ਟੋਕੀਓ ਉਲੰਪਿਕ 2020: ਰੋਇੰਗ ‘ਚ ਬਰੂਕ ਤੇ ਹੈਨਾਹ ਨੇ ਮਹਿਲਾ ਡਬਲ ਸਕੈਲ ਫਾਈਨਲ ‘ਚ ਚਾਂਦੀ ਦਾ ਤਗਮਾ ਜਿੱਤਿਆ

ਟੋਕੀਓ, 28 ਜੁਲਾਈ – ਨਿਊਜ਼ੀਲੈਂਡ ਨੇ ਟੋਕੀਓ ਉਲੰਪਿਕ ਦਾ ਦੂਜਾ ਤਗਮਾ ਮਹਿਲਾ ਰੋਇੰਗ ‘ਚ ਪ੍ਰਾਪਤ ਕੀਤਾ। ਰੋਇੰਗ ਦੇ ਮਹਿਲਾ ਡਬਲ ਸਕੈਲ ਫਾਈਨਲ ‘ਚ ਬਰੂਕ ਡੋਨੋਗੇ ਅਤੇ ਹੈਨਾਹ ਓਸਬਰਨ ਦੀ ਜੋੜੀ ਨੇ ਚਾਂਦੀ ਦਾ ਤਗਮਾ ਹਾਸਲ ਕੀਤਾ।
ਬਰੂਕ ਡੋਨੋਗੇ ਅਤੇ ਹੈਨਾਹ ਓਸਬਰਨ ਦੀ ਇਸ ਜੋੜੀ ਨੇ ਡਬਲ ਸਕੈਲਜ਼ ‘ਚ ਚਾਂਦੀ ਦਾ ਤਗਮਾ ਜਿੱਤਿਆਂ, ਜਦੋਂ ਕਿ ਕੈਰੋਲੀਨ ਮੇਅਰ ਅਤੇ ਜਾਰਜੀਨਾ ਅਰਲ ਦੀ ਮਹਾਨ ਜੋੜੀ ਇਸੇ ਮੁਕਾਬਲੇ ਵਿੱਚ 2004 ਅਤੇ 2008 ‘ਚ ਉਲੰਪਿਕ ਖ਼ਿਤਾਬ ਜਿੱਤਿਆ ਸੀ।
ਰੋਮਾਨੀਆ ਦੀ ਐਂਕੂਟਾ ਬੋਦਨਾਰ ਅਤੇ ਸਿਮੋਨਾ ਰੈਡਿਸ ਦੀ ਜੋੜੀ ਨੇ ਨਵਾਂ ਉਲੰਪਿਕ ਰਿਕਾਰਡ ਬਣਾਉਂਦੇ ਹੋਏ 6: 41.03 ਦੇ ਸ਼ਾਨਦਾਰ ਸਮੇਂ ਨਾਲ ਸੋਨੇ ਦਾ ਤਗਮਾ ਜਿੱਤਿਆ। ਜਦੋਂ ਕਿ ਕੀਵੀ ਦੀ ਜੋੜੀ ਨੇ 3.79 ਸਕਿੰਟ ਪਿੱਛੇ ਰੇਸ ਖ਼ਤਮ ਕੀਤੀ, ਨੀਦਰਲੈਂਡ ਨੇ ਕਾਂਸੀ ਦਾ ਤਗਮਾ ਹਾਸਿਲ ਕੀਤਾ।