ਨਿਊਜ਼ੀਲੈਂਡ ਨੇ ਵੈਸਟ ਇੰਡੀਜ਼ ਨੂੰ 88 ਦੌੜਾਂ ਨਾਲ ਦਿੱਤੀ ਮਾਤ

ਬਾਸੇਟੇਰੇ – ਵੈਸਟ ਇੰਡੀਜ਼ ਤੇ ਨਿਊਜ਼ੀਲੈਂਡ ਵਿਚਾਲੇ ਇਕ ਦਿਨਾ ਪੰਜ ਮੈਚਾਂ ਦੀ ਲੜੀ ਹੋ ਰਹੀ ਹੈ ਜਿਸ ਦੇ 12 ਜੁਲਾਈ ਨੂੰ ਖੇਡੇ ਗਏ ਤਿਜੇ ਇਕ ਦਿਨਾ ਮੈਚ ਵਿੱਚ ਮਹਿਮਾਨ ਨਿਊਜ਼ੀਲੈਂਡ ਦੀ ਟੀਮ ਨੇ ਮੇਜ਼ਬਾਨ ਵੈਸਟ ਇੰਡੀਜ਼ ਨੂੰ 88 ਦੌੜਾਂ ਨਾਲ ਹਰਾ ਦਿੱਤਾ। ਨਿਊਜ਼ੀਲੈਂਡ ਦੀ ਇਸ ਜਿੱਤ ਵਿੱਚ ਨਾਥਨ ਮੈਕੁਲਮ ਦੀ ਭੂਮੀਕਾ ਖਾ ਰਹੀ ਉਸ ਨੇ 50 ਦੌੜਾਂ ਬਨਾਉਣ ਦੇ ਨਾਲ ਦੋ ਵਿਕਟਾਂ ਵੀ ਲਈਆਂ।
ਨਿਊਜ਼ੀਲੈਂਡ ਨੇ ਪਹਿਲਾਂ ਖੇਡ ਦਿਆਂ 50 ਓਵਰਾਂ ਵਿੱਚ ੯ ਵਿਕਟਾਂ ‘ਤੇ 2 ਦੌੜਾਂ ਬਣਾਈਆਂ। ਜਿਸ ਵਿੱਚ ਮੈਕੁਲਮ ਨੇ 4 ਚੌਕੇ ਤੇ 1 ਛੱਕੇ ਬਦੌਲਤ 70 ਗੇਂਦਾਂ ‘ਤੇ 50 ਦੌੜਾਂ ਬਣਾਈਆਂ। ਜਦ ਕਿ ਨਿਊਜ਼ੀਲੈਂਡ ਲਈ ਸਲਾਮੀ ਬੱਲੇਬਾਜ਼ ਰਾਬ ਨਿਕੋਲ ਨੇ ਸਭ ਤੋਂ ਵੱਧ 59 ਦੌੜਾਂ ਅਤੇ ਵਾਟਲਿੰਗ ਨੇ 40 ਦੌੜਾਂ ਬਣਾਈਆਂ।
ਨਿਊਜ਼ੀਲੈਂਡ ਵਲੋਂ ਮਿਲੇ 249 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਵੈਸਟ ਇੰਡੀਜ਼ ਨੇ 34.3 ਓਵਰਾਂ ‘ਚ ਸਿਰਫ 161 ਦੌੜਾਂ ਹੀ ਬਣਾ ਸਕੀ ਅਤੇ ਤੀਜਾ ਇਕ ਦਿਨਾ ਮੈਚ ਹਾਰ ਗਈ। ਵੈਸਟ ਇੰਡੀਜ਼ ਵਲੋਂ ਰਸੇਲ ਨੇ ਸਭ ਤੋਂ ਵੱਧ 42 ਦੌੜਾਂ ਬਣਾਈਆਂ। ਪਰ ਹਾਲੇ ਵੀ ਮੇਜ਼ਬਾਨ ਵੈਸਟ ਇੰਡੀਜ਼ ਪੰਜ ਮੈਚਾਂ ਦੀ ਲੜੀ ਵਿੱਚ ੨-੧ ਨਾਲ ਅੱਗੇ ਹੈ। ਜੇ ਨਿਊਜ਼ੀਲੈਂਡ ਦੀ ਟੀਮ ਚੌਥਾ ਇਕ ਦਿਨਾ ਮੈਚ ਜਿੱਤ ਦੀ ਹੈ ਤਾਂ ਆਖਰੀ ਪੰਜਵਾਂ ਮੈਚ ਫਾਈਨਲ ਵਾਂਗ ਹੋ ਸਕਦਾ ਹੈ।