ਡਾ. ਅੰਬੇਡਕਰ ਸਪੋਰਟਸ ਐਂਡ ਕਲਚਰਲ ਕਲੱਬ ਵਲੋਂ “ਬੇਗਮਪੁਰਾ ਸੰਗਰਾਮ” ਕਿਤਾਬ ਦੀ ਘੁੰਡ ਚੁਕਾਈ

ਆਕਲੈਂਡ (ਕੂਕ ਸਮਾਚਾਰ) – 1 ਜਨਵਰੀ 2012 ਦਿਨ ਐਤਵਾਰ ਨੂੰ ਨਿਊਜ਼ੀਲੈਂਡ ਗੁਰੂ ਰਵਿਦਾਸ ਟੈਂਪਲ ਬੰਬੇ ਵਿਖੇ ਡਾ. ਅੰਬੇਡਕਰ ਸਪੋਰਟਸ ਐਂਡ ਕਲਚਰਲ ਕਲੱਬ ਵਲੋਂ ਕਿਤਾਬ “ਬੇਗਮਪੁਰਾ ਸੰਗਰਾਮ’ ਰਿਲੀਜ਼ ਕੀਤੀ ਗਈ। ਇਸ ਕਿਤਾਬ ਦੇ ਲੇਖਕ ਡਾ. ਐਸ. ਐਲ. ਵਿਰਦੀ ਫਗਵਾੜਾ ਵਾਲੇ ਹਨ। ਇਸ ਵਿੱਚ ਉਨ੍ਹਾਂ ਨੇ ਸਾਰਿਆਂ ਨੂੰ ਬਰਾਬਰਤਾ ਦਾ ਹੱਕ, ਊਚ ਨੀਚ ਦੇ ਭੇਦ-ਭਾਵ ਤੋਂ ਦੂਰ ਰਹਿਣਾ ਅਤੇ ਸਾਰੇ ਪ੍ਰਾਣੀਆਂ ਨੂੰ ਰੱਲ-ਮਿਲ ਕੇ ਅਤੇ ਗੁਰੂ ਦੇ ਕਹੇ ਅਨੁਸਾਰ ਰਹਿਣ ਬਾਰੇ ਵਿਚਾਰ ਸਾਂਝੇ ਕੀਤੇ ਹਨ। ਇਸ ਕਿਤਾਬ ਨੂੰ ਡਾ. ਅੰਬੇਡਕਰ ਸਪੋਰਟਸ ਐਂਡ ਕਲਚਰਲ ਕਲੱਬ ਦੇ ਮੈਂਬਰਾਂ ਅਤੇ ਲਾਈਫ ਮੈਂਬਰਾਂ ਤੋਂ ਇਲਾਵਾ ਹੋਰ ਬਹੁਤ ਸਾਰੇ ਪਤਵੰਤੇ ਸੱਜਣਾਂ ਵਲੋਂ ਰਿਲੀਜ਼ ਕੀਤਾ ਗਿਆ। ਜਿਹਨਾਂ ਵਿੱਚ ਪਰਗਣ ਸਿੰਘ ਮਾਹੀ, ਸੁਰਿੰਦਰ ਸਿੰਘ ਲੂਥਰ, ਹਰਬੰਸ ਸਿੰਘ ਦਿੱਲੀ ਵਾਲੇ, ਜਸਵਿੰਦਰ ਸੰਧੂ, ਨਿਰਮਲਜੀਤ ਭੱਟੀ, ਰਵਿੰਦਰ ਝਮਟ, ਕਰਨੈਲ ਬੱਧਣ, ਜੈਲ ਬੱਧਣ, ਕੁਲਵਿੰਦਰ ਝਮਟ, ਸ਼ਿੰਗਾਰਾ ਸਿੰਘ ਹੀਰ, ਸ਼ਿੰਦਰ ਸਿੰਘ ਮਾਹੀ, ਸੰਜੀਵ ਸਹਿਗਲ, ਰਜਿੰਦਰ ਸਿੰਘ, ਮਲਕੀਅਤ ਸਹੋਤਾ ਅਤੇ ਪ੍ਰਕਾਸ਼ ਮਾਨ ਸ਼ਾਮਿਲ ਸਨ।
ਕਲੱਬ ਬਾਰੇ ਵਧੇਰੇ ਜਾਣਕਾਰੀ ਲਈ ambedkarsportsclub@gmail.com ਤੇ ਸੰਪਰਕ ਕਰ ਸਕਦੇ ਹੋ।