ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਪਹਿਲਾ ਟੀ-20 ਅੱਜ ਯੁਵਰਾਜ ‘ਤੇ ਨਜ਼ਰਾਂ

ਵਿਸਾਖਾਪਟਨਮ, 7 ਸਤੰਬਰ (ਏਜੰਸੀ) – ਕੈਂਸਰ ਨੂੰ ਮਾਤ ਦੇ ਕੇ ਅੰਤਰਰਾਸ਼ਟਰੀ ਕ੍ਰਿਕਟ ਵਿਚ ਵਾਪਸੀ ਕਰਨ ਵਾਲੇ ਭਾਰਤ ਦੇ ਵਿਸ਼ਵ ਕੱਪ ਦੇ ਨਾਇਕ ਯੁਵਰਾਜ ਸਿੰਘ ਅੱਜ ਸ਼ਨੀਵਾਰ ਨੂੰ ਇਥੇ ਜਦੋਂ ਨਿਊਜ਼ੀਲੈਂਡ ਦੇ ਖਿਲਾਫ਼ ਪਹਿਲੇ ਟਵੰਟੀ-20 ਅੰਤਰਰਾਸ਼ਟਰੀ ਕ੍ਰਿਕਟ ਮੈਚ ਵਿੱਚ ਮੈਦਾਨ ‘ਤੇ ਉਤਰਨਗੇ ਤਾਂ ਸਾਰਿਆਂ ਦੀ ਨਜ਼ਰਾਂ ਇਸ ਬੱਲੇਬਾਜ਼ ‘ਤੇ ਟਿਕੀਆਂ ਰਹਿਣਗੀਆਂ। ਯੁਵਰਾਜ ਵਿਸ਼ਵ ਕੱਪ 2011 ਵਿਚੱ ਮੈਨ ਆਫ਼ ਦਾ ਟੂਰਨਾਮੈਂਟ ਚੁਣੇ ਗਏ ਸਨ, ਪ੍ਰੰਤੂ ਇਸ ਦੇ ਕੁਝ ਦਿਨ ਬਾਅਦ ਹੀ ਪਤਾ ਚੱਲਿਆ ਸੀ ਕਿ ਉਸ ਦੇ ਦੋਵੇਂ ਫੇਫੜਿਆਂ ਵਿਚਕਾਰ ਕੈਂਸਰ ਹੈ। ਜਦੋਂ ਇਹ ਪਤਾ ਲੱਗਿਆ ਤਾਂ ਉਸ ਦਾ ਕੈਰੀਅਰ ਖ਼ਤਰੇ ਵਿੱਚ ਦਿਖਾਈ ਦਿੱਤਾ, ਪ੍ਰੰਤੂ ਉਨ੍ਹਾਂ ਨੇ ਕੀਮੋਥੈਰੇਪੀ ਦੇ ਤਿੰਨ ਪੜਾਵਾਂ ਤੋਂ ਗੁਜਰਣ ਦੇ ਬਾਵਜੂਦ ਕੁਝ ਮਹੀਨੇ ਬਾਅਦ ਹੀ ਕ੍ਰਿਕਟ ਵਿੱਚ ਵਾਪਸੀ ਕਰ ਲਈ। ਜ਼ਿਕਰਯੋਗ ਹੈ ਕਿ ਭਾਰਤ ਹਾਲੇ ਤੱਕ ਨਿਊਜ਼ੀਲੈਂਡ ਨਾਲ ਜਿੰਨੇ ਟੀ-20 ਮੈਚ ਖੇਡਿਆ ਹਾਲੇ ਇਕ ਵਿੱਚ ਵੀ ਜਿੱਤ ਹਾਸਲ ਨਹੀਂ ਕਰ ਸਕਿਆ।