ਗਿਸਬਰਨ ਦੀਆਂ ਸਿੱਖ ਸੰਗਤਾਂ ਨੇ ਬੰਦੀ ਛੋੜ ਦਿਵਸ ਮਨਾਇਆ

ਨਿਊਜ਼ੀਲੈਂਡ (ਸੌਦਾਗਰ ਸਿੰਘ ਬਾੜੀਆਂ) ਨਿਊਜ਼ੀਲੈਂਡ ਦਾ ਸ਼ਾਇਦ ਹੀ ਕੋਈ ਇਹੋ ਜਿਹਾ ਸ਼ਹਿਰ ਹੋਵੇ ਜਿਥੇ ਪੰਜਾਬੀ ਨਾ ਹੋਣ ਜਿਥੇ ਪੰਜਾਬੀ ਹੋਣ ਉੱਥੇ ਆਪਣੇ ਗੁਰਾਂ ਦੀ ਯਾਦ ‘ਚ ਇਕੱਤਰ ਨਾ ਹੋਣ ਇਹ ਤਾ ਅਸੰਭਵ ਹੈ। ਨਿਊਜ਼ੀਲੈਂਡ ਦਾ ਛੋਟਾ ਜਿਹਾ ਖੂਬਸੁਰਤ, ਸਮੁੰਦਰ ਦੇ ਕੰਡੇ ਤੇ ਵਸਿਆ ਸ਼ਹਿਰ ਗਿਸਬਰਨ, ਜਿਥੇ ਇੰਡੀਅਨ ਲੋਕ ਛੋਟੀ ਜਿਹੀ ਤਾਦਾਤ ‘ਚ ਵਸਦੇ ਹਨ। ਬੀਤੇ ਦਿਨ ਛੇਵੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬੰਦੀ ਛੋੜ ਦਿਵਸ ਤੇ ਦੀਵਾਲੀ ਨੂੰ ਮੁੱਖ ਰੱਖਦਿਆਂ ਦੁਪਹਿਰ ਦੇ ਦੀਵਾਨ ਸਜਾਉਣ ਲਈ ਇੱਕ ਹਾਲ ਦਾ ਪ੍ਰਬੰਧ ਕੀਤਾ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ …..ਦੇ ਪ੍ਰਕਾਸ਼ ਉਪਰੰਤ ਸੁਖਮਨੀ ਸਾਹਿਬ ਜੀ ਦੇ ਪਾਠ ਤੇ ਦੀਵਾਨ ਸਜਾਏ ਗਏ। ਸਜੇ ਦੀਵਾਨਾਂ ਦੀ ਸ਼ੁਰੂਆਤ ਸਮੇਂ ਭਾਈ ਹਰਦੇਵ ਸਿੰਘ ਜੀ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਇਤਹਾਸ ਸੰਗਤਾਂ ਦੇ ਸਨਮੁੱਖ  ਕੀਤਾ। ਉਪਰੰਤ ਟੀ ਪੁੱਕੀ ਗੁਰੂਘਰ ਵਿਖੇ ਕੀਰਤਨੀਏ ਦੀ ਸੇਵਾ ਨਿਭਾ ਰਹੇ ਭਾਈ ਪ੍ਰੀਤਮ ਸਿੰਘ ਜੀ ਫ਼ਗਵਾੜਾ ਵਾਲਿਆ ਦੇ ਜਥੇ ਨੇ ਇਲਾਹੀ ਬਾਣੀ ਦੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਤੇ ਸੰਗਤਾਂ ਲਈ ਚਾਹ ਪਕੋੜੇ ਤੇ ਗੁਰੂ ਲੰਗਰ ਦਾ ਵਿਸ਼ੇਸ ਪ੍ਰਬੰਧ ਕੀਤਾ ਗਿਆ। ਇਸ ਸ਼ਹਿਰ ਦਾ ਵਸਨੀਕ ਗੋਰਾ ਜੋ ਰਾਧਾ ਸੁਆਮੀ ਹੈ ਤੇ ਸਿੱਖ ਧਰਮ ਦਾ ਪ੍ਰੇਮੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਪਾਸ਼ਕ ਹੋਣ ਕਰਕੇ ਗੁਰੂ ਦੇ ਦਰਸ਼ਨਾਂ ਲਈ ਪਹੁੰਚਿਆ। ਜਿਸ ਨੇ ਦੋ ਘੰਟੇ ਲਗਾਤਾਰ ਧੁੱਪ ਦੀ ਪ੍ਰਵਾਹ ਨਾ ਕਰਦਿਆ ਸੰਗਤਾਂ ਦੇ ਜੋੜਿਆ ਵਿੱਚ ਖੜ ਕੇ ਗੁਰੂ ਦੇ ਦਰਸ਼ਨ ਤੇ ਕੀਰਤਨ ਸਰਵਣ ਕੀਤਾ।