ਟਾਇਟੈਨਿਕ ਪਣਡੁੱਬੀ ‘ਚ ਸਵਾਰ ਸਾਰੇ 5 ਲੋਕਾਂ ਦੀ ਮੌਤ, 4 ਦਿਨਾਂ ਤੋਂ ਸਮੁੰਦਰ ‘ਚ ਲਾਪਤਾ

ਵਾਸ਼ਿੰਗਟਨ, 22 ਜੂਨ – ਅਟਲਾਂਟਿਕ ਮਹਾਸਾਗਰ ਵਿੱਚ ਟਾਈਟਨ ਪਣਡੁੱਬੀ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਲਾਪਤਾ ਟਾਈਟਨ ਪਣਡੁੱਬੀ ਵਿੱਚ ਸਵਾਰ ਸਾਰੇ 5 ਲੋਕਾਂ ਦੀ ਮੌਤ ਹੋ ਗਈ ਹੈ। ਇਹ ਜਾਣਕਾਰੀ ਜਹਾਜ਼ ਦੀ ਕੰਪਨੀ ਓਸ਼ੀਅਨਗੇਟ ਨੇ ਦਿੱਤੀ। ਇਸ ਪਣਡੁੱਬੀ ਵਿੱਚ ਪਾਕਿਸਤਾਨੀ ਅਰਬਪਤੀ ਸ਼ਹਿਜਾਦਾ ਦਾਊਦ, ਉਸ ਦਾ ਪੁੱਤਰ ਸੁਲੇਮਾਨ ਦਾਊਦ, ਬ੍ਰਿਟਿਸ਼ ਅਰਬਪਤੀ ਹਾਮਿਸ਼ ਹਾਰਡਿੰਗ, ਫਰਾਂਸੀਸੀ ਖੋਜੀ ਪਾਲ ਹੈਨਰੀ ਨਰਗਲੇਟ ਅਤੇ ਓਸ਼ੈਂਗੇਟ ਦੇ ਸੀਈਓ ਸਟਾਕਟਨ ਰਸ਼ ਵੀ ਸ਼ਾਮਲ ਸਨ। ਇਹ ਸਾਰੇ ਪਣਡੁੱਬੀ ਵਿੱਚ ਸਵਾਰ ਹੋ ਕੇ ਟਾਈਟੈਨਿਕ ਦਾ ਮਲਬਾ ਦੇਖਣ ਜਾ ਰਹੇ ਸਨ। ਇਹ ਪਣਡੁੱਬੀ ਐਤਵਾਰ ਦੁਪਹਿਰ ਨੂੰ ਲਾਪਤਾ ਹੋ ਗਈ ਸੀ।
ਮੀਡੀਆ ਰਿਪੋਰਟਾਂ ਮੁਤਾਬਕ ਧਮਾਕੇ ਕਾਰਨ ਅਟਲਾਂਟਿਕ ਮਹਾਸਾਗਰ ਵਿੱਚ ਸਬਮਰਸੀਬਲ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਪਣਡੁੱਬੀ ਨੂੰ ਲੱਭਣ ਦੌਰਾਨ ਕੁਝ ਮਲਬਾ ਮਿਲਿਆ ਹੈ। ਅਮਰੀਕੀ ਸਾਹਿਲੀ ਰੱਖਿਅਕਾਂ ਨੇ ਕਿਹਾ ਕਿ ਉਨ੍ਹਾਂ ਦੇ ਇਕ ਉਪਕਰਣ ਨੂੰ ਇਹ ਮਲਬਾ ਦਿਖਿਆ ਹੈ।
ਯੂਐਸ ਦੇ ਕੋਸਟ ਗਾਰਡ ਨੇ ਕਿਹਾ ਹੈ ਕਿ ਜਹਾਜ਼ ਦੇ ਧਮਾਕੇ ਕਾਰਨ ਅਟਲਾਂਟਿਕ ਮਹਾਸਾਗਰ ਵਿੱਚ ਪੰਜ ਲੋਕਾਂ ਦੇ ਨਾਲ ਲਾਪਤਾ ਟਾਈਟਨ ਸਬਮਰਸੀਬਲ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਯੂਐਸ ਦੇ ਰੀਅਰ ਐਡਮਿਰਲ ਜੌਹਨ ਮਾਗਰ ਨੇ ਵੀਰਵਾਰ ਨੂੰ ਕਿਹਾ ਕਿ ਇੱਕ ROV ਨੂੰ ਪੁਰਾਣੇ ਟਾਈਟੈਨਿਕ ਜਹਾਜ਼ ਦਾ ਕੁਝ ਮਲਬਾ ਮਿਲਿਆ ਹੈ। ਉਸ ਨੇ ਦੱਸਿਆ ਕਿ ਇਹ ਮਲਬਾ ਕਿਸੇ ਧਮਾਕੇ ਕਾਰਨ ਮਿਲਿਆ ਹੈ।
ਟਾਈਟਨ ਪਣਡੁੱਬੀ ਦੇ ਲਾਪਤਾ ਹੋਣ ਤੋਂ ਬਾਅਦ, ਉੱਤਰੀ ਅਟਲਾਂਟਿਕ ਵਿੱਚ ਹਜ਼ਾਰਾਂ ਕਿਲੋਮੀਟਰ ਤੱਕ ਵੱਡੇ ਪੱਧਰ ‘ਤੇ ਖੋਜ ਕੀਤੀ ਗਈ। ਇਸ ਸਰਚ ਆਪਰੇਸ਼ਨ ਵਿਚ ਅਮਰੀਕੀ ਅਤੇ ਕੈਨੇਡੀਅਨ ਏਜੰਸੀਆਂ ਦੇ ਨਾਲ-ਨਾਲ ਹੋਰ ਅੰਤਰਰਾਸ਼ਟਰੀ ਏਜੰਸੀਆਂ ਵੀ ਸ਼ਾਮਲ ਸਨ।
‘ਟਾਇਟਨ’ ਨਾਮੀ ਪਣਡੁੱਬੀ ਵਿੱਚ ਪੰਜ ਵਿਅਕਤੀ ਸਵਾਰ ਹਨ। ਅਟਲਾਂਟਿਕ ਮਹਾਸਾਗਰ ਵਿੱਚ ਅਪ੍ਰੈਲ 1912 ਵਿੱਚ ਡੁੱਬੇ ਟਾਇਟੈਨਿਕ ਸਮੁੰਦਰੀ ਜਹਾਜ਼ ਦੇ ਮਲਵੇ ਨੂੰ ਵੇਖਣ ਲਈ ਜਦੋਂ ਪਣਡੁੱਬੀ ਐਤਵਾਰ ਸਵੇਰੇ ਛੇ ਵਜੇ ਆਪਣੀ ਯਾਤਰਾ ਲਈ ਰਵਾਨਾ ਹੋਈ ਸੀ ਤਾਂ ਇਸ ਵਿੱਚ ਸਿਰਫ ਚਾਰ ਦਿਨਾਂ ਲਈ ਆਕਸੀਜਨ ਸੀ।