ਨਿਸ਼ਾਨੇਬਾਜ਼ੀ: ਨੈਨਸੀ ਨੇ ਸੋਨੇ ਅਤੇ ਇਲਾਵੇਨਿਲ ਨੇ ਚਾਂਦੀ ਦਾ ਤਗਮਾ ਜਿੱਤਿਆ

ਜਕਾਰਤਾ, 11 ਜਨਵਰੀ – ਇੱਥੇ ਏਸ਼ਿਆਈ ਉਲੰਪਿਕ ਕੁਆਲੀਫਾਇਰ ਦੇ ਮਹਿਲਾ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿੱਚ ਭਾਰਤ ਦੀ ਉਭਰਦੀ ਨਿਸ਼ਾਨੇਬਾਜ਼ ਨੈਨਸੀ ਨੇ ਸੋਨੇ ਦਾ ਤਗਮਾ ਅਤੇ ਉਲੰਪਿਅਨ ਇਲਾਵੇਨਿਲ ਵਲਾਰਿਵਾਨ ਨੇ ਚਾਂਦੀ ਦਾ ਤਗਮਾ ਜਿੱਤਿਆ।
ਜੂਨੀਅਰ ਵਿਸ਼ਵ ਟੀਮ ਦੀ ਚੈਂਪੀਅਨ ਨੈਨਸੀ 8 ਨਿਸ਼ਾਨੇਬਾਜ਼ਾਂ ਦੇ ਫਾਈਨਲ ਮੁਕਾਬਲੇ ਵਿੱਚ 252.8 ਅੰਕਾਂ ਨਾਲ ਸਿਖਰ ’ਤੇ ਰਹੀ। ਨੈਨਸੀ ਦੀ ਹਮਵਤਨ ਇਲਾਵੇਨਿਲ ਥੋੜ੍ਹੇ ਫਰਕ ਨਾਲ ਸੋਨ ਤਗਮਾ ਜਿੱਤਣ ਤੋਂ ਖੁੰਝ ਗਈ। ਉਸ ਨੇ 252.7 ਅੰਕਾਂ ਨਾਲ ਚਾਂਦੀ ਦਾ ਤਗਮਾ ਜਿੱਤਿਆ। ਭਾਰਤ ਦੇ ਵਿਸ਼ਵ ਚੈਂਪੀਅਨ ਨਿਸ਼ਾਨੇਬਾਜ਼ ਰੁਦਰਾਂਕਸ਼ ਪਾਟਿਲ ਨੇ ਪੁਰਸ਼ਾਂ ਦੀ 10 ਮੀਟਰ ਏਅਰ ਰਾਈਫਲ ਵਿੱਚ 228.7 ਅੰਕਾਂ ਨਾਲ ਕਾਂਸੇ ਦਾ ਤਗਮਾ ਜਿੱਤਿਆ।