ਚੀਨੀ ਕਾਮਿਆਂ ‘ਤੇ ਨਿਰਭਰਤਾ ਘਟਾਉਣ ਦੀ ਜ਼ਰੂਰਤ : ਓਬਾਮਾ

ਸ਼ੇਲਰੇਟ, 7 ਸਤੰਬਰ (ਇੇਜੰਸੀ) – ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਸਿੱਖਿਆ ਪ੍ਰਣਾਲੀ ਵਿੱਚ ਸੁਧਾਰ ‘ਤੇ ਜ਼ੋਰ ਦਿੱਤਾ ਹੈ, ਤਾਂ ਕਿ ਅਮਰੀਕੀ ਕੰਪਨੀਆਂ ਨੂੰ ਕਰਮਚਾਰੀਆਂ ਲਈ ਚੀਨ ਵੱਲ ਨਾ ਦੇਖਣਾ ਪਵੇ। ਇਸ ਮੁੱਦੇ ‘ਤੇ ਚੀਨ ਅਤੇ ਭਾਰਤ ਨੂੰ ਇਕ ਹੀ ਜਮਾ ਵਿੱਚ ਰੱਖਣ ਵਾਲੇ ਓਬਾਮਾ ਨੇ ਟਾਈਮ…….. ਵਾਰਨਰ ਕੇਬਲ ਏਰੀਨਾ ਵਿੱਚ ਆਯੋਜਿਤ ਡੈਮੋਕ੍ਰੇਟਿਕ ਰਾਸ਼ਟਰੀ ਸੰਮੇਲਨ ਦੇ ਸਮਾਪਨ ਸਮਾਰੋਹ ਵਿੱਚ ਆਪਣੇ ਸੰਬੋਧਨ ਵਿੱਚ ਭਾਰਤ ਦਾ ਨਾਮ ਨਹੀਂ ਲਿਆ। ਓਬਾਮਾ ਨੇ ਕਿਹਾ ਕਿ ਤੁਹਾਡੇ ਕੋਲ ਵਿਕਲਪ ਹੈ ਕਿ ਅਸੀਂ ਸਿੱਖਿਆ ਵਿੱਚ ਸੁਧਾਰ ਕਰੀਏ ਤਾਂ ਕਿ ਕਿਸੇ ਅਮਰੀਕੀ ਬੱਚੇ ਨੂੰ ਭੀੜਭਾੜ ਵਾਲੀ ਸ਼੍ਰੇਣੀ ਅਤੇ ਸੁਵਿਧਾਹੀਣ ਸਕੂਲ ਦੀ ਵਜ੍ਹਾ ਕਾਰਨ ਪੜ੍ਹਾਈ ਨਾ ਛੱਡਣੀ ਪਵੇ।
ਰਾਸ਼ਟਰਪਤੀ ਨੇ ਕਿਹਾ ਕਿ ਕਿਸੇ ਪਰਿਵਾਰ ਨੂੰ ਸਿਰਫ਼ ਇਸ ਲਈ ਕਿਨਾਰੇ ਨਹੀਂ ਕਰਨਾ ਚਾਹੀਦਾ ਕਿ ਉਸ ਦੇ ਕੋਲ ਪੈਸਾ ਨਹੀਂ ਹੈ। ਕੰਪਨੀਆਂ ਨੂੰ ਇਹ ਬਿਹਤਰ, ਵਧੀਆ ਕਾਮੇ ਨਾ ਮਿਲਣ ਦੀ ਵਜ੍ਹਾ ਨਾਲ ਚੀਨ ਦੇ ਕਰਮਚਾਰੀਆਂ ‘ਤੇ ਨਿਰਭਰ ਹੋਣਾ ਪੈਂਦਾ ਹੈ। ਉਨ੍ਹਾਂ ਨੇ ਕਿਹਾ ਕਿ ਸਿੱਖਿਆ ਨੇ ਉਸ ਨੂੰ ਮੌਕਾ ਦਿੱਤਾ। ਓਬਾਮਾ ਨੇ ਕਿਹਾ ਕਿ ਪਹਿਲੀ ਵਾਰ ਕਰੀਬ ਸਾਰੇ ਪ੍ਰਾਂਤਾਂ ਨੇ ਆਪਣੇ ਇਥੋਂ ਦੇ ਸਿੱਖਿਆ ਦੇ ਪੱਧਰ ਵਿੱਚ ਸੁਧਾਰ ਦੇ ਮੁੱਦੇ ‘ਤੇ ਕਦਮ ਵਧਾਇਆ ਹੈ।