ਜੈਸਿੰਡਾ ਅਰਡਰਨ ਨੂੰ ਨਵਾਂ ਲੇਬਰ ਆਗੂ ਚੁਣਿਆ, ਲਿਟਿਲ ਵੱਲੋਂ ਪਾਰਟੀ ਲੀਡਰ ਵਜੋਂ ਅਸਤੀਫ਼ਾ

ਵੈਲਿੰਗਟਨ, 1 ਅਗਸਤ – ਵਿਰੋਧੀ ਲੇਬਰ ਪਾਰਟੀ ਦੇ ਪਾਰਟੀ ਲੀਡਰ ਐਂਡਰਿਊ ਲਿਟਿਲ ਦੇ ਪਾਰਟੀ ਲੀਡਰ ਵਜੋਂ ਕਦਮ ਪਿੱਛੇ ਖਿੱਚਣ ਦੇ ਫ਼ੈਸਲੇ ਦੇ ਬਾਅਦ ਹੋਈ ਕੋਕਸ ਦੀ ਬੈਠਕ ‘ਚ ਜੈਕਿੰਦਾ ਆਰਡਰਨ ਨੂੰ ਲੇਬਰ ਦੇ ਨਵੀਂ ਪਾਰਟੀ ਲੀਡਰ ਵਜੋਂ ਨਿਰਵਿਰੋਧ ਚੁਣ ਲਿਆ ਗਿਆ। ਨਵੀਂ ਪਾਰਟੀ ਲੀਡਰ ਜੈਸਿੰਡਾ ਅਰਡਰਨ ਮਾਊਂਟ ਐੱਲਬਰਟ ਤੋਂ ਸਾਂਸਦ ਹੈ।
ਉਨ੍ਹਾਂ ਦੇ ਨਾਲ ਕੈਲਵਿਨ ਡੇਵਿਸ ਨੂੰ ਡਿਪਟੀ ਲੀਡਰ ਵਜੋਂ ਚੁਣਿਆ ਗਿਆ ਹੈ ਅਤੇ ਲੇਬਰ ਪਾਰਟੀ ਵਿੱਚ ਇਸ ਅਹੁਦੇ ਨੂੰ ਸੰਭਾਲਣ ਵਾਲਾ ਪਹਿਲਾ ਮਾਓਰੀ ਮੰਨਿਆ ਜਾ ਰਿਹਾ ਹੈ। ਕੈਲਵਿਨ ਡੇਵਿਸ, ਟੀ ਟਾਏ ਟੌਕਰੌ ਤੋਂ ਸਾਂਸਦ ਹਨ।
ਇਹ ਲੇਬਰ ਲਈ ਇੱਕ ਹਿਲਜੁਲ ਵਾਲੇ ਹਫ਼ਤੇ ਦੀ ਤਰ੍ਹਾਂ ਰਿਹਾ ਹੈ ਜਿਸ ਵਿੱਚ ਤਿੰਨ ਸਰਵੇਖਣਾਂ ਦੀ ਹਮਾਇਤ 20 ਤੋਂ ਘੱਟ ਰਹੀ ਹੈ ਅਤੇ ਲਿਟਿਲ ਅਹੁਦੇ ਤੋਂ ਹੇਠਾਂ ਆ ਗਏ, ਉਨ੍ਹਾਂ ਕਿਹਾ ਕਿ ਉਹ ਇਨ੍ਹਾਂ ਨਤੀਜਿਆਂ ਦੀ ਜ਼ਿੰਮੇਵਾਰੀ ਲੈਂਦੇ ਹਨ।