ਗੁਰੂਮਿਲਾਪ ਸੰਸਥਾ ਵੱਲੋਂ ਗੁਰਦਵਾਰਾ ਸਿੰਘ ਸਭਾ ਵਿਖੇ ਸਲਾਨਾਂ ਸਮਾਗਮ

ਸੈਕਰਾਮੈਂਟੋ (ਕੈਲੀਫੋਰਨੀਆ), 18 ਜੁਲਾਈ ( ਹੁਸਨ ਲੜੋਆ ਬੰਗਾ) – ਗੁਰੂਮਿਲਾਪ ਸੰਸਥਾ ਜਿਹੜੀ ਸਿੱਖੀ ਸਿੱਖਿਆ ਗੁਰ ਵਿਚਾਰ ਦੇ ਸਲੋਗਨ ਹੇਠ ਰਾਜਸਥਾਨ ਦੇ ਅਲਵਰ ਵਿਖੇ ਗਰੀਬ ਸਾਬਤ ਸੂਰਤ ਸਿੱਖ ਬੱਚਿਆਂ ਲਈ ਸਕੂਲ ਚਲਾਕੇ ਟੋਟਲੀ ਮੁਫ਼ਤ ਵਿੱਦਿਆ ਮਹੱਇਆ ਕਰਵਾ ਰਹੀ ਹੈ। ਇਹਨਾਂ ਵੱਲੋ ਵਿੱਦਿਆ ਦਾ ਚਾਨਣ ਵੰਡਣ ਲਈ, ਸੰਗਤ ਨੂੰ ਸੰਸਥਾ ਦੇ ਕੰਮਾਂ ਤੋਂ ਜਾਣੂ ਕਰਵਾਉਣ ਲਈ ਸਲਾਨਾ ਕੀਰਤਨ ਦਰਬਾਰ ਗੁਰਦਵਾਰਾ ਸਿੰਘ ਸਭਾ ਵਿਖੇ 9 ਜੁਲਾਈ ਦਿਨ ਐਤਵਾਰ ਨੂੰ ਕਰਵਾਇਆ ਗਿਆ, ਜਿੱਥੇ ਸੰਸਥਾ ਦੇ ਮੋਢੀ ਸ. ਜਗਦੀਸ਼ ਸਿੰਘ ਨੇ ਦੱਸਿਆ ਕਿ ਅਗਰ ਸੰਗਤ ਦੇ ਵਿੱਚੋਂ ਕੋਈ ਬੱਚਾ ਗੋਦ ਲੈਕੇ ਪੜ੍ਹਾਉਣਾ ਚਾਹੇ ਤਾਂ ਮਹੀਨੇ ਦੀ ਫੀਸ 20 ਡਾਲਰ ਦੇਕੇ ਸੇਵਾ ਲੈ ਸਕਦਾ ਹੈ। ਅਗਰ ਇੰਡੀਆ ਤੋ ਕਿਸੇ ਨੇ ਸੇਵਾ ਲੈਣੀ ਹੋਵੇ ਤਾਂ 1600 ਰੁਪਏ ਪ੍ਰਤੀ ਮਹੀਨਾ ਆਪਣੇ ਦਸਵੰਧ ਵਿੱਚੋਂ ਕੱਢਕੇ ਲੈ ਸਕਦਾ ਹੈ। ਇਸੇ ਤਰੀਕੇ ਅਲਵਰ ਦੇ ਸਕੂਲ ਦੇ ਵਿੱਚ ਤਕਰੀਬਨ 300 ਤੋਂ ਜ਼ਿਆਦਾ ਬੱਚੇ ਪੜ੍ਹਦੇ ਹਨ, ਅਤੇ ਤਕਰੀਬਨ 25 ਤੋਂ ਜ਼ਿਆਦਾ ਸਟਾਫ ਦੇ ਮੈਂਬਰ ਨੇ। ਇੱਥੇ ਬੱਚਿਆਂ ਲਈ ਲੰਚ ਦਾ ਵੀ ਮੁੱਫਤ ਪ੍ਰਬੰਧ ਹੈ। ਅਗਰ ਲੰਚ ਦੀ ਸੇਵਾ ਲੈਣੀ ਹੋਵੇ ਤਾਂ ਮਹੀਨੇ ਦੀ ਸੇਵਾ ਤਕਰੀਬਨ 1300 ਡਾਲਰ ਦੇਕੇ ਲੈ ਸਕਦਾ ਹੈ। ਇਸ ਮੌਕੇ ਜਿੱਥੇ ਗੁਰੂ ਘਰ ਦੇ ਕੀਰਤਨੀਏ ਭਾਈ ਸਰਬਜੀਤ ਸਿੰਘ ਦੇ ਜਥੇ ਨੇ ਕੀਰਤਨ ਕੀਤਾ, ਓਥੇ ਗੁਰਦਵਾਰਾ ਸਹਿਬ ਦੇ ਸੈਕਟਰੀ ਭਾਈ ਗੁਰਪ੍ਰੀਤ ਸਿੰਘ ਮਾਨ ਅਤੇ ਗੁਰੂਘਰ ਦੇ ਮੁੱਖ ਸੇਵਾਦਾਰ ਭਾਈ ਮਲਕੀਤ ਸਿੰਘ ਕਰਨਾਲ ਨੇ ਵੀ ਸੰਗਤਾਂ ਨੂੰ ਗੁਰੂਮਿਲਾਪ ਸੰਸਥਾਂ ਦੀਆਂ ਪ੍ਰਾਪਤੀਆਂ ਤੋਂ ਸੰਗਤ ਨੂੰ ਜਾਣੂ ਕਰਵਾਇਆ। ਪੀਸੀਏ ਮੈਂਬਰ ਗੁਰਨੇਕ ਸਿੰਘ ਬਾਗੜੀ ਨੇ ਵੀ ਆਪਣੇ ਤਜ਼ਰਬੇ ਵਿੱਚੋਂ ਗੁਰਮਿਲਾਪ ਸੰਸਥਾ ਦੇ ਸੰਬੰਧ ਵਿੱਚ ਆਪਣੇ ਵਿਚਾਰ ਰੱਖੇ। ਇਸ ਤੋਂ ਬਿਨਾ ਪ੍ਰਕਾਸ਼ ਸਿੰਘ ਪ੍ਰੇਮੀ, ਬੀਬੀ ਕੁਲਵੰਤ ਕੌਰ, ਬੀਬੀ ਕਮਲਪ੍ਰੀਤ ਕੌਰ, ਭਾਈ ਹਰਵਿੰਦਰ ਸਿੰਘ ਆਦਿ ਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ, ਅਤੇ ਪੰਥ ਦੇ ਮਹਾਨ ਕੀਰਤਨੀਏ ਭਾਈ ਓਂਕਾਰ ਸਿੰਘ ਨੇ ਗੁਰਬਾਣੀ ਦਾ ਕੀਰਤਨ ਕਰਕੇ ਸ਼ਪੈਸ਼ਲ ਹਾਜ਼ਰੀ ਭਰੀ।