂ ਵਿੱਚ ਕੀਵੀਜ਼ ਉਡਾਣਾਂ ਲਈ ਬੁੱਕ ਕਰ ਸਕਦੇ ਹਨ, ਉਹ ਹਾਲੇ ਵੀ ਵਾਪਸ ਆ ਸਕਣਗੇ ਅਤੇ ਇਹ ਉਪਾਅ ਥੋੜ੍ਹੇ ਸਮੇਂ ਲਈ ਹੋਣਗੇ। ਉਨ੍ਹਾਂ ਨੇ ਉਮੀਦ ਕੀਤੀ ਕਿ ਨਵੀਂ ਬੁਕਿੰਗ ‘ਤੇ ਇਹ ਬਲਾਕ ਤਿੰਨ ਹਫ਼ਤਿਆਂ ਤੱਕ ਰਹੇਗਾ। ਇਹ ਸਰਕਾਰ ਨੂੰ ਇਸ ਗੱਲ ਬਾਰੇ ਵਧੇਰੇ ਪੱਕਾ ਯਕੀਨ ਦਿਵਾਏਗੀ ਕਿ ਕਿੰਨੇ ਲੋਕ ਵਾਪਸ ਆ ਰਹੇ ਹਨ। ਜਿਨ੍ਹਾਂ ਲੋਕਾਂ ਕੋਲ ਟਿਕਟ ਹੈ ਉਹ ਅਜੇ ਵੀ ਆਪਣੀ ਯਾਤਰਾ ਪੂਰੀ ਕਰ ਸਕਣਗੇ।
ਵੁੱਡਜ਼ ਨੇ ਕਿਹਾ ਕਿ ਇਹ ਨਿਊਜ਼ੀਲੈਂਡਰਾਂ ਨੂੰ ਘਰ ਵਾਪਸ ਲਿਆਉਣ ਬਾਰੇ ਹੈ। ਅਸੀਂ ਅਜਿਹਾ ਕਰ ਰਹੇ ਹਾਂ ਕਿਉਂਕਿ ਅਸੀਂ ਇਹ ਪੱਕਾ ਕਰ ਸਕਦੇ ਹਾਂ ਕਿ ਸਾਡੇ ਕੋਲ ਬਚਾਓ ਦੀ ਮਜ਼ਬੂਤ ਲਾਈਨ ਹੈ। ਵੁੱਡਜ਼ ਨੇ ਕਿਹਾ 17 ਜੂਨ ਤੋਂ ਸਾਰੇ 27,000 ਵਿਚੋਂ ਤਕਰੀਬਨ ਇੱਕ ਤਿਹਾਈ (28%) ਵੱਲੋਂ ਸਹੂਲਤਾਂ ਦੇ ਜ਼ਰੀਏ ਮੰਗ ਕੀਤੀ ਗਈ ਹੈ। ਉਨ੍ਹਾਂ ਨੇ ਨਿਊਜ਼ੀਲੈਂਡ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਉਹ ਅਜੇ ਵੀ ਘਰ ਆ ਸਕਣਗੇ। ਏਅਰ ਨਿਊਜ਼ੀਲੈਂਡ ਦੇਸ਼ ਵਿੱਚ ਆਉਣ ਵਾਲਿਆਂ ਵਿੱਚ ਲਗਭਗ 80% ਹਿੱਸਾ ਪਾਉਂਦਾ ਹੈ ਇਸ ਲਈ ਇਹ ਗੰਭੀਰ ਸੀ ਕਿ ਇਹ ਬੋਰਡ (ਉਡਾਣ) ਉੱਤੇ ਸੀ।
ਵੁੱਡਜ਼ ਨੇ ਕਿਹਾ ਕਿ ਸਰਕਾਰ ਇਸੇ ਤਰ੍ਹਾਂ ਦੇ ਉਪਾਅ ਕਰਨ ਲਈ ਹੋਰ ਏਅਰ ਲਾਈਨਾਂ ਨਾਲ ਗੱਲਬਾਤ ਕਰ ਰਹੀ ਹੈ। ਸਿੰਗਾਪੁਰ ਏਅਰਲਾਇੰਸ, ਅਮੀਰਾਤ ਨੇ ਹਾਲ ਹੀ ਵਿੱਚ ਨਿਊਜ਼ੀਲੈਂਡ ਲਈ ਨਿਰਧਾਰਿਤ ਸੇਵਾਵਾਂ ਮੁੜ ਸ਼ੁਰੂ ਕੀਤੀਆਂ ਹਨ। ਆਕਲੈਂਡ ਇੰਟਰਨੈਸ਼ਨਲ ਏਅਰ ਪੋਰਟ ਦੀ ਮੌਜੂਦਾ ਇੰਟਰਨੈਸ਼ਨਲ ਆਮਦ, ਏਅਰ ਨਿਊਜ਼ੀਲੈਂਡ ਨੂੰ ਛੱਡ ਕੇ, ਚਾਈਨਾ ਸਾਊਥਰਨ (ਹਰ ਹਫ਼ਤੇ ਇੱਕ ਫਲਾਈਟ), ਅਮੀਰਾਤ (ਚਾਰ ਪ੍ਰਤੀ ਹਫ਼ਤੇ), ਚਾਈਨਾ ਈਸਟਰਨ (ਇੱਕ ਹਫ਼ਤੇ ਵਿੱਚ ਇੱਕ) ਅਤੇ ਸਿੰਗਾਪੁਰ ਏਅਰ ਲਾਈਨ (ਤਿੰਨ ਪ੍ਰਤੀ ਹਫ਼ਤੇ) ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ ਨਿਊਜ਼ੀਲੈਂਡਰਾਂ ਦੇ ਆਪਣੇ ਘਰ ਵਾਪਸ ਆਉਣ ਵਾਲਿਆਂ ਦੀ ਗਿਣਤੀ ‘ਚ ਤੇਜ਼ੀ ਨਾਲ ਵਿਕਾਸ ਵੇਖ ਰਹੇ ਹਾਂ, ਜਦੋਂ ਕਿ ਦੁਨੀਆ ‘ਚ ਕੋਵਿਡ -19 ਮਹਾਂਮਾਰੀ ਦੀ ਸਥਿਤੀ ਖ਼ਰਾਬ ਹੁੰਦੀ ਜਾ ਰਹੀ ਹੈ।
ਵੁੱਡਜ਼ ਨੇ ਕਿਹਾ ਕਿ ਏਅਰ ਲਾਈਨਜ਼ ਨੂੰ ਅਹਿਸਾਸ ਹੋਇਆ ਕਿ ਉਨ੍ਹਾਂ ਨੂੰ ਜ਼ਿੰਮੇਵਾਰ ਬਣਨ ਦੀ ਜ਼ਰੂਰਤ ਹੈ ਅਤੇ ਉਹ ਕੋਵਿਡ -19 ਤੋਂ ਰੱਖਿਆ ਦਾ ਹਿੱਸਾ ਹਨ। ਭਾਰਤ ਤੋਂ ਆਖ਼ਰੀ ਵਤਨ ਵਾਪਸੀ (Repatriation Flight) 3 ਜੁਲਾਈ ਨੂੰ ਹੋਈ ਸੀ। ਇਹ ਇਕ ਵੱਡਾ ਅਤੇ ਕੰਪਲੈਕਸ ਓਪਰੇਸ਼ਨ ਹੈ।