ਜੂਨੀਅਰ ਹਾਕੀ ਵਰਲਡ ਕੱਪ: ਜਰਮਨੀ ਨੇ ਭਾਰਤ ਨੂੰ ਸੈਮੀ-ਫਾਈਨਲ ‘ਚ 4-2 ਨਾਲ ਹਰਾਇਆ, ਭਾਰਤ ਦਾ ਫਾਈਨਲ ‘ਚ ਪੁੱਜਣ ਦਾ ਸੁਫ਼ਨਾ ਟੁੱਟਿਆ

ਭੁਬਨੇਸ਼ਵਰ, 3 ਦਸੰਬਰ – ਇੱਥੇ ਕਾਲਿੰਗਾ ਸਟੇਡੀਅਮ ‘ਚ ਖੇਡੇ ਗਏੇ ਜੂਨੀਅਰ ਹਾਕੀ ਵਰਲਡ ਕੱਪ ਦੇ ਦੂਸਰੇ ਸੈਮੀ-ਫਾਈਨਲ ਮੁਕਾਬਲੇ ‘ਚ ਜਰਮਨੀ ਨੇ ਭਾਰਤੀ ਟੀਮ ਨੂੰ 4-2 ਨਾਲ ਹਾਰ ਦਿੱਤਾ ਅਤੇ ਜਰਮਨੀ ਦੀ ਟੀਮ ਫਾਈਨਲ ‘ਚ ਪਹੁੰਚ ਗਈ ਹੈ। ਸਾਬਕਾ ਵਰਲਡ ਚੈਂਪੀਅਨ ਭਾਰਤੀ ਟੀਮ ਦਾ ਫਾਈਨਲ ਵਿੱਚ ਪਹੁੰਚਣ ਦਾ ਸੁਫ਼ਨਾ ਟੁੱਟ ਗਿਆ ਹੈ। ਇਸ ਟੂਰਨਾਮੈਂਟ ਦੇ ਫਾਈਨਲ ਮੁਕਾਬਲੇ ਵਿੱਚ ਜਰਮਨੀ ਦਾ ਮੁਕਾਬਲਾ ਅਰਜਨਟੀਨਾ ਨਾਲ ਹੋਵੇਗਾ। ਜਰਮਨੀ ਵੱਲੋਂ ਐਰਿਕ ਕਲਿਨਲੀਨ ਨੇ 15ਵੇਂ ਮਿੰਟ ‘ਚ, ਅਰੋਨ ਫਲੈਟਨ ਨੇ 21ਵੇਂ ਮਿੰਟ ‘ਚ, ਕਪਤਾਨ ਹੇਨਜ਼ ਮੁਲਰ ਨੇ 24ਵੇਂ ਮਿੰਟ ‘ਚ ਅਤੇ ਕ੍ਰਿਸਟੋਫਰ ਨੇ 25ਵੇਂ ਮਿੰਟ ‘ਚ ਗੋਲ ਕੀਤੇ। ਭਾਰਤ ਵੱਲੋਂ ਉੱਤਮ ਸਿੰਘ ਨੇ 25ਵੇਂ ਮਿੰਟ ‘ਚ ਅਤੇ ਬੌਬੀ ਸਿੰਘ ਧਾਮੀ ਨੇ 60ਵੇਂ ਮਿੰਟ ‘ਚ ਗੋਲ ਕੀਤੇ।