ਡੇਅ ਲਾਈਟ ਸੇਵਿੰਗ: 25 ਸਤੰਬਰ ਤੋਂ ਨਿਊਜ਼ੀਲੈਂਡ ਦੀਆਂ ਘੜੀਆਂ 1 ਘੰਟਾ ਅੱਗੇ ਹੋਣਗੀਆਂ

ਆਕਲੈਂਡ, 24 ਸਤੰਬਰ – ਨਿਊਜ਼ੀਲੈਂਡ ਵਿੱਚ ਡੇਅ ਲਾਈਟ ਸੇਵਿੰਗ ਦਾ ਸਮਾਂ ਸ਼ੁਰੂ ਹੋਣ ਜਾ ਰਿਹਾ ਹੈ, 25 ਸਤੰਬਰ ਦਿਨ ਐਤਵਾਰ ਰਾਤ 2.00 ਵਜੇ ਤੋਂ ਨਿਊਜ਼ੀਲੈਂਡ ਦੇ ਸਮੇਂ ਵਿੱਚ ਤਬਦੀਲੀ ਹੋਵੇਗੀ ‘ਤੇ ਨਿਊਜ਼ੀਲੈਂਡ ਦੀਆਂ ਘੜੀਆਂ ਦਾ ਸਮਾਂ ਅੱਜ ਨਾਲੋਂ 1 ਘੰਟਾ ਅੱਗੇ ਹੋ ਜਾਵੇਗਾ, ਜੋ 1 ਅਪ੍ਰੈਲ 2023 ਤੱਕ ਜਾਰੀ ਰਹੇਗਾ।
ਦੇਸ਼ ਵਾਸੀਆਂ ਅੱਜ ਰਾਤੀ ਸੌਣ ਤੋਂ ਪਹਿਲਾਂ ਆਪਣੀਆਂ ਮੈਨੂਅਲ ਘੜੀਆਂ ਨੂੰ 1 ਘੰਟਾ ਅੱਗੇ ਕਰਕੇ ਸੌਣ ਤਾਂ ਜੋ ਸਵੇਰੇ ਘੜੀਆਂ ਵੇਖਣ ਸਮੇਂ ਦਿੱਕਤ ਨਾ ਹੋਵੇ ਅਤੇ ਸਮੇਂ ਦਾ ਭੁਲੇਖਾ ਨਾ ਪਵੇ। ਜਦੋਂ ਕਿ ਆਟੋਮੈਟਿਕ ਜਾਂ ਸਮਾਰਟ ਫ਼ੋਨ ਦੀਆਂ ਘੜੀਆਂ ਆਪਣੇ ਆਪ ਸਮੇਂ ਦੀ ਤਬਦੀਲੀ ਨੂੰ ਸੈੱਟ ਕਰ ਦੇਣਗੀਆਂ, ਉਨ੍ਹਾਂ ਨਾਲ ਸਮੇਂ ਦਾ ਭੁਲੇਖਾ ਨਹੀਂ ਪਵੇਗਾ।
ਹੁਣ ਸਵੇਰੇ ਦਿਨ ਜਲਦੀ ਚੜ੍ਹੇਗਾ ਅਤੇ ਸੂਰਜ ਸ਼ਾਮ ਨੂੰ ਦੇਰ ਨਾਲ ਛੁਪੇਗਾ। ਇਸ ਨਾਲ ਦਿਨ ਵੱਡੇ ਅਤੇ ਰਾਤਾਂ ਛੋਟੀਆਂ ਹੋ ਜਾਣਗੀਆਂ, ਮਤਲਬ ਕੇ ਸੌਣ ਦਾ ਸਮਾਂ ਘੱਟ ਜਾਏਗਾ।