ਗ੍ਰਾਊਂਡਸਵੈਲ ਨਿਊਜ਼ੀਲੈਂਡ ਦੇ ਪੇਂਡੂ ਖੇਤਰ ਦੀਆਂ ਚਿੰਤਾਵਾਂ ‘ਤੇ ‘ਮਦਰ ਆਫ਼ ਆਲ ਪ੍ਰੋਟੈਸਟਸ’

ਆਕਲੈਂਡ, 21 ਨਵੰਬਰ – ਅੱਜ ਸੈਂਕੜੇ ਟਰੈਕਟਰ, 4WDs, Utes ਅਤੇ ਹੋਰ ਵਾਹਨ ਆਕਲੈਂਡ ਦੇ CBD ‘ਚ ਅਤੇ ਹੋਰ ਟਾਊਨ ਸੈਂਟਰਾਂ ‘ਚ ਪਹੁੰਚੇ, ਜੋ ਦੇਸ਼ ਵਿਆਪੀ ਗ੍ਰਾਊਂਡਸਵੈਲ ਵਿਰੋਧ ‘ਮਦਰ ਆਫ਼ ਆਲ ਪ੍ਰੋਟੈਸਟਸ’ ਦਾ ਹਿੱਸਾ ਹਨ।
ਪੇਂਡੂ ਖੇਤਰ ਅਤੇ ਇਨ੍ਹਾਂ ਦੇ ਕਸਬਿਆਂ ਦੇ ਹਮਾਇਤੀ ਕਈ ਸਰਕਾਰੀ ਨਿਯਮਾਂ ਦਾ ਵਿਰੋਧ ਕਰਨ ਲਈ ਦੇਸ਼ ਭਰ ਵਿੱਚ ਸੜਕਾਂ ‘ਤੇ ਆਏ। ਖ਼ਬਰ ਮੁਤਾਬਿਕ ਦੁਪਹਿਰ 12 ਵਜੇ ਟਰੈਕਟਰ ਅਤੇ 4WDs ਆਪਣੇ ਹੌਰਨ ਦੀ ਅਵਾਜ਼ ਰਾਹੀ ਤਾਕਤ ਦਾ ਇੱਕ ਸਾਂਝਾ ਪ੍ਰਦਰਸ਼ਨ ਕਰਦੇ ਦੱਖਣੀ ਮੋਟਰ ਵੇ ਤੋਂ ਆਕਲੈਂਡ ਦੇ ਸੀਬੀਡੀ ਵਿੱਚ ਜਾਂਦੇ ਵੇਖੇ ਗਏ।
ਇਸ ਤੋਂ ਇਲਾਵਾ ਵੈਲਿੰਗਟਨ ‘ਚ ਸਿਟੀ ਸੈਂਟਰ ਵੱਲ ਵੀ ਟਰੈਕਟਰ ਜਾਂਦੇ ਵਿਖੇ, ਜਦੋਂ ਕਿ ਝੰਡੇ ਵਾਲੀਆਂ ਕਾਰਾਂ ਹੈਮਿਲਟਨ ਵਿੱਚੋਂ ਹੋ ਕੇ ਲੰਘ ਰਹੀਆਂ ਸਨ।
ਇਹ ਸਾਰੇ ਵਿਰੋਧ ਪ੍ਰਦਰਸ਼ਨ ਪੇਂਡੂ ਲਾਬੀ ਗਰੁੱਪ ਗਰਾਊਂਡਸਵੈਲ ਦੁਆਰਾ ਆਯੋਜਿਤ ਕੀਤੇ ਤੇ ਜੁਲਾਈ ਵਿੱਚ ਇੱਕ ਅਜਿਹਾ ਵਿਰੋਧ Howl ਵੱਲੋਂ ਕੀਤਾ ਗਿਆ ਸੀ। ਗਰੁੱਪ, ਆਪਣੀ ਵੈੱਬਸਾਈਟ ਦੇ ਅਨੁਸਾਰ, ਤਾਜ਼ੇ ਪਾਣੀ, ਸਵਦੇਸ਼ੀ ਜੈਵ ਵਿਭਿੰਨਤਾ, ਜਲਵਾਯੂ ਤਬਦੀਲੀ ਅਤੇ ਕ੍ਰਾਊਨ ਪੇਸਟੋਰਲ ਲੈਂਡ ਰਿਫਾਰਮ ਬਿੱਲ ਨਾਲ ਸਬੰਧਿਤ ‘ਅਕਾਰਜ ਨਿਯਮਾਂ’ ਨੂੰ ਰੋਕਣ ਅਤੇ ਮੁੜ ਲਿਖਣ ਦੀ ਮੰਗ ਕਰ ਰਿਹਾ ਹੈ।
ਇਹ ਕਿਸਾਨਾਂ ਅਤੇ ਦਿਹਾਤੀ (Rural) ਭਾਈਚਾਰਿਆਂ ਦੇ ਵੱਲੋਂ ਇੱਕ ਮਜ਼ਬੂਤ ਵਕਾਲਤ ਦੀ ਆਵਾਜ਼ ਵੀ ਚਾਹੁੰਦਾ ਹੈ, ਖੇਤਰੀ/ਜ਼ਿਲ੍ਹੇ ਦੇ ਮਤਭੇਦਾਂ ਦੇ ਅਨੁਸਾਰ ਵਾਤਾਵਰਣ ਸੰਬੰਧੀ ਮੁੱਦਿਆਂ ਦੇ ਹੱਲ ਅਤੇ ਜੈਵਿਕ ਵਿਭਿੰਨਤਾ ਅਤੇ ਸੰਭਾਲ ਟਰੱਸਟਾਂ ਵਰਗੀਆਂ ਜ਼ਮੀਨੀ ਪੱਧਰ ਦੀਆਂ ਸੈਂਕੜੇ ਪਹਿਲਕਦਮੀਆਂ ਲਈ ਹਮਾਇਤ ਵੀ ਚਾਹੁੰਦਾ ਹੈ।