ਦਾਰਾ ਸਿੰਘ ਨਹੀਂ ਰਹੇ

ਮੁੰਬਈ – ਲੰਬੀ ਬਿਮਾਰੀ ਤੋਂ ਬਾਅਦ 84 ਸਾਲਾ ‘ਰੁਸਤਮ-ਏ-ਹਿੰਦ’ ਦਾਰਾ ਸਿੰਘ ਜੀ ਦਾ ਦਿਹਾਂਤ ਹੋ ਗਿਆ। ਉਨਾਂ ਭਾਰਤੀ ਸਮੇਂ ਅਨੁਸਾਰ ਅੱਜ ਸਵੇਰੇ 7.30 ਵਜੇ ਆਖਰੀ ਸਾਹ ਲਿਆ। ਦਾਰਾ ਸਿੰਘ ਜੀ ਨੂੰ ਬੁਧਵਾਰ ਦੇਰ ਰਾਤ ਨੂੰ ਅਸਪਤਾਲ ਤੋਂ ਘਰ ਲਿਜਾਇਆ ਗਿਆ ਕਿਉਂਕਿ ਦਵਾਈਆਂ ਨੇ ਅਸਰ ਕਰਨਾ ਬੰਦ ਕਰ ਦਿੱਤਾ ਸੀ। ਉਨ੍ਹਾਂ ਦੇ ਪਰਿਵਾਰ ਵਾਲਿਆਂ ਅਤੇ ਪੁੱਤਰ ਬਿੰਦੂ ਦਾਰਾ ਸਿੰਘ ਦੀ ਇੱਛਾ ਸੀ ਕਿ ਦਾਰਾ ਸਿੰਘ ਘਰ ‘ਚ ਹੀ ਆਖਰੀ ਸਾਹ ਲੈਣ। ਦਾਰਾ ਸਿੰਘ ਨੂੰ ਲੱਗਾ ਵੈਂਟੀਲੇਟਰ ਹਟਾਕੇ ਉਨ੍ਹਾਂ ਨੂੰ ਘਰ ਲਿਜਾਇਆ ਗਿਆ ਸੀ। ਜ਼ਿਕਰਯੋਗ ਹੈ ਕਿ ਨੂੰ ਦਿਲ ਦਾ ਦੌਰਾ ਪੈਣ ਕਾਰਨ ਸਥਾਨਕ ਕੋਕਿਲਾਬੇਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਦਾਰਾ ਸਿੰਘ ਨੇ ਲਗਭਗ 100 ਫਿਲਮਾਂ ‘ਚ ਕੰਮ ਕੀਤਾ ਹੈ। ਛੋਟੇ ਪਰਦੇ ਦੇ ਪ੍ਰਸਿੱਧ ਸੀਰੀਅਲ ‘ਰਮਾਇਣ’ ਵਿੱਚ ਹਨੂਮਾਨ ਦੀ ਯਾਦਗਾਰ ਭੂਮਿਕਾ ਨਿਭਾਉਣ ਵਾਲੇ ਦਾਰਾ ਸਿੰਘ ਨੇ ‘ਕਿੰਗ ਕਾਂਗ’ ਅਤੇ ‘ਫੌਲਾਦ’ ਵਰਗੀਆਂ ਫਿਲਮਾਂ ‘ਚ ਕੰਮ ਕੀਤਾ।
ਦਾਰਾ ਸਿੰਘ ਦਾ ਜਨਮ ਪੰਜਾਬ ਦੇ ਅੰਮ੍ਰਿਤਸਰ ਜਿੱਲ੍ਹੇ ਦੇ ਪਿੰਡ ਧਰਮੁ ਚੱਕ ‘ਚ 19 ਨਵੰਬਰ 1928 ਨੂੰ ਹੋਇਆ। ਬਚਪਨ ਤੋਂ ਹੀ ਕੁਸ਼ਤੀ ਦਾ ਸ਼ੋਕ ਹੋਣ ਕਰਕੇ ਸਾਲ 1954 ਵਿੱਚ ਕੌਮੀ ਕੁਸ਼ਤੀ ਦਾ ਖ਼ਿਤਾਬ ਜਿਤਿਆ। ਉਨ੍ਹਾਂ 1983 ਵਿੱਚ ਕੁਸ਼ਤੀ ਤੋਂ ਸਨਿਆਸ ਲੈ ਲਿਆ। ਦਾਰਾ ਸਿੰਘ ਨੇ ਬਾਲੀਵੁੱਡ ਫਿਲਮ ‘ਜਬ ਵੀ ਮੇਟ’ ਵਿੱਚ ਆਖਰੀ ਵਾਰ ਕੰਮ ਕੀਤਾ ਸੀ।