ਨਿਊਜ਼ੀਲੈਂਡ ‘ਚ ਸੱਤਾਧਾਰੀ ਨੈਸ਼ਨਲ ਪਾਰਟੀ ਲਈ ਫੰਡ ਰੇਜ਼ਿੰਗ ਡਿਨਰ ਆਯੋਜਿਤ

ਨਿਊਜ਼ੀਲੈਂਡ (ਸੌਦਾਗਰ ਸਿੰਘ ਬਾੜੀਆਂ)-ਪੰਜਾਬੀ ਬੂਜ਼ ਬ੍ਰਦਰਜ਼ ਤੇ ਰੋਟੋਰੂਆ ‘ਚ ਵਸਦੇ ਪੰਜਾਬੀ ਭਾਈਚਾਰੇ ਵਲੋਂ ਸੱਤਾਧਾਰੀ ਨੈਸ਼ਨਲ ਪਾਰਟੀ ਲਈ ਜਿਮਨੀ ਰੈਸਟੋਰੇਟ (ਰੋਟੋਰੂਆ) ਵਿਖੇ ਫੰਡ ਰੇਜ਼ਿੰਗ ਪਾਰਟੀ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਨੈਸ਼ਨਲ ਪਾਰਟੀ ਦੇ ਰੋਟੋਰੂਆ ਤੋਂ ਸਾਂਸਦ ਟੌਡ ਮੈਕਲੇ ਤੇ ਉਹਨਾਂ ਦੀ ਧਰਮ ਪਤਨੀ ਹਾਜ਼ਿਰ ਹੋਏ। ਇਸ ਮੋਕੇ ਟੌਡ ਮੈਕਲੇ ਨੇ ਪਹਿਲਾ ਆਲ ਬਲੈਕ ਦੇ ਵਿਸ਼ਵ ਚੈਪੀਅਨ ਬਣਨ ਦੀਆ ਵਧਾਈਆ ਪੰਜਾਬੀ ਭਾਈਚਾਰੇ ਨਾਲ ਸਾਂਝੀਆ ਕੀਤੀਆ, ਪ੍ਰਧਾਨ ਮੰਤਰੀ ਜੋਹਨ ਕੀ ਦੀ ਪ੍ਰਧਾਨਗੀ ਹੇਠ ਸਰਕਾਰ ਦੀਆ ਪ੍ਰਾਪਤੀਆ ਤੇ ਚਾਨਣਾ ਪਾਇਆ ਤੇ …..ਪੰਜਾਬੀ ਭਾਈਚਾਰੇ ਵਲੋਂ ਨੈਸ਼ਨਲ ਪਾਰਟੀ ਦੀ ਕੀਤੀ ਤੇ ਕੀਤੀ ਜਾ ਰਹੀ ਹਮਾਇਤ ਦੀ ਸ਼ਲਾਘਾ ਕਰਦਿਆ ਇਸ ਮੌਕੇ ਪਹੁੰਚੀਆਂ ਸ਼ਖਸੀਅਤਾਂ ਤੇ ਪੰਜਾਬੀ ਭਾਈਚਾਰੇ ਦਾ ਪ੍ਰਧਾਨ ਮੰਤਰੀ ਜੋਹਨ ਕੀ ਤੇ ਆਪਣੇ ਵਲੋਂ ਧੰਨਵਾਦ ਕੀਤਾ। ਇਸ ਮੌਕੇ ਬੋਲਦਿਆਂ ਬੇ-ਆਫ਼ ਪਲੈਂਟੀ ਦੇ ਉਘੇ ਬਿਜ਼ਨੈਸਮੇਨ ਸ. ਬਲਜੀਤ ਸਿੰਘ ਨੇ ਟੌਡ ਮੈਕਲੇ ਨੂੰ ਯਕੀਨ ਦਵਾਇਆ ਕਿ ਅਸੀਂ ਨੈਸ਼ਨਲ ਪਾਰਟੀ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਾਂ ਤੇ ਸੱਤਾ ਵਿੱਚ ਨੈਸ਼ਨਲ ਪਾਰਟੀ ਦੀ ਸਰਕਾਰ ਵੇਖਣਾ ਚਾਹੁੰਦੇ ਹਾਂ। ਇਸ ਮੌਕੇ ਤੇ ਸ. ਬਲਜੀਤ ਸਿੰਘ ਤੇ ਪੰਜਾਬੀ ਭਾਈਚਾਰੇ ਵਲੋਂ ਟੌਡ ਮੈਕਲੇ ਨੂੰ ਇੱਕ ਚੈੱਕ ਤੇ ਯਾਦ ਚਿੰਨ ਭੇਟ ਕੀਤਾ ਗਿਆ। ਇਸ ਮੌਕੇ ਇਲਾਕੇ ਦੀਆ ਸਨਮਾਨ-ਯੋਗ ਸ਼ਖਸੀਅਤਾਂ ਤੇ ਨੈਸ਼ਨਲ ਪਾਰਟੀ ਦੇ ਸਮਰਥਕ ਸੁਖਜੀਤ ਸਿੰਘ, ਨਿਰਮਲ ਸਿੰਘ, ਮਨੋਹਰ ਸਿੰਘ, ਹਰਮਿੰਦਰ ਸਿੰਘ, ਹਰਪਾਲ ਸਿੰਘ ਸ਼ੇਰਗਿਲ, ਪੂਰਨ ਸਿੰਘ ਬੰਗਾ, ਜਸਵੀਰ ਸਿੰਘ ਸਮਰਾ, ਚਰਨਜੀਤ ਸਿੰਘ, ਪਰਮਵੀਰ ਸਿੰਘ ਤੇ ਸੌਦਾਗਰ ਸਿੰਘ ਬਾੜੀਆਂ ਹਾਜ਼ਿਰ ਸਨ।